ਲੁਧਿਆਣਾ : ਪੰਜਾਬ ਅੰਦਰ ਮੌਸਮ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹੇ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਏ ਹਨ। ਸੂਬੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਖ਼ਿਲਾਫ਼ ਵੀ ਸਰਕਾਰ ਸਖ਼ਤ ਹੋ ਗਈ ਹੈ। ਸਮਰਾਲਾ ਵਿਖੇ ਮਾਲ ਵਿਭਾਗ ਦੇ ਇੱਕ ਕਾਨੂੰਗੋ ਨੂੰ ਮੁਅੱਤਲ ਕਰ ਦਿੱਤਾ ਗਿਆ। ਸਮਰਾਲਾ ਵਿੱਚ ਦਫ਼ਤਰ ਕਾਨੂੰਗੋ ਵਜੋਂ ਤਾਇਨਾਤ ਸਵਰਨਜੀਤ ਸਿੰਘ ਡੀਸੀ ਦੇ ਹੁਕਮਾਂ ਦੇ ਬਾਵਜੂਦ ਡਿਊਟੀ ’ਤੇ ਨਹੀਂ ਆਏ। ਉਸਦੀ ਲਾਪ੍ਰਵਾਹੀ ਕਾਰਨ ਹੜ੍ਹ ਨਾਲ ਨਜਿੱਠਣ ਲਈ ਲੋੜੀਂਦੀਆਂ ਵਸਤਾਂ ਨੂੰ ਸਹੀ ਥਾਂ ’ਤੇ ਭੇਜਣ ਵਿੱਚ ਦੇਰੀ ਹੋਈ।
ਡੀਸੀ ਨੇ ਕੀਤੀ ਹਦਾਇਤ : ਜਾਣਕਾਰੀ ਮੁਤਾਬਿਕ ਇਸਦਾ ਖਾਮਿਆਜ਼ਾ ਕਾਨੂੰਗੋ ਨੂੰ ਭੁਗਤਣਾ ਪਿਆ। ਇਸਦੇ ਨਾਲ ਹੀ ਡੀਸੀ ਲੁਧਿਆਣਾ ਸੁਰਭੀ ਮਲਿਕ ਨੇ ਹੋਰਨਾਂ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਕਿ ਇਨ੍ਹਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ। ਅਣਗਹਿਲੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਧਾਇਕ ਦਿਆਲਪੁਰਾ ਨੇ ਕਾਨੂੰਗੋ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਹੜ੍ਹਾਂ ਵਰਗੇ ਹਾਲਾਤਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ ਤਾਂ ਉਥੇ ਹੀ ਵਿਧਾਇਕ ਆਪੋ ਆਪਣੇ ਹਲਕਿਆਂ ਅੰਦਰ ਲਗਾਤਾਰ ਲੋਕਾਂ ਲਈ ਰਾਹਤ ਕਾਰਜ ਕਰ ਰਹੇ ਹਨ ਪਰ ਕਾਨੂੰਗੋ ਨੇ ਇੰਨੀ ਵੱਡੀ ਲਾਪਰਵਾਹੀ ਕੀਤੀ। ਆਪ ਸਰਕਾਰ ਵਿੱਚ ਅਜਿਹੇ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਇਸਦੇ ਨਾਲ ਹੀ ਉਹਨਾਂ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਅਤੇ ਬਾਕੀ ਲੋਕਾਂ ਦਾ ਜੋ ਨੁਕਸਾਨ ਹੈ, ਉਸਦੀ ਭਰਪਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
- ਹੜ੍ਹਾਂ ਨਾਲ ਮੱਚੀ ਤਬਾਹੀ ਨੂੰ ਲੈ ਕੇ 'ਆਪ' ਵਲੰਟੀਅਰਾਂ ਨੇ ਕੱਸੀ ਕਮਰ, ਪ੍ਰਿੰਸੀਪਲ ਬੁੱਧਰਾਮ ਰਾਮ ਨੇ ਵੀਡੀਓ ਰਾਹੀ ਦਿੱਤਾ ਸੰਦੇਸ਼
- ਮੀਂਹ ਨਾਲ ਨੁਕਸਾਨੇ ਇਲਾਕਿਆਂ 'ਚ ਪਹੁੰਚੇ CM ਮਾਨ, ਪੰਜਾਬ ਦੇ ਲੋਕਾਂ ਨੂੰ ਕਿਹਾ-ਸਥਿਤੀ ਕਾਬੂ ਹੇਠ, ਘਬਰਾਉਣਾ ਨਹੀਂ...
- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਲੋਕਾਂ ਦੀ ਮਦਦ ਕਰਨ ਦੇ ਹੁਕਮ ਜਾਰੀ
ਫਸਲ ਦਾ ਨੁਕਸਾਨ : ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵੀ ਉਪਰ ਚੱਲ ਰਿਹਾ ਹੈ। ਇਸੇ ਕਾਰਨ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿੱਚ ਪਾਣੀ ਨਾਲ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਡੀਸੀ ਸੁਰਭੀ ਮਲਿਕ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਅਤੇ ਕੁਝ ਪਰਿਵਾਰਾਂ ਦਾ ਜੋ ਵੀ ਨੁਕਸਾਨ ਹੈ, ਉਨ੍ਹਾਂ ਦੀ ਹਰੇਕ ਸੰਭਵ ਮਦਦ ਕੀਤੀ ਜਾਵੇਗੀ।