ਲੁਧਿਆਣਾ: ਸਬਜ਼ੀਆਂ ਦਾ ਰਾਜਾ ਪਿਆਜ਼ ਲੋਕਾਂ ਦੇ ਹੰਝੂ ਕਢਾ ਰਿਹਾ ਹੈ। ਪਿਆਜ਼ ਦੀ ਕੀਮਤ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਆਮ ਲੋਕ ਕਾਫੀ ਪ੍ਰੇਸ਼ਾਨ ਹਨ। ਜਿਵੇਂ ਲੋਕ ਆਪਣੇ ਕੀਮਤੀ ਸਮਾਨ ਅਤੇ ਗਹਿਣੇ ਆਦਿ ਬੈਂਕ ਦੇ ਲਾਕਰ 'ਚ ਰਖਵਾਉਂਦੇ ਹਨ ਉਸੇ ਤਰ੍ਹਾਂ ਲੁਧਿਆਣਾ ਦੇ ਇੱਕ ਵਾਸੀ ਨੇ ਇੱਕ ਅਨੋਖੀ ਪਹਿਲ ਕੀਤੀ ਹੈ ਉਸ ਨੇ ਪਿਆਜ਼ ਬੈਂਕ ਦੇ ਲਾਕਰ ਵਿੱਚ ਰੱਖਵਾ ਦਿੱਤੇ ਹਨ।
ਅਨੋਖਾ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਵਾਸੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਓਰੀਐਂਟਲ ਬੈਂਕ ਆਫ ਕਾਮਰਸ ਦੇ ਲਾਕਰ ਦੇ ਵਿੱਚ ਪਿਆਜ਼ ਰਖਵਾਏ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜਗਾਉਣ ਲਈ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ, ਕਿਉਂਕਿ ਪਿਆਜ਼ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ।
ਉਧਰ ਬੈਂਕ ਦੇ ਮੈਨੇਜ਼ਰ ਨੇ ਦੱਸਿਆ ਹੈ ਕਿ ਲੋਕਾਂ ਦੇ ਅੰਦਰ ਕੌਣ ਕੀ ਰੱਖਣ ਜਾਂਦਾ ਹੈ। ਇਸ ਸਬੰਧੀ ਉਹ ਕੁਝ ਕਹਿ ਨਹੀਂ ਸਕਦੇ ਕਿਉਂਕਿ ਲਾਕਰ ਰੂਮ ਦੇ ਵਿੱਚ ਗਾਹਕ ਤੋਂ ਇਲਾਵਾ ਹੋਰ ਕੋਈ ਨਹੀਂ ਜਾਂਦਾ ਪਰ ਜਦੋਂ ਇਹ ਨੌਜਵਾਨ ਆਏ ਸਨ ਤਾਂ ਉਨ੍ਹਾਂ ਦੇ ਹੱਥਾਂ 'ਚ ਪਿਆਜ਼ ਸਨ। ਜੇਕਰ ਉਹ ਕਹਿ ਰਹੇ ਹਨ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਵਿੱਚ ਪਿਆਜ਼ ਹੀ ਰੱਖੇ ਹੋਣ।
ਇਹ ਵੀ ਪੜੋ: ਵਿਸ਼ਵ ਏਡਜ਼ ਦਿਵਸ: ਵਿਸ਼ਵ ਭਰ 'ਚ 30 ਮਿਲੀਅਨ ਤੋਂ ਵੱਧ ਲੋਕ ਐਚਆਈਵੀ ਨਾਲ ਪ੍ਰਭਾਵਤ
ਇੱਕ ਪਾਸੇ ਜਿੱਥੇ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ ਉੱਥੇ ਹੀ ਆਮ ਲੋਕਾਂ ਦੇ ਪਿਆਜ਼ ਹੰਝੂ ਕਢਾ ਰਿਹਾ ਹੈ ਅਤੇ ਆਮ ਲੋਕਾਂ ਵੱਲੋਂ ਸਰਕਾਰ ਦੇ ਖਿਲਾਫ਼ ਆਪਣਾ ਰੋਸ ਜਤਾਉਣ ਲਈ ਅਨੋਖੇ ਢੰਗ ਦੇ ਨਾਲ ਪਿਆਜ਼ ਨੂੰ ਲਾਕਰਾਂ 'ਚ ਰੱਖਵਾ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।