ਲੁਧਿਆਣਾ : ਐੱਸਟੀਐੱਫ਼ ਲੁਧਿਆਣਾ ਰੇਂਜ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ 2 ਵੱਖ-ਵੱਖ ਮਾਮਲਿਆਂ 'ਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਸਕਰਾਂ ਕੋਲੋਂ 1 ਕਿੱਲੋ 20 ਗ੍ਰਾਮ ਅਫ਼ੀਮ ਅਤੇ 200 ਗ੍ਰਾਮ ਹੈਰੋਈਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਮੁਲਜ਼ਮ ਲੁਧਿਆਣਾ 'ਚ ਅਫ਼ੀਮ ਅਤੇ ਹੈਰੋਈਨ ਦੀ ਸਪਲਾਈ ਕਰਦੇ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ 2 ਅਰੋਪੀਆਂ ਨੂੰ ਥਾਣਾ ਡੇਹਲੋਂ ਦੇ ਅਧੀਨ ਪੈਂਦੇ ਪੋਹਿੜ ਨਜ਼ਦੀਕ ਸਤਿਸੰਗ ਘਰ ਕੋਲੋਂ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਜਾਰੀ ਹੈ। ਇਸ ਦੇ ਨਾਲ ਦੱਸਿਆ ਕਿ ਇੱਕ ਅਰੋਪੀ ਨੂੰ ਗਿੱਲ ਪਿੰਡ ਬੱਸ ਅੱਡਾ ਨੇੜੇ ਪੈਟਰੋਲ ਪੰਪ ਕੋਲੋਂ ਨਾਕਾਬੰਦੀ ਦੌਰਾਨ 200 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ।
ਵੇਖੋ ਵੀਡੀਓ : ਪਾਕਿਸਤਾਨ: ਧਾਰਾ 370 ਤੋਂ ਨਾਰਾਜ਼ ਲੋਕਾਂ ਨੇ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਉਨ੍ਹਾਂ ਦੱਸਿਆ ਕਿ ਇਹ ਨਸ਼ਾ ਤਸਕਰ ਲੁਧਿਆਣਾ 'ਚ ਨਸ਼ਾ ਸਪਲਾਈ ਕਰਦੇ ਹਨ। ਗ੍ਰਿਫ਼ਤਾਰ ਕੀਤੇ ਗਏ ਸਾਰੇ ਦੋਸ਼ੀਆਂ ਖ਼ਿਲਾਫ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖ਼ੁਲਾਸੇ ਹੋਣਗੇ।