ਲੁਧਿਆਣਾ: ਲੁਧਿਆਣਾ ਦੀ ਸਾਇਕਲ ਇੰਡਸਟਰੀ ਦੇਸ਼ ਵਿੱਚ 98 ਫੀਸਦੀ ਸਾਇਕਲ ਦਾ ਨਿਰਮਾਣ ਕਰਦੀ ਹੈ, ਲੁਧਿਆਣਾ ਵਿੱਚ ਸਲਾਨਾ 1 ਕਰੋੜ ਦੇ ਕਰੀਬ ਸਾਇਕਲ ਬਣਾਏ ਜਾਂਦੇ ਹਨ, ਇਥੋਂ ਦਾ ਬਣਿਆ ਸਾਇਕਲ ਯੂਰਪੀਅਨ ਦੇਸ਼ਾਂ ਦੇ ਵਿੱਚ ਵੀ ਸਪਲਾਈ ਹੁੰਦਾ ਹੈ। ਜ਼ਿਲ੍ਹੇ ਵਿੱਚ ਸਾਇਕਲ ਦੇ ਕਾਰੋਬਾਰ ਨਾਲ ਜੁੜੀਆਂ 4 ਹਜ਼ਾਰ ਦੇ ਕਰੀਬ ਯੂਨਿਟ ਹਨ, ਜੋ ਸਾਈਕਲ ਦੇ ਪਾਰਟ ਬਣਾਉਂਦੇ ਹਨ। ਸਾਇਕਲ ਬਣਾਉਣ ਦਾ ਧੂਰਾ ਹੋਣ ਦੇ ਬਾਵਜੂਦ ਲੁਧਿਆਣਾ ਦੇ ਕੋਲ ਆਪਣਾ ਕੋਈ ਸਾਈਕਲ ਟ੍ਰੈਕ ਨਹੀਂ ਸੀ, ਹਾਲਾਂਕਿ 19ਵੀ ਸਦੀ ਦੀ ਸ਼ੁਰੂਆਤ ਵਿੱਚ ਹੀ ਲੁਧਿਆਣਾ ਦੇ ਅੰਦਰ ਲੁਧਿਆਣੇ ਦੇ ਵਿੱਚ ਸਾਈਕਲ ਬਣਾਏ ਜਾਣੇ ਸ਼ੁਰੂ ਹੋ ਗਏ ਸਨ।
2016 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਕਿਹਾ ਕਿ ਰਾਇਟ ਟੂ ਵਾਕ ਦੇ ਤਹਿਤ ਪੈਦਲ ਚੱਲਣ ਵਾਲਿਆਂ ਦੇ ਲਈ ਤੇ ਸਾਇਕਲ ਚਲਾਉਣ ਵਾਲਿਆਂ ਦੇ ਲਈ ਟਰੈਕ ਬਣਾਏ ਜਾਣ ਤਾਂ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਹੁਕਮਾਂ ਨੂੰ ਠੰਢੇ ਬਸਤੇ ਪਾ ਦਿੱਤਾ ਗਿਆ। ਹਾਲਾਂਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਸਾਇਕਲ ਟਰੈਕ ਬਣਾਏ ਗਏ ਹਨ, ਪਰ ਪੰਜਾਬ ਵਿੱਚੋਂ ਲੁਧਿਆਣਾ ਪਹਿਲਾ ਜ਼ਿਲ੍ਹਾ ਹੋਵੇਗਾ, ਜਿੱਥੇ ਸਾਇਕਲ ਟਰੈਕ ਬਣਾਇਆ ਜਾਣਾ ਹੈ।
ਸਾਇਕਲ ਟਰੈਕ ਕਿੱਥੇ ਬਣੇਗਾ ਤੇ ਕਿੰਨੀ ਆਵੇਗੀ ਲਾਗਤ : ਲੁਧਿਆਣਾ ਦੇ ਵਿੱਚ 21 ਕਿਲੋਮੀਟਰ ਦਾ ਸਾਇਕਲ ਟਰੈਕ 21 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਤੇ ਲਾਡੋਵਾਲ, ਫਿਰੋਜ਼ਪੁਰ ਰੋਡ ਉੱਤੇ ਇਹ ਟਰੈਕ ਬਣਾਉਣ ਦੀ ਪਹਿਲ ਹੈ। ਸਮਾਰਟ ਸਿਟੀ ਤਹਿਤ ਲੁਧਿਆਣਾ ਪੱਛਮੀ ਵਿੱਚ ਹਾਲਾਂਕਿ ਵੱਖਰਾ ਸਾਇਕਲ ਟਰੈਕ ਵੀ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ।
ਪਹਿਲੇ ਪੜਾਅ ਦੇ ਤਹਿਤ 21 ਕਰੋੜ ਅਤੇ ਫਿਰ ਉਸ ਤੋਂ ਬਾਅਦ ਲੁਧਿਆਣਾ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਸਾਇਕਲ ਟਰੈਕ ਬਣਾਏ ਜਾਣਗੇ। ਜਿਸ ਸਬੰਧੀ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਬਿਆਨ ਵੀ ਸਾਹਮਣੇ ਆਇਆ ਸੀ। ਸਾਇਕਲ ਹੱਬ ਹੋਣ ਦੇ ਬਾਵਜੂਦ ਲੁਧਿਆਣਾ ਵਿੱਚ ਕੋਈ ਸਾਇਕਲ ਟਰੈਕ ਨਹੀਂ ਸੀ, ਹਾਲਾਂਕਿ ਇਸ ਦੀ ਤਜ਼ਵੀਜ ਸਮਾਰਟ ਸਿਟੀ ਪ੍ਰੋਜੇਕਟ ਵਿੱਚ ਹੀ ਰੱਖੀ ਗਈ ਸੀ, ਪਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਚੱਲਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਹੁਣ ਸਾਇਕਲ ਟਰੈਕ ਬਣਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ। ।
ਸਾਈਕਲ ਟਰੈਕ ਬਣਨ ਨਾਲ ਸਾਇਕਲ ਇੰਡਸਟਰੀ ਨੂੰ ਮਿਲੇਗਾ ਬੂਸਟ: ਲੁਧਿਆਣਾ ਦੇ ਵਿੱਚ ਸਾਇਕਲ ਟਰੈਕ ਬਣਨ ਦੇ ਨਾਲ ਸਾਇਕਲ ਇੰਡਸਟਰੀ ਨੂੰ ਹੋਰ ਬੂਸਟ ਮਿਲੇਗਾ। ਦੇਸ਼ ਦੇ ਵਿੱਚ ਸਾਇਕਲ ਦੇ ਪੁਰਜ਼ੇ ਬਣਾਉਣ ਵਾਲੇ ਸਭ ਤੋਂ ਪਹਿਲੇ ਨਿਰਮਾਤਾ ਐਮ.ਐਸ ਭੋਗਲ ਦੇ ਬੇਟੇ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਸਾਇਕਲ ਟਰੈਕ ਬਣਨ ਦੇ ਨਾਲ ਸਾਇਕਲ ਇੰਡਸਟਰੀ ਕਾਫੀ ਉਤਸ਼ਾਹਤ ਹੋਵੇਗੀ। ਕਿਉਂਕਿ ਸਾਡੀ ਇਹ ਡਿਮਾਂਡ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ, ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਤਰਜ਼ ਉੱਤੇ ਸਾਇਕਲ ਟਰੈਕਸ ਦਾ ਨਿਰਮਾਣ ਹੋਣਾ ਚਾਹੀਦਾ ਹੈ।
"ਲੋਕ ਅਕਸਰ ਹੀ ਸੜਕਾਂ ਉੱਤੇ ਸਾਇਕਲ ਚਲਾਉਣ ਤੋਂ ਕਤਰਾਉਂਦੇ ਹਨ, ਕਿਉਂਕਿ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਪਰ ਸਾਈਕਲ ਟ੍ਰੈਕ ਵੱਖਰੇ ਬਣਨ ਦੇ ਨਾਲ ਉਹਨਾਂ ਦੇ ਮਨ ਵਿੱਚੋਂ ਡਰ ਖਤਮ ਹੋਵੇਗਾ, ਉਹਨਾਂ ਨੂੰ ਵੇਖ ਕੇ ਲੋਕ ਹੋਰ ਸਾਈਕਲ ਖਰੀਦਣਗੇ। ਲੁਧਿਆਣਾ ਦੇ ਵਿੱਚ ਦੇਸ਼ ਦੇ ਸਭ ਤੋਂ ਜਿਆਦਾ ਸਾਈਕਲ ਬਣਾਏ ਜਾਂਦੇ ਹਨ, ਇਸ ਦੇ ਬਾਵਜੂਦ ਅਸੀਂ ਚਾਈਨਾਂ ਤੋਂ ਕਿਤੇ ਪਿੱਛੇ ਹਾਂ, ਕਿਉਂਕਿ ਸਰਕਾਰਾਂ ਵੱਲੋਂ ਇਸ ਸਬੰਧੀ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਪਰ ਹੁਣ ਪੰਜਾਬ ਸਰਕਾਰ ਨੇ ਜੋ ਇਹ ਉਪਰਾਲਾ ਕੀਤਾ ਹੈ, ਉਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ।" - ਅਵਤਾਰ ਸਿੰਘ ਭੋਗਲ, ਸਾਇਕਲ ਵਪਾਰੀ
ਸੜਕ ਹਾਦਸਿਆਂ 'ਚ ਆਵੇਗੀ ਕਮੀ: ਪੰਜਾਬ ਦੇ ਵਿੱਚ ਸਲਾਨਾ ਹਜ਼ਾਰਾਂ ਲੋਕ ਸੜਕ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਲੈਂਦੇ ਹਨ। ਜਿਨ੍ਹਾਂ ਦੇ ਵਿੱਚ ਵੱਡਾ ਅੰਕੜਾ ਸੜਕ ਉੱਤੇ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਲਾਉਣ ਵਾਲਿਆਂ ਦਾ ਵੀ ਹੈ। ਖਾਸ ਕਰਕੇ ਜੇਕਰ ਨੈਸ਼ਨਲ ਹਾਈਵੇਅ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕੁੱਲ ਸੜਕ ਨਿਰਮਾਣ ਦਾ 4.80 ਹਿੱਸਾ ਹੀ ਨੈਸ਼ਨਲ ਹਾਈਵੇ ਦਾ ਹੈ, ਪਰ ਜੇਕਰ ਸਲਾਨਾ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਟ੍ਰੈਫਿਕ ਤੇ ਐਕਸੀਡੈਂਟ ਰਿਪੋਰਟ ਦੇ ਡਾਟਾ ਦੇ ਮੁਤਾਬਕ ਸਲਾਨਾ ਐਵਰੇਜ 4500 ਦੇ ਕਰੀਬ ਲੋਕਾਂ ਦੀ ਮੌਤ ਨੈਸ਼ਨਲ ਹਾਈਵੇਅ ਉੱਤੇ ਹੁੰਦੀ ਹੈ। ਐਨ.ਸੀ.ਆਰ.ਬੀ ਦੀ ਰਿਪੋਰਟ ਦੇ ਮੁਤਾਬਕ ਇਕੱਲੇ ਲੁਧਿਆਣਾ ਵਿੱਚ ਹੀ ਸਲਾਨਾ 80 ਦੇ ਕਰੀਬ ਸਾਇਕਲਿਸਟ ਦੀ ਸੜਕ ਦੁਰਘਟਨਾਵਾਂ ਵਿੱਚ ਮੌਤ ਹੋ ਜਾਂਦੀ ਹੈ। ਅਵਤਾਰ ਭੋਗਲ ਨੇ ਕਿਹਾ ਕਿ ਅਕਸਰ ਹੀ ਆਮ ਸੜਕਾਂ ਉੱਤੇ ਚੱਲਣ ਕਰਕੇ ਸਾਇਕਲ ਸਵਾਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ, ਜਿੰਨ੍ਹਾਂ ਨੂੰ ਬਚਾਉਣ ਲਈ ਸਾਇਕਲ ਟਰੈਕ ਬਣਾਉਣੇ ਬੇਹੱਦ ਲਾਜ਼ਮੀ ਹਨ।
- Warning of protest by farmers: ਲੁਧਿਆਣਾ 'ਚ ਕਿਸਾਨ ਭਰਾਵਾਂ ਨਾਲ ਹੋਈ ਕਰੋੜਾਂ ਦੀ ਠੱਗੀ, ਕਿਸਾਨਾਂ ਨੇ ਇਨਸਾਫ ਲਈ ਸੜਕਾਂ ਜਾਮ ਕਰਨ ਦਾ ਕੀਤਾ ਐਲਾਨ
- Woman Climbed the Water Tank: ਬਰਨਾਲਾ ਦੇ ਪਿੰਡ ਹਮੀਦੀ 'ਚ ਧੀਆਂ ਨਾਲ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਔਰਤ, ਪੁਲਿਸ ਨੂੰ ਪਈਆਂ ਭਾਜੜਾਂ, ਜਾਣੋ ਮਾਮਲਾ
- Flood Update: ਹੜ੍ਹਾਂ ਦੀ ਮਾਰ ਤੋਂ ਬਾਅਦ ਮੰਡ ਖੇਤਰ ਬਣਿਆ ਰੇਗਿਸਤਾਨ, ਦਰਿਆ ਬਿਆਸ ਛੱਡ ਗਿਆ ਆਪਣੀ ਬਰਬਾਦੀ ਤੇ ਖੌਫ਼ਨਾਕ ਮੰਜ਼ਰ ਦੀ ਦਾਸਤਾਨ
ਲੋਕ ਸਾਇਕਲ ਚਲਾਉਣ ਲਈ ਜਾ ਰਹੇ ਪੀ.ਏ.ਯੂ: ਲੁਧਿਆਣਾ ਵਿੱਚ ਹਾਲਾਂਕਿ ਸਾਇਕਲ ਟਰੈਕ ਨਹੀਂ ਹੈ, ਪਰ ਲੁਧਿਆਣਾ ਵਿੱਚ ਸਾਇਕਲ ਚਲਾਉਣ ਵਾਲਿਆਂ ਦੀ ਕਮੀ ਨਹੀਂ ਹੈ। ਇਹੀ ਕਾਰਨ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਇਕਲ ਚਲਾਉਣ ਦੇ ਸ਼ੌਕੀਨ ਵਿਸ਼ੇਸ਼ ਤੌਰ ਉੱਤੇ ਪਾਸ ਬਣਾਕੇ ਸ਼ਾਮ ਨੂੰ ਸਾਇਕਲ ਚਲਾਉਣ ਲਈ ਜਾਂਦੇ ਹਨ। ਵਿਸ਼ੇਸ਼ ਤੌਰ ਉੱਤੇ ਉਹ ਚੰਗੇ ਮਾਹੌਲ ਵਿੱਚ ਸਾਇਕਲ ਚਲਾਉਣ ਦੇ ਲਈ ਬਕਾਇਆ ਦਾ ਮਹੀਨੇ ਵਾਰ ਪੈਸੇ ਖਰਚ ਕਰਕੇ ਸਾਇਕਲ ਚਲਾਉਂਦੇ ਹਨ। ਜੇਕਰ ਉਨ੍ਹਾਂ ਨੂੰ ਸਾਇਕਲ ਟਰੈਕ ਮਿਲੇਗਾ ਤਾਂ ਉਹ ਸਾਇਕਲ ਲੈ ਕੇ ਚੱਲ ਸਕਣਗੇ।