ETV Bharat / state

ਰਾਏਕੋਟ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਵਿਸ਼ੇਸ ਮੀਟਿੰਗ - Muslim philanthropist

ਜਾਮਾ ਮਸਜਿਦ ਵਿੱਚ ਮੁਸਲਮਾਨ (Muslims) ਭਾਈਚਾਰੇ ਵੱਲੋਂ ਇੱਕ ਵਿਸ਼ੇਸ ਮੀਟਿੰਗ (Meeting) ਠੇਕੇਦਾਰ ਮਨਸ਼ਾ ਖਾਂ ਅਤੇ ਮੁਹੰਮਦ ਇਮਰਾਨ ਦੀ ਅਗਵਾਈ ਹੇਠ ਕੀਤੀ ਗਈ। ਜਿਸ ਦੌਰਾਨ ਮੁਸਲਮਾਨ (Muslims) ਭਾਈਚਾਰੇ ਦੇ ਮਸਲਿਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉੱਥੇ ਹੀ ਪੰਜਾਬ ਵਕਫ਼ ਬੋਰਡ ਦਾ ਨਵਾਂ ਚੇਅਰਮੈਨ ਲਗਾਉਣ ਸਬੰਧੀ ਚਰਚਾ ਕੀਤੀ ਗਈ।

ਰਾਏਕੋਟ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਵਿਸ਼ੇਸ ਮੀਟਿੰਗ

author img

By

Published : Oct 25, 2021, 1:25 PM IST

ਰਾਏਕੋਟ: ਜਾਮਾ ਮਸਜਿਦ ਵਿੱਚ ਮੁਸਲਮਾਨ (Muslims) ਭਾਈਚਾਰੇ ਵੱਲੋਂ ਇੱਕ ਵਿਸ਼ੇਸ ਮੀਟਿੰਗ (Meeting) ਠੇਕੇਦਾਰ ਮਨਸ਼ਾ ਖਾਂ ਅਤੇ ਮੁਹੰਮਦ ਇਮਰਾਨ ਦੀ ਅਗਵਾਈ ਹੇਠ ਕੀਤੀ ਗਈ। ਜਿਸ ਦੌਰਾਨ ਮੁਸਲਮਾਨ ਭਾਈਚਾਰੇ ਦੇ ਮਸਲਿਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉੱਥੇ ਹੀ ਪੰਜਾਬ ਵਕਫ਼ ਬੋਰਡ ਦਾ ਨਵਾਂ ਚੇਅਰਮੈਨ ਲਗਾਉਣ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਠੇਕੇਦਾਰ ਮਨਸਾ ਖਾਂ ਅਤੇ ਮੁਹੰਮਦ ਇਮਰਾਨ ਨੇ ਦੱਸਿਆ ਕਿ ਪੰਜਾਬ ਵਾਕਫ਼ ਬੋਰਡ (Punjab Wakf Board) ਦੇ ਮੌਜੂਦਾ ਚੇਅਰਮੈਨ (Chairman) ਜੁਨੇਦ ਰਜ਼ਾ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਹੁਣ ਨਵੇਂ ਚੇਅਰਮੈਨ (Chairman) ਦੀ ਚੋਣ ਮੁਸਲਮਾਨ ਹਿਤੈਸ਼ੀ (Muslim philanthropist) ਆਗੂ ਦੀ ਕੀਤੀ ਜਾਵੇ।

ਰਾਏਕੋਟ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਵਿਸ਼ੇਸ ਮੀਟਿੰਗ

ਉਨ੍ਹਾਂ ਮੰਗ ਕੀਤੀ ਕਿ ਮੁਸਲਿਮ ਆਗੂ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਨੂੰ ਪੰਜਾਬ ਵਕਫ਼ ਬੋਰਡ (Punjab Wakf Board) ਦਾ ਚੇਅਰਮੈਨ (Chairman) ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜਨਾਬ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਮੁਸਲਮਾਨ ਭਾਈਚਾਰੇ ਨਾਲ ਜ਼ਮੀਨੀ ਪੱਧਰ ‘ਤੇ ਜੁੜੇ ਹੋਏ ਹਨ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਤੇ ਲੋੜਾਂ ਨੂੰ ਭਲੀ-ਭਾਂਤੀ ਜਾਣੂੰ ਹਨ, ਸਗੋਂ ਨਵੇਂ ਮਸਜਿਦ ਨੂੰ ਅਬਾਦ ਕਰਨ ਸਮੇਂ ਉਹ ਮੋਹਰੀ ਭੂਮਿਕਾ ਨਿਭਾਉਂਦੇ ਹਨ।

ਜਿਸ ਸਦਕਾ ਮੌਲਾਨਾ ਉਸਮਾਨ ਸਾਹਿਬ ਇਕੱਲੇ ਪੰਜਾਬ ਵਿੱਚ ਹੀ ਨਹੀਂ, ਪੂਰੇ ਦੇਸ਼ ਵਿੱਚ ਹੀ ਮੁਸਲਮਾਨ ਭਾਈਚਾਰੇ ਦੀ ਬਿਹਤਰੀ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ, ਇਸ ਲਈ ਪੰਜਾਬ ਸਰਕਾਰ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਨੂੰ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਲਗਾਇਆ ਜਾਵੇ। ਇਹ ਮੰਗ ਪੰਜਾਬ ਦੇ ਸਮੁੱਚੇ ਮੁਸਲਮਾਨ ਭਾਈਚਾਰੇ ਦੀ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਪੰਜਾਬ ਦੇ ਵਕਫ਼ ਬੋਰਡ ਦੇ ਜਿਨ੍ਹੇ ਵੀ ਚੇਅਰਮੈਨ ਲੱਗੇ ਹਨ, ਉਹ ਦੂਜੇ ਸੂਬਿਆ ਤੋਂ ਆ ਕੇ ਪੰਜਾਬ ਵਿੱਚ ਵਕਫ਼ ਬੋਰਡ ਦੇ ਚੇਅਰਮੈਨ ਲੱਗੇ ਹਨ। ਉਨ੍ਹਾਂ ਕਿਹਾ ਵਕਫ਼ ਬੋਰਡ ਘੱਟ ਗਿਣਤੀਆਂ ਦੇ ਲੋਕਾਂ ਲਈ ਬਣਾਇਆ ਗਿਆ ਹੈ। ਅਤੇ ਹੁਣ ਇਸ ਦਾ ਚੇਅਰਮੈਨ ਵੀ ਪੰਜਾਬ ਦੇ ਘੱਟ ਗਿਣਤੀ ਤੋਂ ਲਗਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਤੋਂ ਵਧੀਆਂ ਤੇ ਸੂਝਵਾਲ ਵਿਅਕਤੀ ਸ਼ਾਇਦ ਪੰਜਾਬ ਸਰਕਾਰ ਨੂੰ ਨਾ ਮਿਲੇ। ਕਿਉਂਕਿ ਉਹ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਘਾਟ ਗਿਣਤੀ ਦੇ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

ਇਹ ਵੀ ਪੜ੍ਹੋ:ISI ਨੂੰ ਜਾਣਕਾਰੀ ਦਿੰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ, 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.