ETV Bharat / state

ਪੁਲਿਸ ਮੁਲਾਜ਼ਮ ਦੇ ਪੁੱਤਰ ਨੇ 2 ਲੋਕਾਂ ਨੂੰ ਸਕੌਰਪੀਓ ਥੱਲੇ ਦਰੜ੍ਹਿਆ, 1 ਦੀ ਮੌਤ

author img

By

Published : May 28, 2022, 10:32 PM IST

Updated : May 28, 2022, 10:45 PM IST

ਲੁਧਿਆਣਾ ਪੁਲਿਸ ਮੁਲਾਜ਼ਮ ਦੇ ਬੇਟੇ ਨੇ 2 ਲੋਕਾਂ ਨੂੰ ਸਕੌਰਪੀਓ ਨਾਲ ਦਰੜ੍ਹ ਦਿੱਤਾ ਹੈ। ਇਸ ਹਾਦਸੇ ਵਿੱਚ ਇੱਕ ਦੀ ਮੌਕੇ ਉਪਰ ਮੌਤ ਹੋ ਗਈ ਹੈ। ਓਧਰ ਇਸ ਮਾਮਲੇ ਵਿੱਚ ਪੁਲਿਸ ਕੁਝ ਵੀ ਕਹਿਣ ਤੋ ਪੱਲਾ ਝਾੜਦੀ ਵਿਖਾਈ ਦਿੱਤੀ ਹੈ। ਇਸ ਮਾਮਲੇ ਵਿੱਚ ਦੋਵਾਂ ਕਾਰ ਸਵਾਰਾਂ ਨੂੰ ਲੋਕਾਂ ਨੇ ਪੁੁਲਿਸ ਹਵਾਲੇ ਕਰ ਦਿੱਤਾ ਹੈ।

ਲੁਧਿਆਣਾ ਪੁਲਿਸ ਮੁਲਾਜ਼ਮ ਦੇ ਬੇਟੇ ਨੇ 2 ਲੋਕਾਂ ਨੂੰ ਸਕਾਰਪੀਓ ਨਾਲ ਦਰੜਿਆ,

ਲੁਧਿਆਣਾ: ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇੜੇ ਦੇਰ ਸ਼ਾਮ ਓਦੋਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ ਰਫਤਾਰ ਕਾਰ ਨੇ ਸਕੂਟਰੀ ਸਵਾਰ 2 ਲੋਕਾਂ ਨੂੰ ਰੌਂਦ ਦਿੱਤਾ। ਇਸ ਹਾਦਸੇ ਵਿੱਚ ਸਕੂਟਰੀ ਚਲਾ ਰਹੇ ਪਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਪਤਨੀ ਦੀ ਹਾਲਤ ਗੰਭੀਰ ਹੈ ਜੋ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕੇ ਕਾਰ ’ਚ ਸਵਾਰ ਨੌਜਵਾਨ ਲੁਧਿਆਣਾ ਮਾਡਲ ਟਾਊਨ ਥਾਣੇ ’ਚ ਲੱਗੇ ਪੁਲਿਸ ਮੁਲਾਜ਼ਮ ਦਾ ਹੀ ਬੇਟਾ ਹੈ। ਉਸ ਦੀ ਕਾਰ ’ਤੇ ਪੁਲਿਸ ਦਾ ਲੋਗੋ ਲੱਗਾ ਹੈ, ਜਦੋਂ ਕਿ ਦੂਜੇ ਪਾਸੇ ਪੁਲਿਸ ਇਸ ਮਾਮਲੇ ’ਚ ਕੁਝ ਵੀ ਕਹਿਣ ਤੋਂ ਕੰਨ੍ਹੀਂ ਕਤਰਾਉਂਦੀ ਵਿਖਾਈ ਦੇ ਰਹੀ ਹੈ। ਮੌਕੇ ’ਤੇ ਮੌਜੂਦ ਸਬ ਇੰਸਪੈਕਟਰ ਨੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਅਤੇ ਜਾਂਚ ਕੀਤੀ ਜਾ ਰਹੀ ਦਾ ਰਟਿਆ ਰਟਾਇਆ ਜਵਾਬ ਦਿੱਤਾ ਹੈ।

ਇਸ ਹਦਾਸੇ ਨੂੰ ਲੈਕੇ ਉੱਥੋ ਮੌਜੂਦ ਲੋਕਾਂ ਨੇ ਦੱਸਿਆ ਕੇ ਕਾਰ ਓਵਰ ਸਪੀਡ ਸੀ ਜਿਸ ਕਰਕੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਡਿਵਾਈਡਰ ’ਤੇ ਚੜ ਕੇ ਸੜਕ ਦੀ ਦੂਜੀ ਸਾਈਡ ਆ ਗਈ ਅਤੇ ਦੂਜੀ ਸਾਈਡ ਆਰਾਮ ਨਾਲ ਆ ਰਹੇ ਦੋ ਲੋਕਾਂ ਨੂੰ ਕੁਚਲ ਦਿੱਤਾ। ਇੱਕ ਦੀ ਤਾਂ ਮੌਕੇ ’ਤੇ ਮੌਤ ਹੋਣ ਦੀ ਗੱਲ ਲੋਕਾਂ ਨੇ ਦੱਸੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕੇ ਗੱਡੀ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਦਾ ਹੀ ਬੇਟਾ ਹੈ ਅਤੇ ਉਸ ਨੇ ਖੁਦ ਇਹ ਗੱਲ ਮੰਨੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਪੁਲਿਸ ਹਵਾਲੇ ਉਨ੍ਹਾਂ ਨੇ ਕਰ ਦਿੱਤਾ ਹੁਣ ਪੁਲਿਸ ਕਰਵਾਈ ਕਰਦੀ ਹੈ ਜਾਂ ਨਹੀਂ ਇਹ ਵੇਖਣਾ ਹੋਵੇਗਾ।

ਉਧਰ ਦੂਜੇ ਪਾਸੇ ਮੌਕੇ ’ਤੇ ਪੁੱਜੀ ਸਬ ਇੰਸਪੈਕਟਰ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਸਪਸ਼ਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜਦੋਂ ਪੁੱਛਿਆ ਗਿਆ ਕਿ ਦੋਵਾਂ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਸ ਨੂੰ ਨਹੀਂ ਪਤਾ ਦੋਵਾਂ ਨੂੰ ਹਸਪਤਾਲ ਭੇਜਿਆ ਹੈ। ਉਧਰ ਮੁਲਜ਼ਮਾਂ ਦੇ ਪੁਲਿਸ ਮੁਲਾਜ਼ਮ ਦੇ ਬੇਟੇ ਹੋਣ ਬਾਰੇ ਵੀ ਉਨ੍ਹਾਂ ਖੁੱਲ੍ਹ ਕੇ ਕੁਝ ਵੀ ਨਹੀਂ ਦੱਸਿਆ।

ਇਹ ਵੀ ਪੜ੍ਹੋ: ਫਸਲ ਵਾਹ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ! ਚੱਲੀਆਂ ਗੋਲੀਆਂ

Last Updated : May 28, 2022, 10:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.