ETV Bharat / state

ਲੁਟੇਰੇ ਬੇਖੌਫ ! ਦਿਨ ਦਿਹਾੜੇ ਬਜ਼ੁਰਗ ਦੇ ਕੰਨਾਂ ’ਚੋਂ ਝਪਟੀਆਂ ਵਾਲੀਆਂ, ਦੇਖੋ CCTV - Ludhiana News

ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਲੁਧਿਆਣਾ ਵਿੱਚ ਦਿਨ ਦਿਹਾੜੇ ਬਜ਼ੁਰਗ ਦੀਆਂ ਕੰਨਾਂ ਚੋਂ ਵਾਲੀਆਂ ਝਪਟਕੇ ਫਰਾਰ ਹੋ ਗਏ। ਲੁਟੇਰਿਆਂ ਦੇ ਹੱਥ ਵਿੱਚ ਚਾਕੂ ਵੇਖ ਕੇ ਨੇੜੇ ਖੜ੍ਹੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ।

Snatchers Snatch Earring From old age Women in Ludhiana

author img

By

Published : Jan 22, 2023, 12:53 PM IST

Updated : Jan 22, 2023, 1:06 PM IST

ਲੁਟੇਰੇ ਬੇਖੌਫ ! ਦਿਨ ਦਿਹਾੜੇ ਬਜ਼ੁਰਗ ਦੇ ਕੰਨਾਂ ’ਚੋਂ ਝਪਟੀਆਂ ਵਾਲੀਆਂ, ਦੇਖੋ CCTV

ਲੁਧਿਆਣਾ: ਜ਼ਿਲ੍ਹੇ ਅੰਦਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਮਾਮਲਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਅਧੀਨ ਪੈਂਦੇ ਇਲਾਕੇ ਕਿਦਵਈ ਨਗਰ ਵਾਲਬਰੋ ਦੀ ਗਲੀ ਤੋਂ ਸਾਹਮਣੇ ਆਇਆ ਹੈ। ਇੱਥੇ ਸਬਜ਼ੀ ਖਰੀਦ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਬਾਈਕ ਸਵਾਰ ਬਦਮਾਸ਼ਾਂ ਨੇ ਵਾਲੀਆਂ ਖੋਹ ਲਈਆਂ। ਬਦਮਾਸ਼ ਨੇ ਔਰਤ ਨੂੰ ਚਾਕੂ ਵੀ ਦਿਖਾਇਆ। ਪੀੜਤ ਮਹਿਲਾ ਦਵਿੰਦਰ ਕੌਰ ਸਮਾਜ ਸੇਵੀ ਹੈ ਜੋ ਕਿ ਵੀਟ ਗ੍ਰਾਸ (Wheat Grass Juice) ਜੂਸ ਬਣਾ ਕੇ ਕੈਂਸਰ ਪੀੜਿਤ ਲੋਕਾਂ ਨੂੰ ਪਿਲਾਉਂਦੀ ਵੀ ਹੈ ਅਤੇ ਉਨ੍ਹਾਂ ਨੂੰ ਖੇਤੀ ਕਰਨ ਦਾ ਢੰਗ ਵੀ ਦੱਸਦੀ ਹੈ।

ਇਲਾਕੇ ਦੇ ਲੋਕਾਂ 'ਚ ਰੋਸ: ਇਲਾਕੇ ਦੇ ਲੋਕਾਂ 'ਚ ਪੁਲਿਸ ਨਾਲ ਕਾਫੀ ਗੁੱਸਾ ਹੈ। ਪੁਲਿਸ ਮੁਲਾਜ਼ਮ ਇੱਕ-ਦੋ ਦਿਨ ਤਾਂ ਲੁੱਟ-ਖੋਹ ਕਰਨ ਵਾਲਿਆਂ ਦਾ ਪਤਾ ਲਾਉਣ ਲਈ ਹੀ ਕੰਮ ਕਰਦੇ ਹਨ। ਉਸ ਤੋਂ ਬਾਅਦ ਜਦੋਂ ਅਗਲੀ ਘਟਨਾ ਵਾਪਰਦੀ ਹੈ, ਤਾਂ ਉਹ ਪਿਛਲੇ ਮਾਮਲੇ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਬਜ਼ੁਰਗ ਔਰਤ ਦੇ ਗੋਡਿਆਂ ਵਿੱਚ ਵੀ ਕਾਫੀ ਸੱਟ ਲੱਗੀ ਹੈ। ਬਦਮਾਸ਼ਾਂ ਨੇ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਧੱਕਾ ਮਾਰ ਦਿੱਤਾ ਜਿਸ ਕਾਰਨ ਉਹ ਗਲੀ 'ਚ ਡਿੱਗ ਪਈ। ਔਰਤ ਦੇ ਗੋਡੇ ਦਾ ਆਪ੍ਰੇਸ਼ਨ 3 ਮਹੀਨੇ ਪਹਿਲਾਂ ਹੀ ਹੋਇਆ ਹੈ।

ਹਾਲਾਤ ਇੰਨੇ ਖਰਾਬ ਕਿ ਔਰਤ ਘਰੋਂ ਬਾਹਰ ਨਿਕਲਣ ਤੋਂ ਡਰ ਰਹੀ: ਮਹਿਲਾ ਦਵਿੰਦਰ ਕੌਰ ਨੇ ਦੱਸਿਆ ਕਿ ਗੋਡਿਆਂ ਦੇ ਅਪਰੇਸ਼ਨ ਕਾਰਨ ਉਹ ਘਰੋਂ ਘੱਟ ਹੀ ਨਿਕਲਦੀ ਹੈ। ਅੱਜ ਉਹ ਸਿਰਫ ਸਬਜ਼ੀ ਮੰਡੀ ਖਰੀਦਦਾਰੀ ਲਈ ਗਈ ਸੀ। ਬਦਮਾਸ਼ਾਂ ਨੇ ਉਸ ਦੀਆਂ 6 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਇਸ ਘਟਨਾ ਤੋਂ ਬਾਅਦ ਇਲਾਕੇ ਦੀਆਂ ਔਰਤਾਂ 'ਚ ਡਰ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਹਾਲਾਤ ਇਹ ਬਣ ਗਏ ਹਨ ਕਿ ਕੋਈ ਵੀ ਔਰਤ ਆਪਣੇ ਘਰ ਤੋਂ ਬਾਹਰ ਵੀ ਨਹੀਂ ਬੈਠ ਸਕਦੀ।

ਇਹ ਵੀ ਪੜ੍ਹੋ: ਸੁਨਿਆਰੇ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਅਤੇ ਪੈਸੇ ਚੋਰੀ, ਦੇਖੋ CCTV

etv play button

Last Updated : Jan 22, 2023, 1:06 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.