ਲੁਧਿਆਣਾ: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਲੁਧਿਆਣਾ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਯਾਤਰਾ ਪੰਜਾਬ ਫੇਰੀ ਉੱਤੇ ਹੈ ਅਤੇ ਯਾਤਰਾ ਭਲਕੇ ਲੁਧਿਆਣਾ ਪਹੁੰਚੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਲੁਧਿਆਣਾ ਵਿੱਚ ਕਿਸੇ ਨੇ ਪੋਸਟਰ ਲਾ ਕੇ ਵਿਰੋਧ ਕੀਤਾ ਹੈ। ਜਾਣਕਾਰੀ ਮੁਤਾਬਿਕ ਲੁਧਿਆਣਾ 'ਚ ਕਾਂਗਰਸ ਭਵਨ ਦੇ ਬਾਹਰ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ 'ਤੇ ਕਿਸੇ ਅਣਪਛਾਤੇ ਵਲੋਂ ਪੋਸਟਰ ਲਾਏ ਗਏ ਹਨ।
ਪੋਸਟਰ ਉੱਤੇ 1984 ਦਾ ਜ਼ਿਕਰ: ਜਿਸ ਵੀ ਵਿਅਕਤੀ ਨੇ ਇਹ ਪੋਸਟਰ ਲਾਇਆ ਹੈ, ਉਸ ਵੱਲੋਂ ਪੋਸਟਰ ਉੱਤੇ ਲਿਖਿਆ ਗਿਆ ਹੈ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਜਵਾਬ ਦੇਣ ਕਿ 1947 'ਚ ਭਾਰਤ ਦੀ ਵੰਡ ਹੋਈ ਸੀ। 20 ਲੱਖ ਨਿਰਦੋਸ਼ ਮਾਰੇ ਗਏ। 1984 ਵਿੱਚ ਸਿੱਖ ਵਿਰੋਧੀ ਦੰਗਿਆਂ ਵਿੱਚ ਸੈਂਕੜੇ ਬੇਕਸੂਰੇ ਲੋਕਾਂ ਨੂੰ ਮਾਰਿਆ ਗਿਆ ਸੀ। 1984 ਵਿੱਚ ਕਾਂਗਰਸ (1984 was mentioned in the posters) ਨੇ ਸਿੱਖ ਸਮਾਜ ਨੂੰ ਤੋੜਨ ਦਾ ਵੀ ਕੰਮ ਕੀਤਾ। 1984 ਵਿੱਚ ਸਿੱਖ ਸਮਾਜ ਨੂੰ ਤੋੜਨ ਅਤੇ 1947 ਵਿੱਚ ਦੇਸ਼ ਨੂੰ ਤੋੜਨ ਦਾ ਕਾਂਗਰਸ ਵਲੋਂ ਕੰਮ ਕਰਨ ਦੇ ਵੀ ਪੋਸਟਰ ਵਿੱਚ ਇਲਜ਼ਾਮ ਲਾਏ ਗਏ ਹਨ।
ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ: ਰਾਹੁਲ ਦੀ ਯਾਤਰਾ ਵਿੱਚੋਂ ਮਾਲਵਾ ਖਿੱਤਾ ਆਊਟ !
ਪਲਿਸ ਨੇ ਕੀਤੀ ਜਾਂਚ ਸ਼ੁਰੂ: ਜਿਸ ਵੇਲੇ ਕਾਂਗਰਸ ਭਵਨ ਦੇ ਬਾਹਰ ਲੱਗੇ ਪੋਸਟਰ ਲੋਕਾਂ ਦੇ ਧਿਆਨ ਵਿੱਚ ਆਏ (Police brought posters) ਤਾਂ ਇਸ ਨਾਲ ਹੰਗਾਮਾ ਮਚ ਗਿਆ। ਲੋਕਾਂ ਨੇ ਥਾਣਾ ਕੋਤਵਾਲੀ ਪੁਲਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਹੈ। ਮੌਕੇ ਉੱਤੇ ਪਹੁੰਚੇ ਐਸਐਚਓ ਸੰਜੀਵ ਕਪੂਰ ਨੇ ਪੋਸਟਰ ਉਤਾਰ ਦਿੱਤੇ ਹਨ। ਇਸਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਐਸਐਚਓ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਵਲੋਂ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ।
ਕਾਂਗਰਸੀ ਆਗੂਆਂ ਵਿੱਚ ਗੁੱਸਾ: ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂਆਂ ਵਿੱਚ ਗੁੱਸਾ ਹੈ। ਆਗੂਆਂ ਦਾ ਕਹਿਣਾ ਹੈ ਕਿ (Congress leaders agitated by putting up posters) ਰਾਹੁਲ ਗਾਂਧੀ ਦੀ ਫੇਰੀ ਨਾਲ ਵਿਰੋਧੀ ਧਿਰਾਂ ਵਿੱਚ ਹਿਲਜੁਲ ਹੈ। ਯਾਤਰਾ ਵਿੱਚ ਅੜਿੱਕਾ ਡਾਹੁਣ ਲਈ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਰਾਹੁਲ ਨੂੰ ਪੰਜਾਬ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਪੁਲਿਸ ਨੂੰ ਪੋਸਟਰ ਲਗਾਉਣ ਵਾਲੇ ਲੋਕਾਂ ਦੀ ਸਖ਼ਤੀ ਨਾਲ ਜਾਂਚ ਕਰਨੀ ਚਾਹੀਦੀ ਹੈ।