ETV Bharat / state

ਬੁੱਢੇ ਨਾਲੇ ਦੀ ਸਫਾਈ ਲਈ ਸਰਕਾਰੀ ਐਲਾਨ ਦਾ ਸਿਹਰਾ ਬੈਂਸ ਨੇ ਈਟੀਵੀ ਭਾਰਤ ਦੇ ਸਿਰ ਬੰਨਿਆ

ਈਟੀਵੀ ਭਾਰਤ ਪੰਜਾਬ ਨੇ ਲੁਧਿਆਣੇ ਵਿਚਲੇ ਬੁੱਢੇ ਨਾਲੇ ਦੀ ਮਾੜੀ ਹਾਲਤ ਨੂੰ ਲੈਕੇ ਵਿਸ਼ੇਸ਼ ਲਹਿਰ ਪ੍ਰਚੰਡ ਕੀਤੀ ਸੀ। ਨਾਲੇ ਦੀ ਗੰਦਗੀ ਕਾਰਨ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰੂ ਘਰ, ਇਨਸਾਨੀ ਜ਼ਿੰਦਗੀਆਂ ਨਾਲ ਲਵਰੇਜ਼ ਪਿੰਡਾਂ ਦੀ ਜ਼ਿੰਦਗੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਸੀ। ਈਟੀਵੀ ਭਾਰਤ ਦੀ ਇਸ ਲਹਿਰ ਨੂੰ ਲੋਕਾਂ ਦਾ ਸਾਥ ਮਿਲਿਆ, ਪਿਛਲੀ 14 ਅਗਸਤ ਨੂੰ ਈਟੀਵੀ ਭਾਰਤ ਦੀ ਟੀਮ ਨੇ ਲੁਧਿਆਣਾ ਵਿਖੇ ਪ੍ਰਭਾਵਿਤ ਪਿੰਡਾਂ ਵਾਸੀਆਂ ਸਮੇਤ ਗੈਰ ਸਰਕਾਰੀ ਸੰਸਥਾਵਾਂ ਨੂੰ ਨਾਲ ਲੈਕੇ ਗੰਦੇ ਪਾਣੀ ਦੇ ਸੈਂਪਲ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੂੰ ਦਿੱਤੇ ਸਨ। ਉਸ ਉਪਰ ਸਰਕਾਰ ਨੇ ਗੌਰ ਕਰਦਿਆਂ ਵੱਡਾ ਫੈਸਲਾ ਲਿਆ ਹੈ।

ਫ਼ੋਟੋ
ਫ਼ੋਟੋ
author img

By

Published : Jan 8, 2020, 1:22 PM IST

Updated : Jan 8, 2020, 2:11 PM IST

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਥਾਨਕ ਸਰਕਾਰਾਂ ਦੇ ਵਿਭਾਗ ਨੂੰ 2 ਸਾਲਾਂ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਮੁਕੰਮਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਬੁੱਢੇ ਨਾਲੇ ਦੀ ਸਫਾਈ ਲਈ ਲੱਗਭੱਗ 200 ਕਰੋੜ ਰੁਪਏ ਦਾ ਯੋਗਦਾਨ ਕੇਂਦਰ ਸਰਕਾਰ ਵੱਲੋਂ ਵੀ ਦਿੱਤਾ ਜਾਣਾ ਹੈ ਜਦ ਕਿ 300 ਕਰੋੜ ਰੁਪਿਆ ਪੰਜਾਬ ਸਰਕਾਰ ਅਤੇ 100 ਕਰੋੜ ਰੁਪਏ ਨਿੱਜੀ ਸਨਅਤਕਾਰਾਂ ਤੋਂ ਇਕੱਤਰ ਕੀਤੇ ਜਾਣਗੇ। ਬੁੱਢੇ ਨਾਲੇ ਦੀ ਸਫਾਈ ਲਈ ਸਰਕਾਰੀ ਐਲਾਨ ਦਾ ਸਿਹਰਾ ਬੈਂਸ ਨੇ ਈਟੀਵੀ ਭਾਰਤ ਦੇ ਸਿਰ ਬੰਨਿਆ

ਵੇਖੋ ਵੀਡੀਓ

ਦੱਸ ਦੇਈਏ ਕਿ ਈਟੀਵੀ ਭਾਰਤ ਵੱਲੋਂ ਇੱਕ ਮਹੀਨਾ ਲਗਾਤਾਰ ਬੁੱਢੇ ਨਾਲੇ ਨੂੰ ਲੈ ਕੇ ਮੁਹਿੰਮ ਚਲਾਈ ਗਈ ਸੀ ਅਤੇ ਇਸ ਦੌਰਾਨ ਪੰਜਾਬ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਗੰਦੇ ਨਾਲੇ ਦੇ ਪਾਣੀ ਦੇ ਅਤੇ ਲੋਕਾਂ ਦੇ ਘਰਾਂ ਦੇ ਸੈਂਪਲ ਵੀ ਦਿੱਤੇ ਗਏ ਸਨ। ਲਗਾਤਾਰ ਚੱਲੀ ਮੁਹੀਮ ਦੇ ਅਸਰ ਕਾਰਨ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫਾਈ ਲਈ ਐਲਾਨ ਕਰ ਦਿੱਤਾ ਹੈ।

  • Highly polluted Budah Nallah at #Ludhiana is all set for rejuvenation with Chief Minister @capt_amarinder Singh approving Rs. 650 Cr project for the same. The Chief Minister has asked the Local Government Department to ensure the timely completion of the project within two years pic.twitter.com/ZiZeRLeM1F

    — Government of Punjab (@PunjabGovtIndia) January 7, 2020 " class="align-text-top noRightClick twitterSection" data=" ">

ਦੂਜੇ ਪਾਸੇ ਈਟੀਵੀ ਭਾਰਤ ਵੱਲੋਂ ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਲਈ ਲਗਾਤਾਰ ਚਲਾਈ ਗਈ ਮੁਹਿੰਮ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵਿਸ਼ੇਸ਼ ਤੌਰ 'ਤੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਈ.ਟੀ.ਵੀ. ਦੀ ਸਖ਼ਤ ਮਿਹਨਤ ਸਦਕਾ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਖਬਰਾਂ ਨਸ਼ਰ ਹੋਈਆ ਜਿਸਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫ਼ਾਈ ਲਈ ਬਜਟ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਦਾ ਫਾਇਦਾ ਉਦੋਂ ਹੀ ਹੋਵੇਗਾ ਜਦ ਜ਼ਮੀਨੀ ਪੱਧਰ 'ਤੇ ਇਹ ਸਾਰੇ ਪੈਸੇ ਬੁੱਢੇ ਨਾਲੇ ਦੀ ਸਫ਼ਾਈ 'ਤੇ ਲਾਏ ਜਾਣਗੇ ਅਤੇ ਬੁੱਢੇ ਨਾਲੇ ਦੀ ਨੁਹਾਰ ਬਦਲੀ ਜਾਵੇਗੀ।

Intro:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਥਾਨਕ ਸਰਕਾਰਾਂ ਦੇ ਵਿਭਾਗ ਨੂੰ ਦੋ ਸਾਲ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਮੁਕੰਮਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਇਸ ਵਿੱਚ ਲੱਗਭੱਗ 200 ਕਰੋੜ ਰੁਪਏ ਦਾ ਯੋਗਦਾਨ ਕੇਂਦਰ ਸਰਕਾਰ ਵੱਲੋਂ ਵੀ ਦਿੱਤਾ ਜਾਣਾ ਹੈ ਜਦੋਂ ਕਿ 300 ਕਰੋੜ ਰੁਪਿਆ ਪੰਜਾਬ ਸਰਕਾਰ ਅਤੇ 100 ਕਰੋੜ ਰੁਪਏ ਨਿੱਜੀ ਸਨਅਤਕਾਰਾਂ ਤੋਂ ਇਕੱਤਰ ਕੀਤੇ ਜਾਣਗੇ...ਦੱਸਦੀ ਏ ਕਿ ਈਟੀਵੀ ਭਾਰਤ ਵੱਲੋਂ ਪੂਰਾ ਇੱਕ ਮਹੀਨਾ ਲਗਾਤਾਰ ਬੁੱਢੇ ਨਾਲੇ ਨੂੰ ਲੈ ਕੇ ਮੁਹਿੰਮ ਚਲਾਈ ਗਈ ਸੀ ਅਤੇ ਇਸ ਦੌਰਾਨ ਪੰਜਾਬ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਗੰਦੇ ਨਾਲੇ ਦੇ ਪਾਣੀ ਦੇ ਅਤੇ ਲੋਕਾਂ ਦੇ ਘਰਾਂ ਦੇ ਸੈਂਪਲ ਵੀ ਦਿੱਤੇ ਗਏ ਸਨ..ਲਗਾਤਾਰ ਮੁਹਿੰਮ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫਾਈ ਲਈ ਐਲਾਨ ਕਰ ਦਿੱਤਾ ਹੈ...

Body:ਉਧਰ ਦੂਜੇ ਪਾਸੇ ਈਟੀਵੀ ਭਾਰਤ ਵੱਲੋਂ ਲੁਧਿਆਣਾ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਲਈ ਲਗਾਤਾਰ ਚਲਾਈ ਗਈ ਮੁਹਿੰਮ ਅਤੇ ਵੱਖ ਵੱਖ ਪਿੰਡਾਂ ਚ ਜਾ ਕੇ ਕੀਤੀ ਗਈ ਖਬਰ ਨਸ਼ਰ ਕਰਨ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵਿਸ਼ੇਸ਼ ਤੌਰ ਤੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਕਿਹਾ ਕਿ ਈ ਟੀ ਵੀ ਨੇ ਬੜੀ ਸਖ਼ਤ ਮਿਹਨਤ ਦੇ ਨਾਲ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਖਬਰਾਂ ਨਸ਼ਰ ਕੀਤੀਆਂ ਸਨ ਨਾਲ ਨੇਵੀ ਕਹਿ ਕੇ ਪੰਜਾਬ ਸਰਕਾਰ ਨੇ ਹੁਣ ਬਜਟ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਸ ਦਾ ਫਾਇਦਾ ਉਦੋਂ ਹੀ ਹੋਵੇਗਾ ਜਦੋਂ ਜ਼ਮੀਨੀ ਪੱਧਰ ਤੇ ਇਹ ਸਾਰੇ ਪੈਸੇ ਬੁੱਢੇ ਨਾਲੇ ਦੀ ਸਫ਼ਾਈ ਤੇ ਲਾਏ ਜਾਣਗੇ ਅਤੇ ਬੁੱਢੇ ਨਾਲੇ ਦੀ ਨੁਹਾਰ ਬਦਲੀ ਜਾਵੇਗੀ

Conclusion:ਸੋ ਈਟੀਵੀ ਭਾਰਤ ਦੀ ਖਬਰ ਦਾ ਇੱਕ ਵਾਰ ਮੁੜ ਤੋਂ ਅਸਰ ਹੋਇਆ ਹੈ ਸਰਕਾਰ ਜੋ ਬੀਤੇ ਕਈ ਸਾਲਾਂ ਤੋਂ ਨਾਲੇ ਦੀ ਸਫ਼ਾਈ ਨੂੰ ਲੈ ਕੇ ਸੁੱਟੀ ਪਈ ਸੀ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਲਗਾਤਾਰ ਜੱਦੋ ਜਹਿਦ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਈ ਟੀ ਵੀ ਭਾਰਤ ਨੇ ਬੂਟੇ ਨਾਲੇ ਦੀ ਸਫਾਈ ਦੀ ਮੁਹਿੰਮ ਨੂੰ ਲੈ ਕੇ ਬੀੜਾ ਚੁੱਕਿਆ ਅਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਖ਼ਬਰਾਂ ਨਸ਼ਰ ਕਰਕੇ ਸਰਕਾਰ ਦੇ ਕੰਨ ਤੱਕ ਲੋਕਾਂ ਦੀਆਂ ਮੁਸ਼ਕਲਾਂ ਪਹੁੰਚਾਈਆਂ ਨਾ ਸਿਰਫ ਸ਼ਹਿਰ ਦੀ ਗੱਲ ਕੀਤੀ ਸਗੋਂ ਪਿੰਡਾਂ ਵਿੱਚ ਜਾ ਕੇ ਵੀ ਲੋਕਾਂ ਦਾ ਹਾਲ ਜਾਣਿਆ ਅਤੇ ਉੱਥੇ ਫੈਲ ਰਹੀਆਂ ਬਿਮਾਰੀਆਂ ਸਬੰਧੀ ਸਰਕਾਰ ਤੱਕ ਆਵਾਜ ਪਹੁੰਚਾਈ ਇੱਥੋਂ ਤੱਕ ਕਿ ਗੰਦੇ ਨਾਲੇ ਦੇ ਪਾਣੀ ਦੇ ਸੈਂਪਲ ਵੀ ਕੈਬਨਿਟ ਮੰਤਰੀ ਦਿੱਤੇ ਗਏ ਅਤੇ ਉਨ੍ਹਾਂ ਦੇ ਭਰੋਸੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫਾਈ ਲਈ ਬਜਟ ਦਾ ਐਲਾਨ ਕਰ ਦਿੱਤਾ...
Last Updated : Jan 8, 2020, 2:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.