ETV Bharat / state

ਬੈਂਸ ਨੇ ਖੋਲ੍ਹਿਆ ਲੈਂਡ ਬੈਂਕਾਂ ਆਰਡੀਨੈਂਸ ਖ਼ਿਲਾਫ਼ ਮੋਰਚਾ, ਕਿਹਾ ਹੁਣ ਕੈਪਟਨ ਬਾਦਲਾਂ ਦੇ ਰਾਜ ਮਹਿਲ ਬਣਨਗੇ ਸਰਕਾਰੀ ਦਫ਼ਤਰ - Punjab Land Bank latest news

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਬਚਾਉਣ ਲਈ ਸੂਬੇ ਭਰ 'ਚ ਵੱਡਾ ਅੰਦੋਲਨ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ 4 ਜਨਵਰੀ 2020 ਨੂੰ ਖੰਨਾ ਤੋਂ ਸ਼ੁਰੂ ਕੀਤੀ ਜਾਵੇਗੀ।

ਵਿਧਾਇਕ ਸਿਮਰਜੀਤ ਸਿੰਘ ਬੈਂਸ
ਵਿਧਾਇਕ ਸਿਮਰਜੀਤ ਸਿੰਘ ਬੈਂਸ
author img

By

Published : Dec 19, 2019, 5:32 PM IST

ਲੁਧਿਆਣਾ:ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਕੈਬਿਨੇਟ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਲੈਂਡ ਬੈਂਕਾਂ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ, ਸਿਮਰਜੀਤ ਬੈਂਸ ਨੇ ਕਿਹਾ ਕਿ ਲੈਂਡ ਮਾਫੀਆ ਨੂੰ ਕਿਸੇ ਵੀ ਸੂਰਤ 'ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਜੋ ਇਸ ਮਾਫੀਆ ਦੇ ਲਈ ਰਾਹ ਖੋਲ੍ਹ ਰਹੀ ਹੈ ਉਨ੍ਹਾਂ ਨੂੰ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਸਿਮਰਜੀਤ ਬੈਂਸ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਕਿਸੇ ਦੇ ਬਾਪ ਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਕਾਰੀ ਜ਼ਮੀਨਾਂ 'ਤੇ ਸਰਕਾਰੀ ਅਫਸਰਾਂ ਅਤੇ ਸਿਆਸਤਦਾਨਾਂ ਵੱਲੋਂ ਆਪਣੇ ਮਹਿਲ ਖੜ੍ਹੇ ਕੀਤੇ ਗਏ ਹਨ, ਉਨ੍ਹਾਂ ਨੂੰ ਵੀ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਆਉਣ 'ਤੇ ਸਰਕਾਰੀ ਦਫਤਰਾਂ ਅਤੇ ਸਰਕਟ ਹਾਊਸ 'ਚ ਤਬਦੀਲ ਕੀਤਾ ਜਾਵੇਗਾ।

ਵੇਖੋ ਵੀਡੀਓ

ਬੈਂਸ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਬਚਾਉਣ ਲਈ ਸੂਬੇ ਭਰ 'ਚ ਵੱਡਾ ਅੰਦੋਲਨ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ 4 ਜਨਵਰੀ 2020 ਨੂੰ ਖੰਨਾ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਅੰਦੋਲਨ ਵੱਖ-ਵੱਖ ਪੜਾਵਾਂ 'ਚ ਹੋਵੇਗਾ ਜਿਸ ਦੇ ਤਹਿਤ ਪੰਜਾਬ ਦੇ ਹਰੇਕ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਸਤੀਆਂ ਜ਼ਮੀਨਾਂ ਲੈਣ ਦੇ ਸੁਪਨੇ ਦੇਖ ਰਹੇ ਲੈਂਡ ਮਾਫ਼ੀਆ ਨੂੰ ਸੁਚੇਤ ਕਰਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਿਸੇ ਵੀ ਕੀਮਤ 'ਤੇ ਇਨ੍ਹਾਂ ਜ਼ਮੀਨਾਂ 'ਤੇ ਕਬਜ਼ੇ ਨਹੀਂ ਹੋਣ ਦੇਵੇਗੀ।

ਬੈਂਸ ਨੇ ਇਸ ਮੌਕੇ ਐਨਜੀਟੀ ਵੱਲੋਂ ਲੁਧਿਆਣਾ 'ਚ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਨੂੰ ਜੁਰਮਾਨਾ ਕਰਨ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ 'ਤੇ ਸਰਕਾਰ ਨੂੰ ਕਠੋਰ ਕਾਨੂੰਨ ਬਣਾਉਣਾ ਚਾਹੀਦਾ ਹੈ।

ਇਹ ਵੀ ਪੜੋ: ਨਿਰਭਯਾ ਕੇਸ ਵਿੱਚ ਮੁਲਜ਼ਮ ਪਵਨ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

ਉਧਰ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਵਿੱਚ ਦਿੱਲੀ 'ਚ ਧਰਨਾ ਦੇ ਰਹੇ ਧਰਮਵੀਰ ਗਾਂਧੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਵੀ ਬੈਂਸ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਕਾਰਨ ਦੇਸ਼ ਦੇ ਵਿੱਚ ਰੋਸ ਦੀ ਲਹਿਰ ਹੈ ਮੋਦੀ ਸਰਕਾਰ ਨੂੰ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

Intro:Hl..ਬੈਂਸ ਨੇ ਖੋਲ੍ਹਿਆ ਲੈਂਡ ਬੈਂਕ ਆਰਡੀਨੈਂਸ ਖ਼ਿਲਾਫ਼ ਮੋਰਚਾ, ਕਿਹਾ ਹੁਣ ਕੈਪਟਨ ਬਾਦਲਾਂ ਦੇ ਰਾਜ ਮਹਿਲ ਬਣਨਗੇ ਸਰਕਾਰੀ ਦਫ਼ਤਰ...

Anchor...ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਅੱਜ ਪੰਜਾਬ ਕੈਬਨਿਟ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਲੈਂਡ ਬੈਂਕ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ, ਸਿਮਰਜੀਤ ਬੈਂਸ ਨੇ ਕਿਹਾ ਕਿ ਲੈਂਡ ਮਾਫੀਆ ਨੂੰ ਕਿਸੇ ਵੀ ਸੂਰਤ ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਜੋ ਇਸ ਮਾਫੀਆ ਦੇ ਲਈ ਰਾਹ ਖੋਲ੍ਹ ਰਹੀ ਹੈ ਉਨ੍ਹਾਂ ਨੂੰ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ...

Body:Vo...1 ਸਿਮਰਜੀਤ ਬੈਂਸ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਕਿਸੇ ਦੇ ਬਾਪ ਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਕਾਰੀ ਜ਼ਮੀਨਾਂ ਤੇ ਸਰਕਾਰੀ ਅਫਸਰਾਂ ਅਤੇ ਸਿਆਸਤਦਾਨਾਂ ਵੱਲੋਂ ਆਪਣੇ ਮਹਿਲ ਖੜ੍ਹੇ ਕੀਤੇ ਗਏ ਨੇ ਉਨ੍ਹਾਂ ਨੂੰ ਵੀ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਆਉਣ ਤੇ ਸਰਕਾਰੀ ਦਫਤਰਾਂ ਅਤੇ ਸਰਕਟ ਹਾਊਸ ਚ ਤਬਦੀਲ ਕੀਤਾ ਜਾਵੇਗਾ...ਬੈਂਸ ਨੇ ਇਸ ਮੌਕੇ ਐਨਜੀਟੀ ਵੱਲੋਂ ਲੁਧਿਆਣਾ ਚ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਨੂੰ ਜੁਰਮਾਨਾ ਕਰਨ ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤੇ ਸਰਕਾਰ ਨੂੰ ਕਠੋਰ ਕਾਨੂੰਨ ਬਣਾਉਣਾ ਚਾਹੀਦਾ ਹੈ..ਉਧਰ ਕੈਬ ਦੇ ਮਾਮਲੇ ਨੇ ਵਿੱਚ ਦਿੱਲੀ ਚ ਧਰਨਾ ਦੇ ਰਹੇ ਧਰਮਵੀਰ ਗਾਂਧੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਵੀ ਬੈਂਸ ਨੇ ਵਿਰੋਧ ਕੀਤਾ ੳੁਨ੍ਹਾਂ ਕਿਹਾ ਕਿ ਕੈਬ ਕਾਰਨ ਦੇਸ਼ ਦੇ ਵਿੱਚ ਰੋਸ ਦੀ ਲਹਿਰ ਹੈ ਮੋਦੀ ਸਰਕਾਰ ਨੂੰ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ..

Byte..ਸਿਮਰਜੀਤ ਬੈਂਸ ਮੁਖੀ ਲੋਕ ਇਨਸਾਫ ਪਾਰਟੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.