ETV Bharat / state

ਪੰਜਾਬ ਦੇ ਲੋਕ ਗੱਲਾਂ ਵਿਚ ਨਹੀਂ ਆਉਣਗੇ, ਮੈਰਿਟ ਦੇ ਆਧਾਰ 'ਤੇ ਪਾਉਣਗੇ ਵੋਟ: ਸਿਮਰਜੀਤ ਬੈਂਸ

ਸਿਮਰਜੀਤ ਸਿੰਘ ਬੈਂਸ ਨੇ ਹਲਕਾ ਗਿੱਲ ਵਿਖੇ ਰੈਲੀ ਦੌਰਾਨ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕਿਹਾ ਕਿ ਇਸ ਵਾਰ ਲੋਕ ਗੱਲਾਂ ਵਿੱਚ ਨਹੀਂ ਆਉਣਗੇ ਤੇ ਮੈਰਿਟ ਦੇ ਆਧਾਰ 'ਤੇ ਹੀ ਵੋਟਾਂ ਪਾਉਣਗੇ।

ਪੰਜਾਬ ਦੇ ਲੋਕ ਮੁੱਦਿਆਂ 'ਤੇ ਨਹੀ ਮੈਰਿਟ ਆਧਾਰ 'ਤੇ ਵੋਟਾਂ ਪਾਉਣਗੇ

author img

By

Published : Jan 2, 2022, 9:29 PM IST

ਲੁਧਿਆਣਾ: ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ। ਜਿਸ ਕਰਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਐਤਵਾਰ ਨੂੰ ਲੋਕ ਇਨਸਾਫ਼ ਪਾਰਟੀ ਵੱਲੋਂ ਲੁਧਿਆਣਾ ਦੇ ਹਲਕਾ ਗਿੱਲ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ।

ਇਸ ਮੌਕੇ 'ਤੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਲਕਾ ਗਿੱਲ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ 2022 ਵਿਧਾਨ ਸਭਾ ਦੀ ਚਾਬੀ ਲੋਕ ਇਨਸਾਫ਼ ਪਾਰਟੀ ਦੇ ਹੱਥ ਵਿੱਚ ਹੈ। ਇਸ ਰੈਲੀ ਦੌਰਾਨ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਨੂੰ ਘੇਰਦਿਆ ਕਿਹਾ ਕਿ ਇਸ ਵਾਰ ਲੋਕ ਗੱਲਾਂ ਵਿੱਚ ਨਹੀਂ ਆਉਣਗੇ ਤੇ ਮੈਰਿਟ ਦੇ ਆਧਾਰ 'ਤੇ ਹੀ ਵੋਟਾਂ ਪਾਉਣਗੇ।

ਪੰਜਾਬ ਦੇ ਲੋਕ ਮੁੱਦਿਆਂ 'ਤੇ ਨਹੀ ਮੈਰਿਟ ਆਧਾਰ 'ਤੇ ਵੋਟਾਂ ਪਾਉਣਗੇ

ਅਕਾਲੀ ਦਲ 'ਤੇ ਸਾਧੇ ਨਿਸ਼ਾਨੇ

ਉੱਥੇ ਹੀ ਅਕਾਲੀ ਦਲ ਵੱਲੋਂ ਪੰਥਕ ਰੈਲੀ ਕਰਨ 'ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਹੋਈਆਂ ਹਨ। ਇਹ ਉਹ ਲੋਕ ਹਨ ਜਿਹੜੇ 10-10 ਰਾਜ ਕਰਕੇ ਗੁਰੂ ਸਾਹਿਬ ਦੇ ਅੰਗ ਰੂੜੀਆਂ 'ਤੇ ਰੋਲਣ ਵਾਲੇ ਹਨ। ਪੰਥ ਦੇ ਮਖੋਟੇ ਵਿੱਚ ਡੋਗਰੇ ਛੁਪੇ ਹੋਏ ਲੋਕਾਂ ਨੂੰ ਪੰਜਾਬ ਦੇ ਲੋਕ ਕਿਵੇਂ ਭੁੱਲ ਸਕਦੇ ਹਨ। ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋਣ ਬਾਰੇ ਬੈਂਸ ਨੇ ਕਿਹਾ ਕਿ ਇਹ ਦਲ ਬਦਲੂ ਮੌਸਮ ਹੈ, ਕੁਰਸੀਆਂ ਕਰਕੇ ਇਧਰ-ਉਧਰ ਜਾਣ ਦਾ ਦੌਰ ਚੱਲਦਾ ਹੀ ਰਹਿੰਦਾ ਹੈ। ਪਰ ਸਾਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ, ਜਿਸ ਨੇ ਤੁਹਾਨੂੰ ਇਨਾਮ ਦਿੱਤਾ ਹੈ।

ਕੈਪਟਨ ਨਾਲ ਗਠਜੋੜ ਬਾਰੇ

ਲੋਕ ਇਨਸਾਫ਼ ਪਾਰਟੀ ਪੰਜਾਬ ਪ੍ਰਤੀ ਇਮਾਨਦਾਰ ਹੈ, ਪੰਜਾਬ ਵਿੱਚ ਹਰ ਗਲਤ ਗਤੀਵਿਧੀਆਂ ਖਤਮ ਕਰਨ ਪ੍ਰਤੀ ਲਾਮਬੰਦ ਹੈ। ਜੇਕਰ ਜਰੂਰ ਪਈ ਤਾਂ ਗਠਜੋੜ ਕਰਾਂਗੇ, ਪਰ ਅਜੇ ਕੋਈ ਵੀ ਇਰਾਦਾ ਨਹੀ ਹੈ, ਪਰ ਜਰੂਰ ਕਰਾਂਗੇ। ਪੰਜਾਬ ਅੰਦਰ ਗੰਦ ਦੀ ਸਫ਼ਾਈ ਕੋਣ ਕਰ ਸਕਦਾ, ਇਹ ਉਸ ਦਿਨ ਦੱਸਾਗੇ, ਜਿਸ ਦਿਨ ਗਠਜੋੜ ਕਰਾਂਗੇ।

ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜਤਾ

ਇਕ ਪਾਸੇ ਜਿੱਥੇ ਸਿਮਰਜੀਤ ਸਿੰਘ ਬੈਂਸ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਸੀ। ਉਥੇ ਹੀ ਸਿਮਰਜੀਤ ਸਿੰਘ ਬੈਂਸ 'ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜਤਾ ਵੱਲੋਂ ਥੋੜੀ ਦੂਰੀ 'ਤੇ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ ਚੰਨੀ ਨੇ 12 ਕਰੋੜ ਦਿੱਤਾ ਗਿਆ ਸੀ,ਚੰਨੀ ਨੇ ਸਿੱਟ ਨੂੰ ਕਿਹਾ ਸੀ ਕਿ ਇਸ ਨੂੰ ਗਿਫ਼ਤਾਰ ਨਹੀ ਹੋਣ ਦਿੱਤਾ। ਉਥੇ ਹੀ ਪੀੜਤ ਮਹਿਲਾ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਜਿੱਥੇ ਹੀ ਰੈਲੀ ਕਰੇਗਾ, ਮੈਂ ਉਥੇ ਹੀ ਇਸ ਦਾ ਵਿਰੋਧ ਕਰਾਂਗੀ।

ਇਹ ਵੀ ਪੜੋੋ:- ਖੇਮਕਰਨ ਪੰਹੁਚੀ ਹਰਸਿਮਰਤ ਕੌਰ ਬਾਦਲ ਨੇ ਘੇਰੇ ਕਾਂਗਰਸੀ ਲੀਡਰ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.