ETV Bharat / state

ਦੁਕਾਨ ਦੇ ਵਰਕਰ ਨੇ ਹੀ ਦੁਕਾਨ 'ਤੇ ਕੀਤਾ ਹੱਥ ਸਾਫ਼

ਲੁਧਿਆਣਾ ਦੇ ਕੈਮਿਸਟ ਹੌਲ ਸੇਲ ਮਾਰਕੀਟ (Ludhiana's Chemist Wholesale Market) ਵਿੱਚ ਕੁਝ ਦਿਨ ਪਹਿਲਾਂ ਹੀ ਦੁਕਾਨ ‘ਤੇ ਰੱਖਿਆ ਵਰਕਰ ਨਕਲੀ ਚਾਬੀਆਂ ਬਣਵਾਕੇ 2.5 ਲੱਖ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ‘ਤੇ ਹੱਥ ਸਾਫ਼ ਕਰ ਫਰਾਰ ਹੋ ਗਿਆ।

ਦੁਕਾਨ ਦੇ ਵਰਕਰ ਨੇ ਹੀ ਦੁਕਾਨ 'ਤੇ ਕੀਤਾ ਹੱਥ ਸਾਫ਼
ਦੁਕਾਨ ਦੇ ਵਰਕਰ ਨੇ ਹੀ ਦੁਕਾਨ 'ਤੇ ਕੀਤਾ ਹੱਥ ਸਾਫ਼
author img

By

Published : May 17, 2022, 12:54 PM IST

ਲੁਧਿਆਣਾ: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ (Incidents of looting in Punjab) ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਕੈਮਿਸਟ ਹੌਲ ਸੇਲ ਮਾਰਕੀਟ (Ludhiana's Chemist Wholesale Market) ਤੋਂ ਸਾਹਮਣੇ ਆਈਆਂ ਹਨ। ਜਿੱਥੇ ਕੁਝ ਦਿਨ ਪਹਿਲਾਂ ਹੀ ਦੁਕਾਨ ‘ਤੇ ਰੱਖਿਆ ਵਰਕਰ ਨਕਲੀ ਚਾਬੀਆਂ ਬਣਵਾਕੇ 2.5 ਲੱਖ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ‘ਤੇ ਹੱਥ ਸਾਫ਼ ਕਰ ਫਰਾਰ ਹੋ ਗਿਆ। ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਵਰਕਰ ਨੂੰ ਕੁਝ ਦਿਨ ਪਹਿਲਾਂ ਹੀ ਰੱਖਿਆ ਸੀ ਅਤੇ ਦੁਕਾਨਦਾਰ ਨੇ ਹਾਲੇ ਉਸ ਦੀ ਸ਼ਨਾਖ਼ਤ ਵੀ ਨਹੀਂ ਕਰਵਾਈ ਸੀ, ਪਰ ਪਹਿਲਾਂ ਹੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ।

ਦੁਕਾਨਦਾਰ ਨੇ ਦੱਸਿਆ ਕਿ ਐਤਵਾਰ ਨੂੰ ਸਾਰੀ ਮਾਰਕੀਟ ਬੰਦ ਹੁੰਦੀ ਹੈ। ਜਿਸ ਦਾ ਮੁਲਜ਼ਮ ਨੇ ਫਾਇਦਾ ਚੁੱਕਿਆ ਅਤੇ ਦੁਕਾਨ ਤੋਂ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਗਿਆ। ਹਾਲਾਂਕਿ ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ (Imprisoned in CCTV) ਹੋ ਗਈ ਹੈ, ਪਰ ਦੁਕਾਨ ਦੇ ਅੰਦਰਲੇ ਕੈਮਰੇ ਬੰਦ ਸਨ। ਇਸ ਮੌਕੇ ਪੀੜਤ ਦੁਕਾਨਦਾਰ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰੇ ਅਤੇ ਉਨ੍ਹਾਂ ਦਾ ਚੋਰੀ ਕੀਤਾ ਹੋਇਆ ਸਮਾਨ ਵਾਪਸ ਕਰਵਾਏ।

ਇਹ ਵੀ ਪੜ੍ਹੋ: ਪਿਆਰ ਵਿੱਚ ਡੁੱਬੇ ਨਜ਼ਰ ਆਏ ਪ੍ਰਿਯੰਕਾ ਨਿਕ, ਦੇਸੀ ਗਰਲ ਨੇ ਇਸ ਤਰ੍ਹਾਂ ਦਿੱਤਾ ਪਿਆਰ

ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਮੇਜਰ ਸਿੰਘ (Investigating Officer Major Singh) ਨੇ ਦੱਸਿਆ ਕਿ ਦੁਕਾਨਦਾਰ ਕੋਲ ਮੁਲਜ਼ਮ ਦਾ ਕੋਈ ਪਛਾਣ ਪੱਤਰ ਨਹੀਂ ਹੈ, ਜਿਸ ਕਰਕੇ ਮੁਲਜ਼ਮ ਦੀ ਭਾਲ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ, ਪਰ ਉਨ੍ਹਾਂ ਨੇ ਦੁਕਾਨਦਾਰ ਨੂੰ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: ਵਿੱਕੀ ਕੌਸ਼ਲ ਨੇ ਨਿਊਯਾਰਕ ਵਿੱਚ ਕੈਟਰੀਨਾ ਕੈਫ ਨਾਲ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਸਾਂਝੀਆਂ ਕੀਤੀਆਂ ਝਲਕੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.