ਲੁਧਿਆਣਾ: ਰਾਏਕੋਟ ਦੇ ਤਲਵੰਡੀ ਰੋਡ 'ਤੇ ਸਥਿਤ ਇੱਕ ਬੂਟਾਂ ਦੀ ਦੁਕਾਨ ਵਿੱਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਦਾ ਸਾਰਾ ਸਮਾਨ ਲੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਤਿਲਕ ਰਾਜ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਨਾਈਟ ਕਰਫਿਊ ਦੇ ਚੱਲਦੇ ਆਪਣੀ ਦੁਕਾਨ ਨੂੰ ਬੰਦ ਕਰਕੇ ਚਲਾ ਗਿਆ ਸੀ, ਪਿਛੋਂ ਉਸ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਗਈ। ਬੂਟਾ ਦੀ ਦੁਕਾਨ ਹੋਣ ਕਾਰਨ ਅੱਗ ਨੇ ਚੰਦ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਪੂਰੀ ਦੁਕਾਨ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।
ਇਹ ਵੀ ਪੜੋ: ਚੰਡੀਗੜ੍ਹ 'ਚ ਹੁਣ ਨਹੀਂ ਲੱਗੇਗਾ ਵੀਕੈਂਡ ਲੌਕਡਾਊਨ
ਇਸ ਮੌਕੇ ਅੱਗ ਲੱਗਣ ਦਾ ਪਤਾ ਚੱਲਣ 'ਤੇ ਲੋਕਾਂ ਵੱਲੋਂ ਭਾਰੀ ਜੱਦੋ ਜਹਿਦ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਲੱਗਣ ਕਾਰਨ ਦੁਕਾਨ ਮਾਲਕ ਦਾ ਕਰੀਬ 16 ਲੱਖ ਦਾ ਨੁਕਸਾਨ ਹੋ ਗਿਆ ਹੈ। ਉੇਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜੋ: ਲੁਧਿਆਣਾ ਵਾਸੀਆਂ ਲਈ ਜ਼ਿਲ੍ਹੇ ’ਚ ਆਕਸੀਜਨ ਦੀ ਨਹੀਂ ਕੋਈ ਘਾਟ