ਲੁਧਿਆਣਾ: ਪੰਜਾਬ ਦੇ ਰਾਜਪਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਨੂੰ ਲੈ ਕੇ ਇੱਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਇਸ ਸਬੰਧੀ ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਭਾਵੇਂ ਸਰਕਾਰ ਕਾਨੂੰਨ ਦੀ ਪ੍ਰਕਿਰਿਆ ਅਨੁਸਾਰ ਆਪਣਾ ਕੰਮ ਕਰਨ ਦੀ ਹੱਕਦਾਰ ਹੈ, ਪਰ ਰਾਜਪਾਲ ਦੇ ਵੱਲੋਂ ਉਠਾਏ ਗਏ ਮੁੱਦੇ ਬਿਲਕੁਲ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਭਾਵੇਂ ਮਾਮਲਾ ਸਿੰਗਾਪੁਰ ਦੇ ਵਿੱਚ ਟੂਰ ਉੱਤੇ ਗਏ 36 ਪ੍ਰਿੰਸੀਪਲ ਦੀ ਚੋਣ ਦਾ ਹੈ ਜਾਂ ਫਿਰ ਹੋਰ ਮਾਮਲਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਨੂੰ ਇਸ ਸਬੰਧੀ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਉਹਨਾਂ ਨੂੰ 3 ਕਰੋੜ ਪੰਜਾਬੀਆਂ ਨੂੰ ਜ਼ਰੂਰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ।
ਪੰਜਾਬ ਨਿਵੇਸ਼ ਮਿਲਣੀ 2023: ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਨਿਵੇਸ਼ ਮਿਲਣੀ 2023 ਨੂੰ ਲੈ ਕੇ ਵੀ ਮਹੇਸ਼ ਇੰਦਰ ਗਰੇਵਾਲ ਨੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਰੋੜਾਂ ਰੁਪਏ ਦਾ ਨਿਵੇਸ਼ ਸਨਅਤਕਾਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੋ ਜਹੇ ਹਾਲਾਤ ਹਨ ਇੱਥੇ ਨਵੇਂ ਨਿਵੇਸ਼ਕ ਤਾਂ ਨਹੀਂ ਆਉਣਗੇ ਪਰ ਮੌਜੂਦਾ ਸਰਕਾਰ ਪੰਜਾਬ ਅੰਦਰ ਜੋ ਪੁਰਾਣੇ ਨਿਵੇਸ਼ਕ ਅਤੇ ਸਨਅਤਕਾਰ ਹਨ ਉਨ੍ਹਾਂ ਨੂੰ ਹੀ ਬਚਾ ਲੈਣ ਤਾਂ ਇਹ ਵੀ ਪੰਜਾਬ ਸਰਕਾਰ ਦੀ ਵੱਡੀ ਕਾਮਯਾਬੀ ਹੋਵੇਗੀ ।
ਇਹ ਵੀ ਪੜ੍ਹੋ: Search Operation Against Gangsters: ਗੈਂਗਸਟਰਾਂ ਦੇ ਹਮਦਰਦਾਂ ਖ਼ਿਲਾਫ਼ ਪੁਲਿਸ ਨੇ ਦਿੱਤੀ ਦਬਿਸ਼, 80 ਥਾਵਾਂ ਉੱਤੇ ਛਾਪੇਮਾਰੀ
ਵਿਧਾਇਕਾਂ ਲਈ ਸਿਖਲਾਈ ਸੈਸ਼ਨ: ਉੱਥੇ ਹੀ ਉਨ੍ਹਾਂ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਟਰੇਨਿੰਗ ਸੈਸ਼ਨ ਨੂੰ ਲੈ ਕੇ ਵੀ ਕਿਹਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦੇਣ ਤੋਂ ਪਹਿਲਾਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾ ਵਿਧਾਇਕਾਂ ਨੂੰ ਵੀ ਸਿਖਲਾਈ ਦੇ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਤੋਂ ਸਾਫ ਹੈ ਕਿ ਇਹ ਕਹਿ ਰਹੇ ਨੇ ਕਿ ਸਰਕਾਰ ਅਤੇ ਵਿਧਾਇਕ ਅਣਜਾਣ ਹਨ ਅਤੇ ਇਹ ਹੁਣ ਸਰਕਾਰ ਨੇ ਖੁੱਦ ਸਾਬਤ ਕਰ ਦਿੱਤਾ ਹੈ।