ਖੰਨਾ: ਪਾਇਲ ਦੇ ਪਿੰਡ ਮਾਂਹਪੁਰ ਤੋਂ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ, ਜਿਥੇ ਇੱਕ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੀ ਸੂਚਨਾ ਮਿਲੀ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਉਸ ਦੇ ਨਾਲ ਉਸ ਦੇ ਹੀ ਪਿੰਡ ਦੇ ਲਗਭਗ 26 ਸਾਲ ਦੇ ਨੌਜਵਾਨ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਲੜਕੀ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ।
ਉਧਰ, ਦੂਜੇ ਪਾਸੇ ਪਾਇਲ ਕਮਿਊਨਿਟੀ ਹੈਲਥ ਸੈਂਟਰ ਵਿਖੇ ਮੈਡੀਕਲ ਅਫਸਰ ਵੱਜੋਂ ਤਾਇਨਾਤ ਡਾ. ਫਰੈਂਕੀ ਅਨੁਸਾਰ ਉਨ੍ਹਾਂ ਕੋਲ ਇੱਕ ਸੈਕਸੁਅਲ ਪੀੜਤ ਮਰੀਜ਼ ਆਇਆ ਹੈ ਜਿਨ੍ਹਾਂ ਦਾ ਮੈਡੀਕਲ ਕਰਕੇ ਰਿਪੋਰਟ ਮੁਹਾਲੀ ਭੇਜ ਦਿੱਤੀਆਂ ਗਈਆਂ ਹਨ।
ਪੁਲਿਸ ਸਟੇਸ਼ਨ ਪਾਇਲ ਵਿਖੇ ਤਾਇਨਾਤ ਸਬ ਇੰਸਪੈਕਟਰ ਪਵਿੱਤਰ ਸਿੰਘ ਅਨੁਸਾਰ ਚੌਂਕੀ ਰੋਣੀ ਅਧੀਨ ਪੈਂਦੇ ਪਿੰਡ ਮਾਂਹਪੁਰ ਦੀ ਦਸਵੀਂ ਦੀ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਦੇ ਬਿਆਨਾਂ ਅਨੁਸਾਰ ਪਿੰਡ ਦੇ ਹੀ ਨੌਜਵਾਨ ਨੇ ਉਨ੍ਹਾਂ ਦੀ ਲੜਕੀ ਨਾਲ ਬਲਾਤਕਾਰ ਕੀਤਾ ਹੈ, ਜਿਸ ਦੇ ਵਿਰੁੱਧ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਵੀ ਭਰੋਸਾ ਦਿੱਤਾ ਹੈ।