ਲੁਧਿਆਣਾ: ਮਹੇਸ਼ਇੰਦਰ ਗਰੇਵਾਲ ਨੇ ਈਟੀਵੀ ਭਾਰਤ ਨਾਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਜੀ ਦੇ ਨਾਲ ਉਨ੍ਹਾਂ ਦੀ ਕਾਫ਼ੀ ਸਾਰਥਕ ਗੱਲਬਾਤ ਹੋਈ ਹੈ ਤੇ ਲੱਗਦਾ ਹੈ, ਕਿ ਛੇਤੀ ਹੀ ਰਾਜੋਆਣਾ ਦੀ ਰਿਹਾਈ ਹੋ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਸੁਖਦੇਵ ਤੇ ਪਰਮਿੰਦਰ ਢੀਂਡਸਾ ਦੀ ਪਾਰਟੀ 'ਚੋਂ ਮੁਅੱਤਲੀ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਸਗੋਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ। ਪਰਮਜੀਤ ਸਿੰਘ ਸਰਨਾ ਨਾਲ ਪ੍ਰੈੱਸ ਕਾਨਫ਼ਰੰਸ ਕਰਨ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਸਰਨਾ ਕਾਂਗਰਸ ਦੇ ਹੀ ਟੀਮ ਮੈਂਬਰ ਨੇ ਜਿਸ ਤੋਂ ਜ਼ਾਹਿਰ ਹੈ ਕਿ ਢੀਂਡਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਛਤਰ ਛਾਇਆ ਹੇਠ ਇਹ ਸਾਰਾ ਡਰਾਮਾ ਰਚ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਹੁਣ ਆਪਣੇ ਤੇ ਯਕੀਨ ਨਹੀਂ ਰਿਹਾ ਜਿਸ ਕਰਕੇ ਉਹ ਅਜਿਹੀਆਂ ਕੋਝੀ ਹਰਕਤਾਂ ਕਰ ਰਹੇ ਹਨ। ਉਧਰ ਨਵਜੋਤ ਸਿੰਘ ਸਿੱਧੂ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਜਟ ਨੂੰ ਲੈ ਕੇ ਬੁਲਾਈਆਂ ਜਾ ਰਹੀਆਂ ਮੀਟਿੰਗਾਂ ਚ ਸ਼ਾਮਿਲ ਨਾ ਹੋਣ। ਗਰੇਵਾਲ ਨੇ ਕਿਹਾ ਕਿ ਉਹ ਸਮਝਦਾਰ ਹਨ, ਕਿਉਂਕਿ ਜਦੋਂ ਸਰਕਾਰ ਦੇ ਖਜ਼ਾਨੇ 'ਚ ਪੈਸੇ ਹੀ ਨਹੀਂ ਤਾਂ ਉਹ ਬਜਟ ਫਿਰ ਕਿਸ ਗੱਲ ਦਾ ਬਣਾ ਰਹੇ ਹਨ।