ਲੁਧਿਆਣਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਹੋਈ ਸੁਰੱਖਿਆ ਚ ਕੁਤਾਹੀ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਬੀਤੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਲੁਧਿਆਣਾ ਫੇਰੀ ਦੌਰਾਨ ਵੀ ਸੁਰੱਖਿਆ ਚ ਵੱਡੀ ਅਣਗਹਿਲੀ (Security lapses during Rahul Gandhi's visit to Ludhiana) ਸਾਹਮਣੇ ਆਈ ਹੈ।
ਦੱਸ ਦਈਏ ਕਿ ਲੁਧਿਆਣਾ ਫੇਰੀ ਦੌਰਾਨ ਜਦੋ ਰਾਹੁਲ ਗਾਂਧੀ ਗੱਡੀ ’ਚ ਬੈਠੇ ਸੀ ਤਾਂ ਅਚਾਨਕ ਇੱਕ ਵਿਅਕਤੀ ਵੱਲੋਂ ਝੰਡਾ ਰਾਹੁਲ ਗਾਂਧੀ ’ਤੇ ਸੁੱਟਿਆ ਗਿਆ ਜੋ ਕਿ ਗੱਡੀ ਦੇ ਅੰਦਰ ਚੱਲਿਆ ਗਿਆ। ਉਸ ਸਮੇਂ ਗੱਡੀ ਦੀ ਬਾਰੀ ਦਾ ਸ਼ੀਸ਼ਾ ਖੁੱਲ੍ਹਿਆ ਹੋਇਆ ਸੀ। ਇਸ ਨੂੰ ਸੁਰੱਖਿਆ ਏਜੰਸੀਆਂ ਦੀ ਵੱਡੀ ਕੁਤਾਹੀ ਦੇ ਵੱਜੋਂ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਦੇ ਦੌਰਾਨ ਵੀ ਸੁਰੱਖਿਆ ਚ ਵੱਡੀ ਕੁਤਾਹੀ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਕਾਫੀ ਵਿਵਾਦ ਭਖਿਆ ਸੀ। ਸਿਆਸੀ ਆਗੂਆਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਸੀ। ਇੱਥੋਂ ਤੱਕ ਕਿ ਪੰਜਾਬ ਫੇਰੀ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਸ ਜਾਂਦੇ ਹੋਏ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਕੀ ਉਹ ਜਿਉਂਦੇ ਵਾਪਸ ਜਾ ਰਹੇ ਹਨ। ਜਿਸ ਨੂੰ ਲੈ ਕੇ ਸਿਆਸੀ ਮਾਹੌਲ ਵੀ ਕਈ ਦਿਨਾਂ ਤੱਕ ਗਰਮਾਇਆ ਰਿਹਾ।
ਹੁਣ ਰਾਹੁਲ ਗਾਂਧੀ ਦੀ ਰੈਲੀ ਦੇ ਦੌਰਾਨ ਇਹ ਵੱਡੀ ਅਣਗਹਿਲੀ ਵਾਪਰੀ ਹੈ ਹਾਲਾਂਕਿ ਜਿਸ ਨੇ ਝੰਡਾ ਸੁੱਟਿਆ ਉਹ ਕਾਂਗਰਸ ਦਾ ਹੀ ਵਰਕਰ ਸੀ ਜਾਂ ਕੋਈ ਹੋਰ ਇਸ ਗੱਲ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਸੁਰੱਖਿਆ ਦੇ ਵਿਚ ਇਸ ਨੂੰ ਵੱਡੀ ਕੁਤਾਹੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਨੂੰ ਅਤਿ ਸੰਵੇਦਨਸ਼ੀਲ ਸੁਰੱਖਿਆ ਪ੍ਰਾਪਤ ਹੈ,ਜਿਸ ਕਰਕੇ ਜਦੋਂ ਉਨ੍ਹਾਂ ਦਾ ਕਾਫਿਲਾ ਚਲਦਾ ਹੈ ਤਾਂ ਨਾ ਸਿਰਫ ਟ੍ਰੈਫਿਕ ਨੂੰ ਰੋਕ ਲਿਆ ਜਾਂਦਾ ਬਲਕਿ ਕਿਸੇ ਗੱਡੀ ਨੂੰ ਨੇੜੇ ਵੀ ਨਹੀਂ ਆਉਣ ਦਿੱਤਾ ਜਾਂਦਾ ਪਰ ਇਸ ਦੇ ਬਾਵਜੂਦ ਕਾਰ ਬਿਲਕੁੱਲ ਰਾਹੁਲ ਗਾਂਧੀ ਦੀ ਗੱਡੀ ਦੇ ਨੇੜੇ ਆ ਜਾਂਦੀ ਹੈ ਅਤੇ ਇੱਥੋਂ ਤੱਕ ਕਿ ਉਹ ਝੰਡਾ ਗੱਡੀ ਤੇ ਸੁੱਟਦੇ ਨੇ ਜਿਸ ਨੂੰ ਲੈ ਕੇ ਹੁਣ ਨਵੀਂ ਚਰਚਾ ਛਿੜ ਗਈ ਹੈ।
ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਇੱਕ ਅਜਿਹੇ ਪਰਿਵਾਰ ਤੋਂ ਸਬੰਧ ਰੱਖਦੇ ਹਨ ਜਿਨ੍ਹਾਂ ਤੇ ਅਕਸਰ ਹਮਲੇ ਹੁੰਦੇ ਰਹੇ। ਇੱਥੋਂ ਤੱਕ ਕੇ ਰਾਹੁਲ ਗਾਂਧੀ ਦੇ ਕਈ ਪਰਿਵਾਰਕ ਮੈਂਬਰ ਅਜਿਹੇ ਹਮਲਿਆਂ ਦੇ ਵਿੱਚ ਆਪਣੀ ਜਾਨ ਤੱਕ ਗਵਾ ਚੁੱਕੇ ਹਨ। ਜਿਸ ਕਰਕੇ ਗਾਂਧੀ ਪਰਿਵਾਰ ਨੂੰ ਜ਼ੈੱਡ ਪਲੱਸ ਸੁਰੱਖਿਆ ਦੋ ਪਹੀਆ ਕਰਵਾਈ ਜਾਂਦੀ ਹੈ ਅਜਿਹੇ ਚ ਸੁਰੱਖਿਆ ਸਖਤ ਹੋਣ ਦੇ ਬਾਵਜੂਦ ਵੀ ਅਜਿਹੀ ਕੁਤਾਹੀ ਹੋਣਾ ਇਕ ਵੱਡੀ ਅਣਗਹਿਲੀ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।
ਇਹ ਵੀ ਪੜੋ: ਮੁੱਖ ਮੰਤਰੀ ਚੰਨੀ ਨੇ ਢਾਬੇ ’ਤੇ ਖੜ੍ਹਕੇ ਖਾਧੀ ਰੋਟੀ, ਦੇਖੋ ਵੀਡੀਓ