ਲੁਧਿਆਣਾ: ਦਿੱਲੀ ਦੇ ਵਿਚ ਆਬਕਾਰੀ ਨੀਤੀ ਅੰਦਰ ਹੋਏ ਘੁਟਾਲੇ ਮਾਮਲੇ ਨੂੰ ਲੈ ਕੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਛਾਪੇਮਾਰੀਆਂ ਪੰਜਾਬ ਤੱਕ ਪਹੁੰਚ ਗਈਆਂ ਹਨ। ਅੱਜ 7 ਅਕਤੂਬਰ ਸਵੇਰੇ ਇਨਫੋਰਸਮੈਂਟ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪੰਜਾਬ ਦੇ ਲੁਧਿਆਣਾ ਮਾਨਸਾ ਤੇ ਫਰੀਦਕੋਟ ਜ਼ਿਲੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਕੰਪਨੀਆਂ ਦੇ ਨਾਲ ਰਿਹਾਇਸ਼ਾਂ ਤੇ ਫਾਰਮ ਹਾਊਸ ਤੇ ਛਪੇਮਾਰੀਆਂ ਜਾਰੀ ਹਨ। A case of scam in Delhi Liquor Policy.Ludhiana latest news in Punjabi.
ਦੱਸ ਦੇਈਏ ਕਿ ਸ਼ਰਾਬ ਕਾਰੋਬਾਰੀ ਅਤੇ ਅਕਾਲੀ ਦਲ ਦੇ ਆਗੂ ਰਹਿ ਚੁੱਕੇ ਦੀਪ ਮਲਹੋਤਰਾ ਨਾਲ ਸਬੰਧਿਤ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਗੁਰਦੇਵ ਨਗਰ ਇਲਾਕ਼ੇ ਵਿੱਚ ਬ੍ਰਿੰਡਕੋ ਸੇਲਸ ਨਾਂ ਦੀ ਸ਼ਰਾਬ ਕੰਪਨੀ ਦੇ ਵੇਆਰ ਹਾਊਸ ਵਿੱਚ ਵੀ ED ਨੇ ਦਸਤਾਵੇਜ਼ ਖੰਗਾਲੇ ਹਨ। ਦਿੱਲੀ ਵਿੱਚ ਸ਼ਰਾਬ ਪਾਲਿਸੀ ਨੂੰ ਲੈ ਕੇ ਇਸ ਕੰਪਨੀ 'ਤੇ FIR ਵੀ ਦਰਜ ਹੋ ਚੁੱਕੀ ਹੈ। ਹੁਣ ED ਵੱਲੋਂ ਇਸ ਕੰਪਨੀ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਗਿਆ ਹੈ।
ਉਧਰ ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੰਜਾਬ ਦੇ ਵਿੱਚ ਚੱਲ ਰਹੀਆਂ ਛਾਪੇਮਾਰੀਆਂ ਨੂੰ ਲੈ ਕੇ ਸਿਆਸਤ ਵੀ ਗਰਮਾਉਣ ਲੱਗੀ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਅਤੇ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਸ ਨੂੰ ਰਾਜਨੀਤਕ ਬਦਲਾਖੋਰੀ ਆਖਦਿਆਂ ਕਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਭਾਜਪਾ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਹੈ। ਉਹ ਭਾਜਪਾ ਦੀ ਕਠਪੁਤਲੀ ਬਣ ਗਿਆ ਹੈ, ਜਿਸ ਕਰਕੇ ਸਿਆਸੀ ਰੰਜਿਸ਼ ਕੱਢਣ ਲਈ ਪੰਜਾਬ ਦੀ ਵਿਚ ਇਸ ਤਰ੍ਹਾਂ ਛਾਪੇਮਾਰੀਆਂ ਚੱਲ ਰਹੀਆਂ ਹਨ। ਜਦਕਿ ਦੂਜੇ ਪਾਸੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਕਨੂੰਨ ਦੀ ਪ੍ਰਕਿਰਿਆ ਹੈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਕਰ ਲੈਣ ਦੇਣਾ ਚਾਹੀਦਾ ਹੈ ਇਸ ਵਿੱਚ ਕਿਸੇ ਨੂੰ ਕੀ ਪ੍ਰੇਸ਼ਾਨੀ ਹੈ।
ਇਹ ਵੀ ਪੜ੍ਹੋ: ਪੰਜਾਬ ਭਰ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਵਿਰੋਧ ਵਿੱਚ ਰੋਸ ਮਾਰਚ