ਲੁਧਿਆਣਾ: ਜ਼ਿਲ੍ਹੇ ਦੇ 75 ਸਾਲ ਦੇ ਬਾਬਾ ਸਤਨਾਮ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਮਿਸਾਲ ਬਣੇ ਹੋਏ ਹਨ। ਸਤਨਾਮ ਸਿੰਘ (Satnam Singh) ਦੀਆਂ ਵੀਡੀਓਜ਼ ਸੋਸ਼ਲ ਮੀਡੀਆ (Social media) ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਦੀਆਂ ਵੀਡੀਓਜ਼ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
75 ਸਾਲ ਦੇ ਸਤਨਾਮ ਸਿੰਘ ਕਿਤੇ ਲੋਕਾਂ ਦਾ ਭਰਿਆ ਟਰੱਕ ਖਿੱਚ ਰਹੇ ਹਨ ਅਤੇ ਕਿਤੇ ਦੰਦਾਂ ਨਾਲ ਭਾਰੀ ਪੱਥਰ ਦਾ ਸਮਾਨ ਚੁੱਕ ਰਹੇ ਹਨ। ਉਨ੍ਹਾਂ ਦਾ ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਲੈਕੇ ਕਹਿਣੈ ਕਿ ਉਹ ਆਪਣੀ ਇਸ ਕਲਾ ਕਰਕੇ ਹੀ ਲੁਧਿਆਣਾ ਤੋਂ ਬੰਬੇ ਤੱਕ ਦਾ ਸਫਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਾਲੀਵੁੱਡ ਦੇ ਕਈ ਨਾਮੀ ਚਿਹਰਿਆਂ ਅੱਗੇ ਵੀ ਉਹ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।
ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਖਾਏ ਜਾਂਦੇ ਕਰਤੱਵਾਂ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀੜ੍ਹੀ (younger generation) ਜੋ ਨਸ਼ਿਆਂ ਵਿੱਚ ਪੈਕੇ ਆਪਣੀ ਜਵਾਨੀ ਖਰਾਬ ਕਰ ਰਹੀ ਹੈ ਉਨ੍ਹਾਂ ਨੂੰ ਸੇਧ ਦੇਣਾ ਹੈ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਹੋ ਕੇ ਸਿਹਤਮੰਤ ਸਰੀਰ ਬਣਾ ਸਕਣ।
ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਨਾਲ ਦਿੱਲੀ ਵਿੱਚ ਵੀ ਉਹ ਪਹਿਲੇ ਦਿਨ ਤੋਂ ਬੈਠੇ ਹਨ ਤੇ ਕਈ ਵਾਰ ਉਥੇ ਟਰੱਕ ਖਿੱਚ ਚੁੱਕੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜਿਸ ਦਿਨ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਉਸ ਦਿਨ ਸਤਨਾਮ ਸਿੰਘ ਅਪਣੇ ਮੋਢਿਆਂ ਦੇ ਨਾਲ ਰੇਲ ਦਾ ਇੰਜਣ ਵੀ ਖਿੱਚਣਗੇ।
ਇਸ ਦੌਰਾਨ ਉਨ੍ਹਾਂ ਲਖੀਮਪੁਰ ਵਿੱਚ ਹੋਈ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆਂ ਕੀਤੀ ਅਤੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਹੋਣ ਦੀ ਲੋੜ ਹੈ ਕਿਉਂਕਿ ਹੁਣ ਕਿਸਾਨਾਂ ਦੇ ਉੱਤੇ ਜ਼ੁਲਮ ਸ਼ੁਰੂ ਹੋ ਗਏ ਹਨ ਜੋ ਕਿਸੇ ਵੀ ਹਾਲਤ ਵਿਚ ਸਹਿਣ ਨਹੀਂ ਕਰਨੇ ਚਾਹੀਦੇ।
ਇਹ ਵੀ ਪੜ੍ਹੋ:ਸ਼੍ਰੀਨਗਰ ਸਕੂਲ ‘ਚ ਫਾਇਰਿੰਗ ਮਾਮਲਾ: ਸੀਐੱਮ ਚੰਨੀ ਨੇ ਪ੍ਰਗਟਾਇਆ ਦੁੱਖ