ਲੁਧਿਆਣਾ:ਜਗਰਾਓ ਦੇ ਗੁਰਦੁਆਰੇ ਨਾਨਕਸਰ ਵਿੱਚ ਅੱਜ ਸੰਤ ਬਾਬਾ ਈਸ਼ਵਰ ਸਿੰਘ ਜੀ ਦੀ ਸਾਲਾਨਾ ਬਰਸੀ ਤੇ ਮਹਿਲ ਕਲਾਂ ਤੋਂ ਆਈ ਸੰਗਤ ਬਾਬਾ ਜੀ ਦੇ ਦਰਸ਼ਨ ਕਰਕੇ ਵਾਪਿਸ ਟਰਾਲੀ 'ਚ ਜਾ ਰਹੀ ਸੀ। ਕਿ ਪਿੰਡ ਕਾਉਂਕੇ ਦੇ ਕੋਲ ਟਰਾਲੀ ਦੀ ਰਫ਼ਤਾਰ ਜ਼ਿਆਦਾ ਹੋਣ ਕਰਕੇ ਉਸਦਾ ਸੰਤੁਲਨ ਡਗਮਗਾ ਗਿਆ। ਉਸ ਵਿੱਚ ਬੈਠੀ ਸੰਗਤ ਨੂੰ ਕਾਫੀ ਸੱਟਾਂ ਲੱਗੀਆਂ। ਟਰਾਲੀ ਮੇਨ ਰੋਡ ਤੇ ਪਲਟ ਗਈ।
ਜਿੱਥੇ ਮੌਕੇ ਤੇ ਇੱਕ ਔਰਤ ਦੀ ਮੌਤ ਹੋ ਗਈ। ਤੇ ਬਾਕੀ ਸਵਾਰੀਆਂ ਨੂੰ ਜਗਰਾਓ ਸਿਵਲ ਹਸਪਤਾਲ ਵਿਖ਼ੇ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਲ 19 ਸ਼ਰਧਾਲੂ ਸਨ।
ਉਹਨਾਂ ਵਿਚੋਂ ਇਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ 8 ਨੂੰ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀ 10 ਦਾ ਜਗਰਾਓ ਵਿੱਚ ਹੀ ਇਲਾਜ ਚੱਲ ਰਿਹਾ ਹੈ। ਹਾਦਸਾ ਇਨ੍ਹਾਂ ਭਿਆਨਕ ਸੀ। ਕਿ ਟਰਾਲੀ ਉਲਟੀ ਹੋ ਗਈ ਸੀ।
ਇਹ ਹਾਦਸਾ ਜਗਰਾਓ ਦੇ ਲਾਗੇ ਕਾਉਂਕੇ ਚੌਂਕੀ ਦੇ ਅੰਤਰਗਤ ਹੋਇਆ। ਮੌਕੇ ਤੇ ਅਫ਼ਸਰ ਵਿਅਸਤ ਹੋਣ ਕਾਰਨ ਕਾਉਂਕੇ ਚੌਂਕੀ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਫ਼ੋਨ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਟਰਾਲੀ ਵਿਚ ਸ਼ਰਧਾਲੂ ਮਹਿਲ ਕਲਾਂ ਤੋਂ ਨਾਨਕਸਰ ਮੱਥਾ ਟੇਕਣ ਆਏ ਸੀ। ਵਾਪਸੀ ਤੇ ਨਾਨਕਸਰ ਤੋਂ ਇੱਕ ਕਿਲੋਮੀਟਰ ਅੱਗੇ ਟਰਾਲੀ ਅੱਗੇ ਗਾਂ ਆਣ ਕਾਰਣ ਇਹਨਾਂ ਦੀ ਟਰਾਲੀ ਪਲਟ ਗਈ ਜਿਸ ਵਿਚ ਕੁਲ 19 ਸਵਾਰੀਆਂ ਸੀ।
ਸਿਵਲ ਹਸਪਤਾਲ ਦੇ ਡਾਕਟਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਲ 19 ਸ਼ਰਧਾਲੂ ਸਨ। ਉਹਨਾਂ ਵਿਚੋਂ ਇਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ 8 ਨੂੰ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀ 10 ਦਾ ਜਗਰਾਓ ਵਿੱਚ ਹੀ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ:ਵਿਦੇਸ਼ ਜਾਣ ਵੱਲੇ ਜ਼ਰੂਰ ਦੇਖਣ ਇਹ ਖ਼ਬਰ, ਨਹੀਂ ਤਾਂ ਲੱਗ ਸਕਦਾ ਚੂਨਾਂ