ETV Bharat / state

ਸਾਲੀ ਨਾਲ ਇਸ਼ਕ ਪ੍ਰਵਾਨ ਚੜਾਉਣ ਲਈ ਸਾਢੂ ਦਾ ਕਤਲ - ਇਸ਼ਕ ਪ੍ਰਵਾਨ ਚੜਾਉਣ ਲਈ ਸਾਢੂ ਦਾ ਕਤਲ

ਮਾਛੀਵਾੜਾ ਪੁਲਿਸ ਵੱਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੋਰਿੰਡਾ ਦੀ ਕਤਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦੀ ਨਿਸ਼ਾਨਦੇਹੀ ’ਤੇ ਖੇਤਾਂ ਵਿੱਚ ਦੱਬੀ ਲਾਸ਼ ਬਰਾਮਦ ਕਰਵਾ ਲਈ ਗਈ।

ਸਾਲੀ ਨਾਲ ਇਸ਼ਕ ਪ੍ਰਵਾਨ ਚੜਾਉਣ ਲਈ ਸਾਢੂ ਦਾ ਕਤਲ

author img

By

Published : Sep 19, 2021, 10:53 PM IST

ਮਾਛੀਵਾੜਾ: ਮਾਛੀਵਾੜਾ ਪੁਲਿਸ (Machhiwara Police) ਵੱਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੋਰਿੰਡਾ (Village Majri Police Station Morinda) ਦੀ ਕਤਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦੀ ਨਿਸ਼ਾਨਦੇਹੀ ’ਤੇ ਖੇਤਾਂ ਵਿੱਚ ਦੱਬੀ ਲਾਸ਼ ਬਰਾਮਦ ਕਰਵਾ ਲਈ ਗਈ।

ਇਸ ਮਾਮਲੇ ’ਚ ਇਹ ਖ਼ੁਲਾਸਾ ਹੋਇਆ ਕਿ ਸਾਲੀ ਨਾਲ ਇਸ਼ਕ ਸਾਕਾਰ ਕਰਨ ਲਈ ਲਈ ਸਾਂਢੂ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਸਾਂਢੂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਸੰਬੰਧੀ ਸਮਰਾਲਾ ਦੇ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ (DSP Harwinder Singh Khaira) ਅਤੇ ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਰਾਜੂ ਸਿੰਘ ਤੇ ਤੇਜਿੰਦਰ ਸਿੰਘ ਉਰਫ਼ ਗੋਲਡੀ ਆਪਸ ਵਿੱਚ ਰਿਸ਼ਤੇ ’ਚ ਸਕੇ ਸਾਂਢੂ ਸਨ।

ਸਾਲੀ ਨਾਲ ਇਸ਼ਕ ਪ੍ਰਵਾਨ ਚੜਾਉਣ ਲਈ ਸਾਢੂ ਦਾ ਕਤਲ

ਮਾਛੀਵਾੜਾ (Machhiwara) ਨੇੜਲੇ ਪਿੰਡ ਭੱਟੀਆਂ ਦੇ ਨਿਵਾਸੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਜਿਸਦੇ ਆਪਣੀ ਸਾਲੀ ਨਾਲ ਨਾਜਾਇਜ਼ ਸਬੰਧ ਬਣ ਗਏ। ਰਾਜੂ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਬੱਚਿਆਂ ਸਮੇਤ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਭੱਜ ਗਈ ਸੀ ਅਤੇ ਫਿਰ ਆਪਸ ਵਿਚ ਸਮਝੌਤਾ ਕਰਨ ਤੋਂ ਬਾਅਦ ਵਾਪਸ ਆਪਣੇ ਪਤੀ ਕੋਲ ਚਲੀ ਗਈ ਸੀ।

ਹੁਣ ਫਿਰ ਪਿਛਲੇ ਕੁਝ ਮਹੀਨਿਆਂ ਤੋਂ ਰਾਜੂ ਸਿੰਘ ਦੀ ਪਤਨੀ ਰਿਸ਼ਤੇ ’ਚ ਲੱਗਦੇ ਆਪਣੇ ਜੀਜਾ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਰਹਿ ਰਹੀ ਸੀ। ਰਾਜੂ ਸਿੰਘ ਇਸ ਗੱਲ ਤੋਂ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਹ ਲੰਘੀ 13 ਮਈ ਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਲੈਣ ਲਈ ਆਪਣੇ ਸਾਂਢੂ ਤੇਜਿੰਦਰ ਸਿੰਘ ਕੋਲ ਆਇਆ ਜਿਨ੍ਹਾਂ ਦਾ ਆਪਸ ਵਿਚ ਕਾਫ਼ੀ ਝਗੜਾ ਵੀ ਹੋਇਆ।

ਘਟਨਾ ਸਥਾਨ ਤੇ ਜਾਂਦੀ ਹੋਈ ਟੀਮ
ਘਟਨਾ ਸਥਾਨ ਤੇ ਜਾਂਦੀ ਹੋਈ ਟੀਮ

ਡੀ.ਐੱਸ.ਪੀ. ਸਮਰਾਲਾ (DSP Samrala) ਨੇ ਦੱਸਿਆ ਕਿ ਉਸ ਦਿਨ ਤੋਂ ਰਾਜੂੁ ਸਿੰਘ ਲਾਪਤਾ ਸੀ ਜਿਸ ਸੰਬੰਧੀ ਮਾਛੀਵਾੜਾ ਪੁਲਿਸ ਥਾਣਾ ਵਿੱਚ ਗੁੰਮਸ਼ੁਦਗੀ ਰਿਪੋਰਟ ਵੀ ਦਰਜ ਕੀਤੀ ਗਈ ਸੀ। ਕੁਝ ਦਿਨ ਪਹਿਲਾਂ ਹੀ ਰਾਜੂ ਸਿੰਘ ਦੇ ਸਾਲੇ ਸੰਤੋਸ਼ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਜੀਜੇ ਦਾ ਕਤਲ ਤੇਜਿੰਦਰ ਸਿੰਘ ਉਰਫ਼ ਗੋਲਡੀ 'ਤੇ ਉਸਦੇ 2 ਸਾਥੀਆਂ ਨੇ ਮਿਲ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਵਿਜੈ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਪਰਚਾ ਦਰਜ ਕਰਨ ਉਪਰੰਤ ਤੇਜਿੰਦਰ ਸਿੰਘ ਗੋਲਡੀ (Tejinder Singh Goldie) 'ਤੇ ਸੈਮਲ ਵਾਸੀ ਇੰਦਰਾ ਕਾਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਨ੍ਹਾਂ ਵੱਲੋਂ ਕਤਲ ਕਰਕੇ ਲਾਸ਼ ਮਾਛੀਵਾੜਾ ਨੇੜੇ ਵਗਦੇ ਸੂਏ ਕਿਨਾਰੇ ਖੇਤਾਂ ’ਚ ਬਣੇ ਕਮਰੇ ਅੰਦਰ ਦੱਬ ਦਿੱਤੀ।

ਲਾਸ਼ ਨੂੰ ਬਾਹਰ ਕੱਡਦੇ ਹੋਏ
ਲਾਸ਼ ਨੂੰ ਬਾਹਰ ਕੱਡਦੇ ਹੋਏ

ਪੁਲਿਸ ਅਨੁਸਾਰ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਨੇ ਕਬੂਲ ਕੀਤਾ ਕਿ ਰਿਸ਼ਤੇ ’ਚ ਲੱਗਦੀ ਸਾਲੀ ਮੇਰੇ ਨਾਲ ਰਹਿ ਰਹੀ ਸੀ ਪਰ ਉਸਦਾ ਪਤੀ ਰਾਜੂ ਸਿੰਘ ਉਨ੍ਹਾਂ ਦਾ ਇਸ਼ਕ ਸਿਰੇ ਨਹੀਂ ਚੜ੍ਹਨ ਦੇ ਰਿਹਾ ਸੀ ਅਤੇ ਰੁਕਾਵਟਾਂ ਖੜੀਆਂ ਕਰਦਾ ਸੀ। ਜਿਸ ਕਾਰਨ ਉਸਨੇ 13 ਮਈ ਦੀ ਸ਼ਾਮ ਨੂੰ ਆਪਣੇ ਸਾਥੀ ਸੈਮਲ 'ਤੇ ਰਿੱਕੀ ਵਾਸੀ ਲੱਖੋਵਾਲ ਕਲਾਂ ਦੀ ਮੱਦਦ ਨਾਲ ਕਿਰਚ 'ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਬਾਅਦ ਵਿੱਚ ਸੂਏ ਕਿਨਾਰੇ ਖੇਤਾਂ ’ਚ ਬਣੇ ਕਮਰੇ ਅੰਦਰ ਲਾਸ਼ ਨੂੰ ਦੱਬ ਦਿੱਤਾ। ਪੁਲਿਸ ਵੱਲੋਂ ਰਾਜੂ ਸਿੰਘ ਦੀ ਲਾਸ਼ ਕਢਵਾਈ ਗਈ ਤਾਂ ਉਹ ਕੰਕਾਲ ਦਾ ਰੂਪ ਧਾਰਨ ਕਰ ਚੁੱਕੀ ਸੀ।

ਡੀ.ਐੱਸ.ਪੀ. ਹਰਵਿੰਦਰ ਸਿੰਘ (DSP Harwinder Singh) ਖਹਿਰਾ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਡੀ.ਐੱਨ.ਏ. (DNA) ਟੈਸਟ ਵੀ ਕਰਵਾਇਆ ਜਾਵੇਗਾ ਤਾਂ ਜੋ ਸਪੱਸ਼ਟ ਹੋ ਕੇ ਸਕੇ ਕਿ ਇਹ ਲਾਸ਼ ਰਾਜੂ ਸਿੰਘ ਦੀ ਹੈ। ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਮਾਛੀਵਾੜਾ ਪੁਲਿਸ ਵੱਲੋਂ 4 ਮਹੀਨੇ ਤੋਂ ਲਾਪਤਾ ਹੋਏ ਰਾਜੂ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ: Motorcycle Blast: ਰਾਇਸਿੰਘਨਗਰ ਤੋਂ ਇੱਕ ਦੋਸ਼ੀ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.