ਲੁਧਿਆਣਾ: ਪੰਜਾਬ ਵਿਜੀਲੈਂਸ ਵਿਭਾਗ ਲਗਾਤਾਰ ਅਫ਼ਸਰਾਂ ਅਤੇ ਮੰਤਰੀਆਂ ਉੱਤੇ ਨਕੇਲ ਕੱਸਣ ਨੂੰ ਲੈਕੇ ਲਗਾਤਾਰ ਐਕਸ਼ਨ ਵਿੱਚ ਹੈ ਪਰ ਇਸ ਵਾਰ ਵਿਜੀਲੈਂਸ ਦੇ ਐਕਸ਼ਨ ਤੋਂ ਬਾਅਦ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਮੁਲਾਜ਼ਮ ਵੀ ਐਕਸ਼ਨ ਵਿੱਚ ਆ ਗਏ ਹਨ। ਡੀਸੀ ਦਫ਼ਤਰ ਦੇ ਮੁਲਾਜ਼ਮ ਕੰਮਕਾਰ ਠੱਪ ਕਰਕੇ (RTA officers arrest DC office employees angry ) ਛੁੱਟੀਆਂ ਉੱਤੇ ਚਲੇ ਗਏ ਹਨ।
13 ਜਨਵਰੀ ਤੱਕ ਸਮੂਹਿਕ ਛੁੱਟੀਆਂ: ਦਰਅਸਲ ਬੀਤੇ ਦਿਨ ਰਿਜਨਲ ਟਰਾਸਪੋਰਟ ਅਫਸਰ ਨਰਿੰਦਰ ਸਿੰਘ ਧਾਲੀਵਾਲ (Regional Transport Officer Narinder Singh Dhaliwal) ਪੀ ਸੀ ਐਸ ਨੂੰ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਪੀ ਸੀ ਐਸ ਅਫਸਰ ਵੱਲੋਂ ਵਿਰੋਧ ਕਰ ਦਿੱਤਾ ਗਿਆ ਹੈ ਅਤੇ 9 ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ(Announcement of collective holiday till January 13) ਸਮੂਹਿਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਦਫ਼ਤਰਾਂ ਉੱਤੇ ਤਾਲਾ: ਸਾਡੀ ਟੀਮ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦਾ ਜਾਇਜ਼ਾ ਲਿਆ ਗਿਆ ਤਾਂ ਲਗਭਗ ਸਾਰੇ ਹੀ ਦਫ਼ਤਰਾਂ ਉੱਤੇ ਤਾਲਾ ਲੱਗਾ (All offices are locked) ਹੋਇਆ ਸੀ ਅਤੇ ਦਫ਼ਤਰਾਂ ਦੇ ਦਰਵਾਜ਼ੇ ਦੇ ਬਾਹਰ ਪੋਸਟਰ ਲੱਗੇ ਹੋਏ ਸਨ ਕਿ ਸਮੂਹ ਦਫ਼ਤਰੀ ਸਟਾਫ਼ ਵੱਲੋਂ ਅੱਜ ਤੋ ਲੈ ਕੇ 13 ਜਨਵਰੀ ਤੱਕ ਸਮੂਹਿਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪੀਸੀਐਸ ਅਫ਼ਸਰਾਂ ਦੀ ਇੱਕ ਬੈਠਕ ਸੱਦੀ ਗਈ ਹੈ ਜਿਸ ਵਿੱਚ ਫੈਸਲਾ ਲਿਆ ਜਾਵੇਗਾ ਅਤੇ ਸਰਕਾਰ ਦੇ ਨੁਮਾਇੰਦਿਆਂ ਦੀ ਗੱਲਬਾਤ ਵੀ ਹੋ ਸਕਦੀ ਹੈ । ਦੂਜੇ ਪਾਸੇ ਡੀਸੀ ਦਫਤਰ ਵਿੱਚ ਹੜਤਾਲ ਤੋਂ ਬਾਅਦ ਕੰਮ ਕਾਰ ਲਈ ਆ ਰਹੇ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਅਤੇ ਸਰਕਾਰ ਖ਼ਿਲਾਫ਼ ਆਪਣੀ ਭੜਾਸ ਵੀ ਕੱਢ ਰਹੇ ਹਨ।
ਇਹ ਵੀ ਪੜ੍ਹੋ: ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ: ਸਾਬਕਾ ਸੀਐੱਮ ਚੰਨੀ ਨੂੰ HC ਵੱਲੋਂ ਰਾਹਤ,12 ਜਨਵਰੀ ਨੂੰ ਮਾਨਸਾ ਅਦਾਲਤ 'ਚ ਪੇਸ਼ੀ 'ਤੇ ਛੋਟ
ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ: ਦਰਅਸਲ ਬੀਤੇ ਦਿਨੀਂ ਲੁਧਿਆਣਾ ਵਿਜੀਲੈਂਸ (Ludhiana Vigilance) ਵੱਲੋਂ ਆਰ ਟੀ ਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ , ਜਿਸ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੇ ਐਸ ਐਸ ਪੀ ਨੇ ਕਿਹਾ ਸੀ ਕਿ ਪਹਿਲਾਂ ਤੋਂ ਮਿਲੀ ਸ਼ਿਕਾਇਤ ਦੇ ਅਧਾਰ ਉੱਤੇ ਆਰ ਟੀ ਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ਉੱਤੇ ਵੀਡਿਓ ਨਾਲ ਸ਼ਿਕਾਇਤ ਮਿਲੀ ਸੀ ਜਿਸ ਦੇ ਅਧਾਰ ਉੱਪਰ ਆਰ ਟੀ ਏ ਨੂੰ ਗ੍ਰਿਫਤਾਰ ਗਿਆ ਹੈ। ਰਿਜਨਲ ਟਰਾਂਸਪੋਰਟ ਅਫ਼ਸਰ ਨਰਿੰਦਰ ਸਿੰਘ ਉੱਤੇ 4 ਲੱਖ ਰੁਪਏ ਰੁਪਏ ਦਸੰਬਰ ਮਹੀਨੇ ਵਿੱਚ ਟਰਾਂਸਪੋਟਰਾਂ ਤੋਂ ਮਹੀਨਾ ਲੈਣ ਦੇ ਇਲਜ਼ਾਮ ਲੱਗੇ ਸਨ। ਜਿਨ੍ਹਾਂ ਵਿੱਚੋ 130000 ਰੁਪਏ ਆਰ ਟੀ ਏ ਵਲੋਂ ਵਰਤੇ ਗਏ ਹਨ ਅਤੇ 2 ਲੱਖ 70 ਹਜ਼ਾਰ ਰੁਪਏ ਕਾਂਸਟੇਬਲ ਵਲੋਂ ਬਰਾਮਦ ਕੀਤੀ ਗਏ ਹਨ।