ਲੁਧਿਆਣਾ: ਸ਼ਹਿਰ ਲੁਧਿਆਣਾ ਲੁੱਟਾਂ ਖੋਹਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ, ਜਦੋਂ ਕਿ ਪੁਲਿਸ ਹੱਥ 'ਤੇ ਹੱਥ ਧਰੀ ਬੈਠੀ ਹੈ।
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗਿੱਲ ਰੋਡ ਤੋਂ ਜਿੱਥੇ ਇੱਕ ਗਹਿਣਿਆਂ ਦੀ ਦੁਕਾਨ 'ਤੇ ਨਕਾਬਪੋਸ਼ਾਂ ਵੱਲੋਂ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਸੂਤਰਾਂ ਦੇ ਹਵਾਲੇ ਤੋਂ 1 ਕਿੱਲੋ ਸੋਨੇ ਦੀ ਲੁੱਟ ਹੋਈ ਹੈ ਪਰ ਗਹਿਣੇ ਦੀ ਦੁਕਾਨ ਦਾ ਮਾਲਕ ਅਤੇ ਪੁਲਿਸ ਦੋਵੇਂ ਹੀ ਚੁੱਪ ਹਨ।
ਦੱਸ ਦੇਈਏ ਕਿ ਲੁਧਿਆਣਾ ਦੇ ਗਿੱਲ ਰੋਡ 'ਤੇ 15 ਦਿਨਾਂ 'ਚ ਇਹ ਦੂਜੀ ਵੱਡੀ ਲੁੱਟ ਹੋਈ ਹੈ। ਬੀਤੇ ਦਿਨੀਂ ਹੋਈ 30 ਕਿੱਲੋ ਸੋਨੇ ਦੀ ਲੁੱਟ ਨੂੰ ਪੁਲਿਸ ਨੇ ਹਾਲੇ ਤੱਕ ਨਹੀਂ ਸੁਲਝਾਇਆ, ਜਦੋਂ ਕਿ ਬੁੱਧਵਾਰ ਨੂੰ ਦੂਜੀ ਵੱਡੀ ਲੁੱਟ ਨੂੰ ਲੁਟੇਰਿਆਂ ਨੇ ਅੰਜਾਮ ਦਿੱਤਾ ਹੈ।
ਗਿੱਲ ਰੋਡ 'ਤੇ ਇੱਕ ਗਹਿਣਿਆਂ ਦੀ ਦੁਕਾਨ 'ਤੇ ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੂਤਰਾਂ ਮੁਤਾਬਕ ਲੁਟੇਰੇ ਇੱਕ ਕਿੱਲੋ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ, ਜਦੋਂ ਕਿ ਪੁਲਿਸ ਇਸ ਮਾਮਲੇ 'ਤੇ ਚੁੱਪ ਹੈ, ਜਦੋਂ ਮੀਡੀਆ ਵੱਲੋਂ ਪੁਲਿਸ ਨੂੰ ਸਵਾਲ ਕੀਤਾ ਗਿਆ ਤਾਂ ਪੁਲਿਸ ਦੇ ਅਧਿਕਾਰੀ ਭੱਜਦੇ ਵਿਖਾਈ ਦਿੱਤੇ। ਮੀਡੀਆ ਦੇ ਸਵਾਲਾਂ ਦਾ ਪੁਲਿਸ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਸ਼ਾਇਦ ਹੋ ਜਾਣਦੇ ਹਨ ਕਿ ਮੀਡੀਆ ਦੇ ਸਵਾਲਾਂ ਦਾ ਜਵਾਬ ਉਹ ਦੇ ਨਹੀਂ ਸਕਦੇ।
ਇਹ ਵੀ ਪੜੋ: ਕਿੱਕੀ ਢਿੱਲੋਂ ਤੇ ਗੁਰਪ੍ਰੀਤ ਕਾਂਗੜ ਨੇ ਮੁੱਖ ਗਵਾਹ ਦੀ ਘਰਵਾਲੀ ਨੂੰ ਦਿੱਤਾ ਜਵਾਬ
ਉਧਰ ਜਿਸ ਦੁਕਾਨ ਦੇ ਵਿੱਚ ਲੁੱਟ ਹੋਈ ਹੈ। ਉਸ ਦੇ ਮਾਲਕ ਵਿਚ ਚੁੱਪ ਹਨ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਦੇ ਦਬਾਅ ਹੇਠ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਚਸ਼ਮਦੀਦ ਨੇ ਜ਼ਰੂਰ ਦੱਸਿਆ ਕਿ ਕੁਝ ਨਕਾਬਪੋਸ਼ਾਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।