ETV Bharat / state

ਸੇਵਾ ਮੁਕਤ ਪ੍ਰੋਫੈਸਰ ਗਰੀਬ ਵਿਦਿਆਰਥੀਆਂ ਨੂੰ ਮੁਫਤ ’ਚ ਆਨਲਾਈਨ ਕਰਵਾ ਰਹੇ ਪੜ੍ਹਾਈ - ਹਜਾਰਾਂ ਰੁਪਏ ਟਿਊਸ਼ਨਾਂ ਉੱਪਰ ਖਰਚ

ਸੇਵਾ ਮੁਕਤ ਪ੍ਰੋਫੈਸਰਾਂ ਦਾ ਇੱਕ ਅਨੋਖਾ ਉਪਰਾਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਵਿੱਚ ਸੇਵਾ ਮੁਕਤ ਪ੍ਰੋਫੈਸਰ ਅਤੇ ਉਨ੍ਹਾਂ ਦੇ ਸਾਥੀ ਪ੍ਰੋਫੈਸਰਾਂ ਵੱਲੋਂ ਲੋੜਵੰਦ ਬੱਚਿਆਂ ਨੂੰ ਮੁਫਤ ਵਿੱਚ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ। ਪੰਜਾਬ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਵਿਦਿਆਰਥੀ ਵੀ ਇੰਨ੍ਹਾਂ ਪ੍ਰੋਫੈਸਰਾਂ ਕੋਲੋਂ ਪੜ੍ਹਾਈ ਕਰ ਰਹੇ ਹਨ।

ਸੇਵਾ ਮੁਕਤ ਪ੍ਰੋਫੈਸਰ ਗਰੀਬ ਬੱਚਿਆਂ ਲਈ ਬਣੇ ਮਸੀਹ

author img

By

Published : May 26, 2022, 5:34 PM IST

ਲੁਧਿਆਣਾ: ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਅਕਸਰ ਮਾਂ ਬਾਪ ਚਿੰਤਤ ਨਜ਼ਰ ਆਉਂਦੇ ਹਨ ਅਤੇ ਮੈਡੀਕਲ ਜਾਂ ਨਾਨ-ਮੈਡੀਕਲ ਪੜ੍ਹਨ ਵਾਲੇ ਬੱਚਿਆਂ ਦੇ ਮਾਂ ਬਾਪ ਨੂੰ ਉਨ੍ਹਾਂ ਦੀ ਸਕੂਲ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਟਿਊਸ਼ਨਾਂ ਵੀ ਚਿੰਤਾ ਰਹਿੰਦੀ ਹੈ। ਇਸ ਦੇ ਲਈ ਹਜਾਰਾਂ ਰੁਪਏ ਟਿਊਸ਼ਨਾਂ ਉੱਪਰ ਖਰਚ ਕਰਨੇ ਪੈਂਦੇ ਹਨ ‌‌ਪਰ ਕੁਝ ਗ਼ਰੀਬ ਵਿਦਿਆਰਥੀ ਪੈਸੇ ਕਾਰਨ ਟਿਊਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਹੁਣ ਜ਼ਰੂਰਤ ਮੰਦ ਵਿਦਿਆਰਥੀਆਂ ਨੂੰ ਪ੍ਰੋਫੈਸਰ ਰਾਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਫਰੀ ਆਨਲਾਈਨ ਟਿਊਸਨ ਪੜ੍ਹਈ ਜਾਂਦੀ। ਲੁਧਿਆਣਾ ਦੇ ਪ੍ਰੋਫ਼ੈਸਰ ਰਜਿੰਦਰਪਾਲ ਸਿੰਘ ਜਿੱਥੇ ਬੱਚਿਆਂ ਦੀ ਮੁਫਤ ਆਨਲਾਈਨ ਕਲਾਸਾਂ ਲਗਾਉਂਦੇ ਹਨ ਉੱਥੇ ਹੀ ਉਨ੍ਹਾਂ ਦੇ ਸਾਥੀ ਕੈਨੇਡਾ ਤੋਂ ਵੀ ਬੱਚਿਆਂ ਦੀ ਮੁਫਤ ਆਨਲਾਈਨ ਕਲਾਸ ਲਗਾਉਂਦੇ ਹਨ।

6 ਸਾਲ ਲਈ ਆਫ ਲਾਈਨ ਕਲਾਸ: ਪ੍ਰੋਫ਼ੈਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਜੀ ਜੀ ਐਨ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਰਹੇ ਹਨ ਅਤੇ ਉੱਥੇ ਹੀ ਪ੍ਰਿੰਸੀਪਲ ਦੇ ਅਹੁਦੇ ’ਤੇ ਵੀ ਰਹੇ ਹਨ। ਕਾਲਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਉਹ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਪੜ੍ਹਾਉਣਾ ਚਾਹੁੰਦੇ ਸਨ, ਜਿਸ ਦੇ ਲਈ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਵਿੱਚ ਫਰੀ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਪਰ ਕੋਰੋਨਾ ਕਾਲ ਦੌਰਾਨ ਕਲਾਸਾਂ ਬੰਦ ਹੋ ਗਈਆਂ ਜਿਸ ਤੋਂ ਹੁਣ ਉਹ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਪੜ੍ਹਾ ਰਹੇ ਹਨ।

ਸੇਵਾ ਮੁਕਤ ਪ੍ਰੋਫੈਸਰ ਗਰੀਬ ਬੱਚਿਆਂ ਲਈ ਬਣੇ ਮਸੀਹ

ਦੇਸ਼ ਵਿਦੇਸ਼ ਤੋਂ ਜੁੜੇ ਸਾਥੀ: ਪ੍ਰੋਫੈਸਰ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਤੋਂ ਵੀ ਵਿਦਿਆਰਥੀ ਜੁੜੇ ਹੋਏ ਹਨ ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਇਥੋਂ ਤੱਕ ਕੇ ਛੱਤੀਸਗੜ੍ਹ ਦੇ ਵੀ ਵਿਦਿਆਰਥੀ ਆਨ ਲਾਈਨ ਕਲਾਸਾਂ ਲਗਾ ਰਹੇ ਹਨ। ਇੰਨਾਂ ਹੀ ਨਹੀਂ ਉਹਨਾਂ ਦੇ ਸਾਥੀ ਕੈਨੇਡਾ ਤੋਂ ਵੀ ਬੱਚਿਆਂ ਦੀ ਮੁਫਤ ਆਨਲਾਈਨ ਕਲਾਸ ਲਗਾਉਂਦੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦਿਆਰਥੀ ਵੀ ਫੋਨ ਕਰਦੇ ਹਨ।

ਗੁਰੂ ਸਹਿਬਾਨਾਂ ਦੇ ਉਦੇਸ਼ ਤੇ ਪਹਿਰਾ: ਪ੍ਰੋਫੈਸਰ ਰਜਿੰਦਰ ਪਾਲ ਨੇ ਦੱਸਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਸੁਨੇਹਾ ਦਿੱਤਾ ਸੀ ਕਿ ਇਹ ਗਿਆਨ ਜਿੰਨ੍ਹਾਂ ਵੰਡਿਆ ਜਾਵੇ ਉਸ ਵਿੱਚ ਵਾਧਾ ਹੁੰਦਾ ਹੈ ਇਸੇ ਕਰਕੇ ਕਾਲਜ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਉਹ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ 6 ਸਾਲ ਪੜ੍ਹਾਉਂਦੇ ਰਹੇ ਪਰ ਉਸ ਵਿਚ ਲਿਮਿਟੇਸ਼ਨ ਸਨ ਪਰ ਕੋਰੋਨਾ ਵਾਇਰਸ ਤੋਂ ਬਾਅਦ ਆਨਲਾਈਨ ਦਾ ਟਰੈਂਡ ਚੱਲਿਆ ਤਾਂ ਉਨ੍ਹਾਂ ਨੇ ਆਨਲਾਈਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਈ ਸਾਥੀ ਇਸ ਵਿਚ ਜੁੜੇ ਹੋਏ ਹਨ ਅਤੇ ਦੋ ਦੋ ਘੰਟੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਉਹ ਇਸ ਦੇ ਕੋਈ ਵੀ ਪੈਸੇ ਨਹੀਂ ਲੈਂਦੇ। ਉਨ੍ਹਾਂ ਦੱਸਿਆ ਕਿ ਇਸ ਵਕਤ ਉਨ੍ਹਾਂ ਕੋਲ 80 ਤੋਂ ਵੱਧ ਵਿਦਿਆਰਥੀ ਕਲਾਸਾਂ ਲੈ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਬਰਤਾਨੀਆ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.