ਲੁਧਿਆਣਾ : ਲੁਧਿਆਣਾ ਦੇ ਭੈਣੀ ਸਾਹਿਬ 'ਚ ਸਤਿਗੁਰੂ ਉਦੇ ਸਿੰਘ ਜੀ ਅਗਵਾਈ ਵਿਚ ਚੰਡੀ ਦੀ ਵਾਰ ਦੇ ਹਵਨ ਯੱਗ ਦੀ ਆਰੰਭਤਾ ਹੋਈ ਹੈ। ਇਹ ਹਵਨ ਯੱਗ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ 23 ਨਵੰਬਰ ਤੱਕ ਅਖੰਡ ਚੱਲੇਗਾ। ਇਸ ਵਿੱਚ ਵੱਡੀ ਗਿਣਤੀ ਚ ਸਾਧ-ਸੰਗਤ ਦੇਸ਼ਾਂ ਵਿਦੇਸ਼ਾਂ ‘ਚੋਂ ਆ ਭਾਗ ਲੈ ਰਹੀਆਂ ਨੇ। ਇਸ ਹਵਨ ਯੱਗ ਵਿੱਚ ਸਵਾ ਲੱਖ ਚੰਡੀ ਦੀ ਵਾਰ ਦੇ ਪਾਠ ਕਰਨ ਦਾ ਟੀਚਾ ਹੈ,।ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਰਚਿਤ ਬਾਣੀ ਚੰਡੀ ਦੀ ਵਾਰ ਦਾ ਪਾਠ ਰੌਜਾਨਾ ਦੇ ਨੇਮ ਅਨੁਸਾਰ ਕਰਦੇ ਹਨ। ਨਾਮਧਾਰੀ ਸਮਾਜ ਇਸ ਗੱਲ ਤੇ ਯਕੀਨ ਕਰਦਾ ਹੈ ਕਿ ਇਹ ਬਾਣੀ ਬੁਰਾਈ ਖਿਲਾਫ਼ ਲੜਨ ਦੀ ਸ਼ਕਤੀ ਬਖਸਦੀ ਹੈ ਅਤੇ ਅਧਿਆਤਮਿਕ ਬਲ ਦਿੰਦੀ ਹੈ। ਇਸ ਹਵਨ ਯੱਗ ਵਿੱਚ ਭਾਗ ਲੈਣ ਲਈ ਵੱਡੀ ਗਿਣਤੀ ਚ ਸੰਗਤ ਅਰਦਾਸ ‘ਚ ਸ਼ਾਮਲ ਹੋਈ।
ਬੱਚਿਆ ਦੇ ਕਰਾਏ ਗਏ ਮੁਕਾਬਲੇ : ਇਸ ਨਾਲ ਹੀ ਸ੍ਰੀ ਭੈਣੀ ਸਾਹਿਬ ਵਿੱਚ ਦੂਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਸ਼ਾਸਤਰੀ ਸੰਗੀਤ ਪ੍ਰਤੀਯੋਗਤਾ ਦੇ ਫ਼ਾਈਨਲ ਰਾਊਂਡ ਵਿਚ ਪਹੁੰਚੇ ਸਬ ਯੂਨੀਅਰ ਬੱਚਿਆਂ ਦਾ ਮੁਕਾਬਲਾ ਹੋਇਆ। ਜਿਸ ਵਿਚ ਪਹਿਲਾ ਸਥਾਨ ਯੁਗੰਦਰਾ ਕੇਚੇ ਨੇ ਹਾਸਲ ਕੀਤਾ ਜੋ ਔਰੰਗਾਬਾਦ ਮਹਾਰਾਸ਼ਟਰ ਤੋਂ ਹੈ। ਦੂਸਰਾ ਸਥਾਨ ਆਤਮਾ ਸਿੰਘ ਸ੍ਰੀ ਭੈਣੀ ਸਾਹਿਬ ਨੇ ਹਾਸਲ ਕੀਤਾ ਤੀਜਾ ਸਥਾਨ ਸੋਹਨ ਚੈਟਰਜੀ ਜੋ ਵੈਸਟ ਬੰਗਾਲ ਤੋਂ ਹੈ ਉਸ ਨੇ ਪ੍ਰਾਪਤ ਕੀਤਾ। ਇਹਨ੍ਹਾ ਮੁਕਾਬਲਿਆਂ ਲਈ ਰਾਂਉਡ ਉਡੀਸ਼ਨ ਪੂਨੇ, ਕਲਕੱਤਾ ਅਤੇ ਦਿੱਲੀ ਵਿੱਚ ਹੋਏ ਸੀ । ਪਹਿਲੇ ਰਾਉਂਡਸ ਵਿੱਚ ਪਾਸ ਹੋਏ ਬੱਚੇ ਹੀ 15 ਨਵੰਬਰ ਨੂੰ ਸ੍ਰੀ ਭੈਣੀ ਸਾਹਿਬ ਮੁਕਾਬਲੇ ਵਿੱਚ ਆਏ ਸੀ। ਅੱਜ ਸੀਨੀਅਰ ਕੈਟਾਗੀਰੀ ਦਾ ਮੁਕਾਬਲਾ ਵੀ ਚੱਲ ਰਿਹਾ ਹੈ ਜਿਸ ਦੇ ਨਤੀਜੇ ਬਾਅਦ ਚ ਆਉਣਗੇ।
- ਪਰਾਲੀ ਸਾੜਨ ਨੂੰ ਲੈਕੇ ਪੰਜਾਬ 'ਚ ਰੈੱਡ ਅਲਰਟ ਜਾਰੀ, ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
- Bicycle rally against drugs: ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਸਾਈਕਲ ਰੈਲੀ ਦਾ ਲੁਧਿਆਣਾ ਤੋਂ ਆਗਾਜ਼,ਸੀਐੱਮ ਮਾਨ ਹਰੀ ਝੰਡੀ ਦੇਕੇ ਕਰਨਗੇ ਰਵਾਨਾ
- Earthquake in Uttarakhand: ਉੱਤਰਾਖੰਡ ਦੇ ਜ਼ਿਲ੍ਹਾ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ,ਬੀਤੇ 7 ਮਹੀਨਿਆਂ 'ਚ 13ਵੀਂ ਵਾਰ ਲੱਗੇ ਭੂਝਾਲ ਦੇ ਝਟਕੇ, ਵੱਡੇ ਭੂਚਾਲ ਦਾ ਟ੍ਰੇਲਰ
ਵਿਸ਼ਵ ਵਿਚ ਜਿੱਥੇ ਇਕ ਪਾਸੇ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਓੱਥੇ ਹੀ ਲਗਾਤਾਰ ਵੱਧ ਰਹੀਆਂ ਬੁਰਾਈਆਂ ਅਤੇ ਸਮਾਜ ਚ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸਦੇ ਨਾਲ ਹੀ 23 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਕਈ ਸਖਸ਼ੀਅਤਾਂ ਵੀ ਸ਼ਿਰਕਤ ਕਰਨ ਗਿਆ। ਪ੍ਰਬੰਧਕਾਂ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 15 ਨਵੰਬਰ ਤੋਂ ਇਹ ਧਾਰਮਿਕ ਸਮਾਗਮ ਸ਼ੁਰੂ ਹੋ ਕੇ 23 ਨਵੰਬਰ ਤੱਕ ਚੱਲਣਗੇ।