ਲੁਧਿਆਣਾ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ (member parliament Ravneet Bittu) ਬਿੱਟੂ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੋਆਣਾ ਦੇ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ (Sharp reaction to Rajoanas case ) ਕੀਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਤੁਰੰਤ ਫੈਸਲਾ ਲੈਣ ਨੂੰ ਕਿਹਾ ਗਿਆ ਹੈ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਕੋਰਟ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੂੰ ਫਾਂਸੀ ਨਾ ਦੇ ਕੇ ਮਰਨ ਤੱਕ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਏਸ ਤੋ ਵੱਡੀ ਸਜ਼ਾ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਬਾਕੀ ਇਹ ਅਦਾਲਤ ਦਾ ਫੈਸਲਾ ਹੈ, ਪਰ ਜੋ ਬਾਦਲ ਪਰਿਵਾਰ ਉਸ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਜੇਕਰ ਬਾਹਰ ਆ ਕੇ ਮਾਹੌਲ ਖਰਾਬ ਹੁੰਦਾ ਹੈ, ਤਾਂ ਕੀ ਉਸ ਦੀ ਜ਼ਿੰਮੇਵਾਰੀ ਓਹ ਲੈਣਗੇ।
ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਰਵਨੀਤ ਬਿੱਟੂ ਨੇ ਅਕਾਲੀ ਦਲ ਉੱਤੇ ਸਵਾਲ ਖੜ੍ਹੇ (Ravneet Bittu raised questions on Akali Da) ਕੀਤੇ ਅਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੋਲ ਸਭ ਤੋ ਸਖਤ ਸੁਰੱਖਿਆ ਹੈਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਡਰਪੋਕ ਹਨ (Sukhbir Badal is a coward ) ਇਸ ਲਈ ਉਹ ਬੁਲਟ ਪਰੂਫ ਗੱਡੀ ਉੱਤੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਸੁਰੱਖਿਆ ਦੀ ਵੀ ਲੋੜ ਨਹੀਂ ਹੈ।
ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਚੋਣਾਂ (SGPC elections ) ਪੰਜਾਬ ਦੇ ਵਿਚ ਵੀ ਤੁਰੰਤ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਗੁਰੂ ਦੀ ਗੋਲਕ ਤੋਂ ਆਪਣੀ ਰਾਜਨੀਤੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉੱਤੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਗਿਆ ਹੈ। ਹੁਣ ਕਬਜ਼ਾ ਛੁਡਵਾਉਣ ਦੀ ਵਾਰੀ ਆ ਚੁੱਕੀ ਹੈ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨੇ ਸਾਂਸਦ ਬਿੱਟੂ ਨੂੰ ਲਾਏ ਰਗੜੇ,ਰਵਨੀਤ ਬਿੱਟੂ ਨੂੰ ਕਿਹਾ ਵਿਹਲਾ ਬੰਦਾ