ਲੁਧਿਆਣਾ: ਬਹੁ-ਕਰੋੜੀ ਟੈਂਡਰ ਘੁਟਾਲੇ ਦੇ ਕੇਸ ਵਿੱਚ ਆਤਮ ਸਮਰਪਣ ਕਰ ਚੁੱਕੇ ਕਾਂਗਰਸੀ ਵਰਕਰ ਇੰਦਰਜੀਤ (Surrendered Congress worker Inderjit Singh) ਸਿੰਘ ਨੂੰ ਲੈਕੇ ਅੱਜ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵਿਜੀਲੈਂਸ ਦਫ਼ਤਰ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ’ਤੇ ਤਸ਼ੱਦਦ ਕੀਤਾ(Ravneet Bittu made serious allegations) ਜਾ ਰਿਹਾ ਹੈ।ਰਵਨੀਤ ਬਿੱਟੂ ਨੇ ਕਿਹਾ ਕਿ ਵਿਜੀਲੈਂਸ ਸਾਨੂੰ ਕਿੱਥੇ ਦਸਤਖਤ ਕਰਵਾਉਣਾ ਚਾਉਂਦੀ ਹੈ ਅਸੀਂ ਕਰ ਦਿੰਦੇ ਹਨ, ਉਨ੍ਹਾਂ ਕਿਹਾ ਕਿ ਵਿਜੀਲੈਂਸ ਇੰਦਰਜੀਤ ਨੂੰ ਧਮਕੀਆਂ ਦੇ ਰਹੀ ਹੈ ਅਤੇ ਉਸ ਨੂੰ ਨਪੁੰਸਕ ਬਣਾਉਣ ਦੀ ਗੱਲ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ। ਇੰਦਰਜੀਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਇਸ ਮਾਮਲੇ ਵਿੱਚ 3 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਲੁਧਿਆਣਾ ਵਿਜੀਲੈਂਸ ਦੇ ਐਸ.ਐਸ.ਪੀ.
ਦਬਾਉਣ ਦੀ ਕੋਸ਼ਿਸ਼: ਰਵਨੀਤ ਬਿੱਟੂ ਨੇ ਕਿਹਾ ਕਿ ਉਹ ਹੁਣ ਜੇਲ 'ਚ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਵੇ ਕਿ ਅਸੀਂ ਵਿਜੀਲੈਂਸ ਦਫਤਰ ਦਾ ਘਿਰਾਓ (Surroundings of Vigilance Office) ਕਰਨ ਲਈ ਭਾਰਤ ਜੋੜੋ ਯਾਤਰਾ (bhart jodo yatra) ਇਥੇ ਲੈਕੇ ਆਵੇ, ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਨਹੀਂ ਹੈ ਰਵਨੀਤ ਬਿੱਟੂ ਨੇ ਸਿੱਧਾ ਕਿਹਾ ਵਿਜੀਲੈਂਸ ਦੇ ਐਸਐਸਪੀ ਉਹ ਕਰ ਰਹੇ ਹਨ ਜੋ ਸਰਕਾਰ ਕਹਿ ਰਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ, ਅਸੀਂ ਉਨ੍ਹਾਂ ਤੱਕ ਪਹੁੰਚ ਕਰਾਂਗੇ, ਜਿੱਥੋਂ ਤੱਕ ਸਾਨੂੰ ਜਾਣਾ ਪਵੇਗਾ।
ਇਹ ਵੀ ਪੜ੍ਹੋ: ਹੋਟਲ, ਰੈਸਟੋਰੈਂਟ ਤੇ ਰੇਹੜੀਆਂ ਫੜ੍ਹੀਆਂ ਲਈ ਲਾਇਸੈਂਸ ਲਾਜ਼ਮੀ, ਨਾ ਹੋਣ ਦੀ ਸੂਰਤ 'ਚ ਲੱਗ ਸਕਦੈ ਲੱਖਾਂ ਦਾ ਜੁਰਮਾਨਾ
ਇੰਦਰਜੀਤ ਨੇ ਆਤਮ ਸਮਰਪਣ ਕਰ ਦਿੱਤਾ ਦੂਜੇ (Surrendered Congress worker Inderjit Singh) ਪਾਸੇ ਲੁਧਿਆਣਾ ਵਿਜੀਲੈਂਸ ਰੇਂਜ ਦੇ ਐਸ.ਐਸ.ਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 4 ਜਨਵਰੀ ਆਖਰੀ ਤਰੀਕ ਸੀ ਜਿਸ ਕਾਰਨ ਇੰਦਰਜੀਤ ਨੇ ਆਤਮ ਸਮਰਪਣ ਕਰ ਦਿੱਤਾ ਹੈ, ਜਦਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਜਦੋਂ ਉਨ੍ਹਾਂ ਨੂੰ ਰਵਨੀਤ ਬਿੱਟੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ, ਅਸੀਂ ਕਿਸੇ 'ਤੇ ਤਸ਼ੱਦਦ ਨਹੀਂ ਕਰ ਰਹੇ, ਅਸੀਂ ਉਸ ਨੂੰ ਅਦਾਲਤ 'ਚ ਪੇਸ਼ ਕਰਾਂਗੇ ਅਤੇ ਕਾਨੂੰਨ ਮੁਤਾਬਕ ਹਰ ਕਾਰਵਾਈ ਕੀਤੀ ਜਾਵੇਗੀ।