ਲੁਧਿਆਣਾ: ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਨੂੰ ਲੈ ਕੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਂਸ ਅਕਸਰ ਹੀ ਅਫ਼ਸਰਾਂ ਦੀ ਅਜਿਹੀ ਵੀਡੀਓ ਬਣਾਉਂਦੇ ਹਨ ਅਤੇ ਫਿਰ ਸੋਸ਼ਲ ਮੀਡੀਆ 'ਤੇ ਉਸ ਨੂੰ ਵਾਇਰਲ ਕਰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਸਵਾ ਸੇਰ ਟੱਕਰ ਗਿਆ।
ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਸਿਮਰਜੀਤ ਬੈਂਸ ਦੀ ਮਨਸ਼ਾ ਨੂੰ ਉਹ ਗ਼ਲਤ ਨਹੀਂ ਕਹਿ ਰਹੇ ਪਰ ਜਿਸ ਲਹਿਜੇ ਨਾਲ ਉਨ੍ਹਾਂ ਨੇ ਇਕ ਅਫਸਰ ਨਾਲ ਡਿਊਟੀ ਦੌਰਾਨ ਗੱਲਬਾਤ ਕੀਤੀ ਹੈ ਉਹ ਬੇਹੱਦ ਮੰਦਭਾਗੀ ਹੈ ਅਤੇ ਕਿਸੇ ਵੀ ਵਿਧਾਇਕ ਨੂੰ ਅਜਿਹੀ ਬੋਲੀ ਬੋਲਣੀ ਸ਼ੋਭਾ ਨਹੀਂ ਦਿੰਦੀ।
ਇਹ ਵੀ ਪੜੋ: ਬਟਾਲਾ ਧਮਾਕਾ ਸਬੰਧੀ ਸਾਹਮਣੇ ਆਇਆ ਇੱਕ ਪੁਰਾਣਾ ਇਕਰਾਰਨਾਮਾ
ਰਵਨੀਤ ਬਿੱਟੂ ਨੇ ਕਿਹਾ ਕਿ ਬੈਂਸ ਨੇ ਇੱਕ ਵਿਧਾਇਕ ਦਾ ਅਕਸ ਖ਼ਰਾਬ ਕਰ ਦਿੱਤਾ। ਇਸ ਪਿੱਛੇ ਉਨ੍ਹਾਂ ਦੀ ਮਨਸ਼ਾ ਸਹੀ ਸੀ ਜਾਂ ਗ਼ਲਤ ਉਹ ਇਸ ਉੱਤੇ ਟਿੱਪਣੀ ਨਹੀਂ ਕਰ ਰਹੇ ਹਨ। ਇਸ ਦੇ ਨਾਲ ਹੀ ਸਿਟੀ ਸੈਂਟਰ ਘੋਟਾਲੇ ਮਾਮਲੇ ਨਾਲ ਇਸ ਗੱਲ ਨੂੰ ਜੋੜਨ ਦੀ ਵੀ ਨਿੰਦਿਆ ਕੀਤੀ ਹੈ।