ETV Bharat / state

ਰਮਨਦੀਪ ਕੌਰ ਸੰਧੂ ਨੌਜਵਾਨਾਂ ਲਈ ਪ੍ਰੇਰਣਾ ; ਇਨ੍ਹਾਂ ਦੀ ਨਰਸਰੀ ਤੋਂ ਕਈ ਬ੍ਰਾਂਡ ਵੀ ਪ੍ਰਭਾਵਿਤ, ਕਈਆਂ ਨੂੰ ਰੁਜ਼ਗਾਰ ਵੀ ਦਿੱਤਾ

ਜੇਕਰ ਕੋਈ ਵੀ ਸੁਪਨਾ ਦੇਖਿਆ ਜਾਵੇ, ਤਾਂ ਹਰ ਇੱਕ ਕਦਮ ਆਪਣੇ ਆਪ ਉਸ ਵੱਲ ਵੱਧਦਾ ਜਾਂਦਾ ਹੈ। ਇਸ ਦੇ ਨਾਲ ਹੋਰਾਂ ਲਈ ਵੀ ਪ੍ਰੇਰਨਾ ਬਣਦਾ ਹੈ। ਅਜਿਹੀ ਹੀ ਕਹਾਣੀ ਰਮਨਦੀਪ ਕੌਰ ਸੰਧੂ ਦੀ ਹੈ। ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Botanica Nursery famous in world
ਨੌਜਵਾਨਾਂ ਨੂੰ ਰਮਨਦੀਪ ਸੰਧੂ ਨੇ ਕਰੋੜਾਂ ਰੁਪਏ ਕਮਾਉਣ ਦਾ ਦਿੱਤਾ ਮੰਤਰ....
author img

By ETV Bharat Punjabi Team

Published : Dec 13, 2023, 10:27 PM IST

Updated : Dec 14, 2023, 6:36 AM IST

ਨੌਜਵਾਨਾਂ ਨੂੰ ਰਮਨਦੀਪ ਸੰਧੂ ਨੇ ਕਰੋੜਾਂ ਰੁਪਏ ਕਮਾਉਣ ਦਾ ਦਿੱਤਾ ਮੰਤਰ....

ਲੁਧਿਆਣਾ: ਮਾਨਸਾ ਦੀ ਰਮਨਦੀਪ ਕੌਰ ਸੰਧੂ ਦਾ ਵਿਆਹ ਸਾਲ 2013 ਦੇ ਵਿੱਚ ਲੁਧਿਆਣਾ ਹੋਇਆ ਸੀ ਕਈ ਸਾਲ ਨਿੱਜੀ ਨੌਕਰੀ ਕਰਨ ਤੋਂ ਬਾਅਦ ਸਾਲ 2020 ਦੇ ਵਿੱਚ ਉਹਨਾਂ ਨੇ ਨਰਸਰੀ ਦੀ ਸ਼ੁਰੂਆਤ ਕੀਤੀ, ਬੋਟਾਨਿਕਾ ਨਰਸਰੀ ਅੱਜ ਇੱਕ ਏਕੜ ਤੋਂ ਫੈਲ ਕੇ 5.5 ਏਕੜ ਤੱਕ ਪਹੁੰਚ ਚੁੱਕੀ ਹੈ ਅਤੇ ਸਲਾਨਾ ਆਮਦਨ 5 ਕਰੋੜ ਤੱਕ ਪਹੁੰਚ ਗਈ ਹੈ। ਰਮਨਦੀਪ ਕੌਰ ਸੰਧੂ ਖੁਦ ਪੋਸਟ ਗ੍ਰੈਜੂਏਟ ਹੈ ਅਤੇ ਛੇ ਸਾਲ ਦੇ ਬੱਚੇ ਦੀ ਮਾਂ ਵੀ ਹੈ। ਜਦੋਂ ਉਹਨਾਂ ਦਾ ਬੇਟਾ ਤਿੰਨ ਸਾਲ ਦਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬਿਜਨਸ ਬਾਰੇ ਆਈਡੀਆ ਲਿਆ ਅਤੇ ਇਸ ਦੀ ਸ਼ੁਰੂਆਤ ਕੀਤੀ। ਅੱਜ ਉਹਨਾਂ ਵੱਲੋਂ 35 ਦੇ ਕਰੀਬ ਵਰਕਰ ਰੱਖੇ ਹਨ, ਜਿਨਾਂ ਵਿੱਚੋਂ ਲਗਭਗ 20 ਦੇ ਕਰੀਬ ਬਜ਼ੁਰਗ ਮਹਿਲਾਵਾਂ ਅਤੇ ਲੜਕੀਆਂ ਹਨ ਜਦਕਿ 15 ਬਜ਼ੁਰਗ ਬੰਦੇ ਅਤੇ ਨੌਜਵਾਨ ਹਨ ਜੋ ਕਿ ਨਰਸਰੀ ਦੇਖ ਰੇਖ ਦੇ ਨਾਲ ਹੋਮ ਡਿਲੀਵਰੀ, ਲੋਡਿੰਗ ਅਨਲੋਡਿੰਗ, ਗ੍ਰਾਹਕ ਨੂੰ ਹੈਂਡਲ ਕਰਨ ਤੱਕ ਦਾ ਕੰਮ ਕਰਦੇ ਹਨ।

Botanica Nursery famous in world
ਨੌਜਵਾਨਾਂ ਨੂੰ ਰਮਨਦੀਪ ਸੰਧੂ ਨੇ ਕਰੋੜਾਂ ਰੁਪਏ ਕਮਾਉਣ ਦਾ ਦਿੱਤਾ ਮੰਤਰ....

2020 'ਚ ਕੀਤੀ ਸ਼ੁਰੂਆਤ: ਰਮਨਦੀਪ ਸੰਧੂ ਨੇ ਦੱਸਿਆ ਕਿ 2020 ਦੇ ਵਿੱਚ ਉਨ੍ਹਾਂ ਨੇ ਬੋਟਾਨਿਕਾ ਨਰਸਰੀ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਕਰੋਨਾ ਦਾ ਸਮੇਂ ਆ ਗਿਆ ਅਤੇ ਉਹਨਾਂ ਨੂੰ ਕੰਮ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਇੱਕ ਸਾਲ ਤੱਕ ਉਹਨਾਂ ਦਾ ਕੰਮ ਬਿਲਕੁਲ ਬੰਦ ਰਿਹਾ ਕਿਉਂਕਿ ਕਰੋਨਾ ਹੋਣ ਕਰਕੇ ਕੋਈ ਵੀ ਘਰੋ ਬਾਹਰ ਨਹੀਂ ਨਿਕਲ ਰਿਹਾ ਸੀ ਪਰ ਉਹਨਾਂ ਨੇ ਲੋਕਾਂ ਦੇ ਘਰਾਂ ਤੱਕ ਬੂਟੇ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ । ਜਿਸ ਨੂੰ ਚੰਗਾ ਰਿਸਪਾਂਸ ਮਿਲਿਆ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਕੰਮ ਦੇ ਵਿੱਚ ਹੋਰ ਵਾਧਾ ਕੀਤਾ। ਉਹਨਾਂ ਵੱਲੋਂ ਪਹਿਲਾਂ ਤਿੰਨ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਇਹ ਕੰਮ ਸ਼ੁਰੂ ਕੀਤਾ ਪਰ ਕੰਮ ਦਾ ਪ੍ਰਸਾਰ ਜਿਆਦਾ ਵਧਣ ਕਰਕੇ ਹੁਣ ਉਹਨਾਂ ਵੱਲੋਂ ਲੁਧਿਆਣਾ ਦੇ ਪਿੰਡ ਬਿਰਮੀ ਦੇ ਵਿੱਚ 5.5 ਏਕੜ ਲੀਜ਼ 'ਤੇ ਲੈ ਕੇ ਨਰਸਰੀ ਸ਼ੁਰੂ ਕੀਤੀ ਗਈ। ਜਿੰਨੇ ਪੈਸੇ ਇਕੱਠੇ ਕੀਤੇ ਸਾਰੇ ਹੀ ਕੰਮ 'ਤੇ ਲੱਗਣੇ ਸ਼ੁਰੂ ਕਰ ਦਿੱਤੇ ਅਤੇ ਅੱਜ ਉਹਨਾਂ ਦੀ ਸਲਾਨਾ ਟਨਓਵਰ ਲਗਭਗ 5 ਕਰੋੜ ਦੇ ਕਰੀਬ ਹੈ। ਉਨ੍ਹਾਂ ਦਾ ਟੀਚਾ ਹੈ ਕਿ ਉਹ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਸਭ ਤੋਂ ਵੱਡੀ ਨਰਸਰੀ ਬਣਾਉਣ ਤਾਂ ਜੋ ਇੱਕੋ ਛੱਤ ਹੇਠ ਸਾਰੀਆਂ ਹੀ ਸੁਵਿਧਾਵਾਂ ਉਪਲਬਧ ਹੋਣ।

1000 ਤੋਂ ਵੱਧ ਬੂਟਿਆਂ ਦੀਆਂ ਕਿਸਮਾਂ: ਬੋਟਾਨਿਕਾ ਨਰਸਰੀ ਦੇ ਵਿੱਚ 1000 ਤੋਂ ਵਧੇਰੇ ਫੁੱਲਾਂ ਅਤੇ ਬੂਟਿਆਂ ਦੀਆਂ ਕਿਸਮਾਂ ਹਨ । ਇਸ ਤੋਂ ਇਲਾਵਾ ਉਹ ਸਪੇਨ ਅਤੇ ਚਾਈਨਾ ਤੋਂ ਵੀ ਬੂਟੇ ਇੰਪੋਰਟ ਕਰਦੇ ਹਨ। 5.5 ਏਕੜ ਦੇ ਵਿੱਚ ਫੈਲੀ ਹੋਈ ਇਸ ਨਰਸਰੀ 'ਚ ਲਗਭਗ ਸਾਰੀਆਂ ਹੀ ਕਿਸਮਾਂ ਦੇ ਬੂਟੇ ਉਪਲਬਧ ਹਨ ਜੋ ਕਿ ਘਰਾਂ ਦੀ ਸ਼ਾਨ ਬਣਦੇ ਹਨ। ਰਮਨਦੀਪ ਸੰਧੂ ਇਕੱਲੀ ਮਹਿਲਾ ਹੈ ਜਿਸ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਉਸਦੇ ਪਤੀ ਖੇਤੀਬਾੜੀ ਵਿਭਾਗ ਦੇ ਵਿੱਚ ਅਫਸਰ ਹਨ ਅਤੇ ਇਸ ਕੰਮ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ ਗਿਆ। ਵਿਸ਼ੇਸ਼ ਤੌਰ 'ਤੇ ਇੰਡਸਟਰੀ 'ਚ ਬੋਨਸਾਈ ਤਕਨੀਕ ਦੇ ਬੂਟਿਆਂ ਦੀ ਭਰਮਾਰ ਹੈ । ਜਿਸ ਦੀ ਬਾਜ਼ਾਰ ਦੇ ਵਿੱਚ ਕਾਫੀ ਜਿਆਦਾ ਡਿਮਾਂਡ ਵੀ ਹੈ।

ਵੱਡੇ ਕਲਾਇੰਟ: ਰਮਨਦੀਪ ਕੌਰ ਸੰਧੂ ਨੇ ਦੱਸਿਆ ਕਿ ਉਹਨਾਂ ਦੇ ਕੋਲ ਕਾਫੀ ਵੱਡੇ ਕਲਾਇੰਟ ਹਨ, ਜੋ ਕਿ ਉਹਨਾਂ ਦੇ ਸਰਵਿਸ ਕਰਕੇ ਕਾਫੀ ਪ੍ਰਭਾਵਿਤ ਹਨ। ਉਹਨਾਂ ਦੀ ਨਰਸਰੀ ਦੇ ਵਿੱਚ ਸਿਰਫ ਬੂਟੇ ਨਹੀਂ ਵੇਚੇ ਜਾਂਦੇ ਸਗੋਂ ਪੂਰਾ ਪ੍ਰੋਜੈਕਟ ਵੀ ਤਿਆਰ ਕਰਕੇ ਦਿੱਤਾ ਜਾਂਦਾ ਹੈ। ਵਿਸ਼ੇਸ਼ ਤੌਰ ਤੇ ਮੈਂਕ ਡੋਨਲਡ, ਨਿਕ ਬੇਕਰਸ, ਅਨੰਤਾ ਇਨਕਲੇਵ ਹੋਰ ਵੀ ਕਈ ਵੱਡੇ ਬ੍ਰੈਂਡ ਹਨ, ਜੋ ਉਹਨਾਂ ਤੋਂ ਪ੍ਰੋਜੈਕਟ ਬਣਵਾ ਚੁੱਕੇ ਹਨ। ਉਹ ਸਾਈਟ ਦੇ ਮੁਤਾਬਿਕ ਬੂਟੇ ਸਲੈਕਟ ਕਰਦੇ ਹਨ ਫਿਰ ਹਰ ਤਿੰਨ ਮਹੀਨੇ ਬਾਅਦ ਉਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲੈਂਦੇ ਹਨ। ਇਹ ਕੰਮ ਉਨ੍ਹਾਂ ਦੇ ਨਰਸਰੀ ਦੇ ਵਿੱਚ ਤੈਨਾਤ 35 ਵਰਕਰਾਂ ਦੀ ਟੀਮ ਕਰਦੀ ਹੈ ਜੋ ਕਿ ਦਿਨ ਰਾਤ ਮਿਹਨਤ ਦੇ ਨਾਲ ਇਸ ਨਰਸਰੀ ਦੀ ਦੇਖਭਾਲ ਕਰਦੀ ਹੈ ਅਤੇ ਬੂਟਿਆਂ ਨੂੰ ਪਿਆਰ ਵਾਂਗ ਪਾਲ ਕੇ ਅੱਗੇ ਵੇਚਦੀ ਹੈ। ਉਹਨਾਂ ਦਾ ਮੁੱਖ ਟੀਚਾ ਵੱਧ ਤੋਂ ਵੱਧ ਹਰਿਆਲੀ ਲੋਕਾਂ ਦੇ ਘਰਾਂ ਤੱਕ ਪਹੁੰਚਣੀ ਹੈ ਤਾਂ ਜੋ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਉਹ ਸਹਿਯੋਗ ਦੇ ਸਕਣ।

ਮਹਿਲਾਵਾਂ ਨੂੰ ਰੋਜ਼ਗਾਰ: ਰਮਨਦੀਪ ਵੱਲੋਂ ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਨੂੰ ਰੁਜ਼ਗਾਰ ਵੀ ਦਿੱਤਾ ਗਿਆ ਹੈ । ਉਸ ਦੀ ਨਰਸਰੀ ਦੇ ਵਿੱਚ ਲਗਭਗ 35 ਸਟਾਫ ਮੈਂਬਰ ਕੰਮ ਕਰਦੇ ਹਨ ਜਿਨਾਂ ਦੇ ਵਿੱਚ ਵਰਕਰਾਂ ਦੇ ਨਾਲ ਤਿੰਨ ਲੜਕੀਆਂ ਸੁਪਰਵਾਈਜ਼ਰ ਵੀ ਹਨ । ਇਸ ਤੋਂ ਇਲਾਵਾ ਇੱਕ ਅਕਾਊਂਟੈਂਟ ਹੈ ਜੋ ਸਾਰੇ ਲੇਖੇ ਜੋਖੇ ਦਾ ਧਿਆਨ ਰੱਖਦੀ ਹੈ । ਇਸ ਤੋਂ ਇਲਾਵਾ ਜਿਆਦਾਤਰ ਕੰਮ ਕਰਨ ਵਾਲੀਆਂ ਵਰਕਰਾਂ ਵੀ ਮਹਿਲਾਵਾਂ ਹੀ ਹਨ । ਉਹਨਾਂ ਵੱਲੋਂ ਵਿਸ਼ੇਸ਼ ਤੌਰ 'ਤੇ ਜਿਸ ਪਿੰਡ ਦੇ ਵਿੱਚ ਨਰਸਰੀ ਲਗਾਈ ਗਈ ਹੈ । ਉਥੋਂ ਦੀਆਂ ਬਜ਼ੁਰਗ ਮਹਿਲਾਵਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। 20 ਦੇ ਕਰੀਬ ਮਹਿਲਾਵਾਂ ਕੰਮ ਕਰਦੀਆਂ ਹਨ ਖਾਸ ਕਰਕੇ ਸੀਜ਼ਨ ਦੇ ਵਿੱਚ ਉਹਨਾਂ ਨੂੰ ਹੋਰ ਵਰਕਰਾਂ ਦੀ ਵੀ ਲੋੜ ਪੈਂਦੀ ਹੈ । ਇਸ ਤੋਂ ਇਲਾਵਾ 15 ਦੇ ਕਰੀਬ ਬਜ਼ੁਰਗ ਅਤੇ ਨੌਜਵਾਨ ਵੀ ਇਸ ਨਰਸਰੀ ਦੇ ਵਿੱਚ ਕੰਮ ਕਰਦੇ ਹਨ। ਇਹਨਾਂ ਸਾਰਿਆਂ ਨੂੰ ਉਹ ਖਾਤਿਆਂ ਰਾਹੀ ਤਨਖਾਹ ਦਿੰਦੀ ਹੈ ਅਤੇ ਸਾਰੀਆਂ ਹੀ ਸੁਵਿਧਾਵਾਂ ਉਪਲਬਧ ਕਰਾਉਂਦੀ ਹੈ। ਉਹਨਾਂ ਦੇ ਵਰਕਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਾਂਗ ਹਨ। ਉਹਨਾਂ ਦੀ ਨਰਸਰੀ 'ਚ ਕੰਮ ਕਰਨ ਵਾਲੀ ਮਹਿਲਾ ਨੇ ਦੱਸਿਆ ਹੈ ਕਿ ਰਮਨਦੀਪ ਵਰਗੀ ਲੜਕੀ ਰੱਬ ਸਾਰਿਆਂ ਨੂੰ ਦੇਵੇ ਕਿਉਂਕਿ ਉਹਨਾਂ ਨੇ ਨਾ ਸਿਰਫ ਉਹਨਾਂ ਨੂੰ ਰੁਜ਼ਗਾਰ ਦਿੱਤਾ ਹੈ ਸਗੋਂ ਉਹਨਾਂ ਨੇ ਲੜਕੀਆਂ ਲਈ ਇੱਕ ਵੱਡੀ ਉਦਾਹਰਣ ਨੂੰ ਵੀ ਪੇਸ਼ ਕੀਤੀ ਹੈ ਕਿ ਇੱਕ ਮਾਂ ਅਤੇ ਇੱਕ ਪਤਨੀ ਹੋਣ ਦਾ ਫਰਜ਼ ਬਾਖੂਬੀ ਅਦਾ ਕਰਨ ਦੇ ਨਾਲ ਮਹਿਲਾ ਇੱਕ ਚੰਗੀ ਬਿਜਨਸ ਵੂਮੈਨ ਵੀ ਬਣ ਸਕਦੀ ਹੈ।

ਸੋਸ਼ਲ ਮੀਡੀਆ 'ਤੇ ਪ੍ਰਚਾਰ: ਬੋਟਾਨਿਕਾ ਨਰਸਰੀ ਦਾ ਪ੍ਰਚਾਰ ਉਹ ਕਿਸੇ ਵਿਗਿਆਪਨ ਰਾਹੀਂ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਹੀ ਕਰਦੇ ਹਨ। ਰਮਨਦੀਪ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੇ ਨਾਲ ਕੋਈ ਬਹੁਤੀ ਜਿਆਦਾ ਫਰੈਂਡਲੀ ਨਹੀਂ ਸੀ ਪਰ ਨਰਸਰੀ ਦਾ ਬਿਜਨਸ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਸੋਸ਼ਲ ਮੀਡੀਆ ਹੈਂਡਲ ਕਰਨ ਲਈ ਵੀ ਵਿਸ਼ੇਸ਼ ਤੌਰ 'ਤੇ ਸੁਪਰਵਾਈਜ਼ਰ ਨੂੰ ਰੱਖਿਆ ਜੋ ਉਹਨਾਂ ਦੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਨ ਦੇ ਨਾਲ ਵਰਕਰਾਂ ਦਾ ਵੀ ਧਿਆਨ ਰੱਖਦੀਆਂ ਹਨ। ਇਸ ਤੋਂ ਇਲਾਵਾ 14,000 ਤੋਂ ਵਧੇਰੇ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਫੋਲੋਅਰ ਹਨ, ਆਪਣੀ ਨਰਸਰੀ ਦਾ ਪ੍ਰਚਾਰ ਤੇ ਪ੍ਰਸਾਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੀ ਕਰਦੇ ਹਨ। ਹਾਲਾਂਕਿ ਪਹਿਲਾ ਪਹਿਲ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਕੰਮ ਕਾਰ ਕਾਫੀ ਠੱਪ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ ਸਗੋਂ ਆਪਣੇ ਵਪਾਰ ਨੂੰ ਹੋਰ ਵਧਾਇਆ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਹਨ।

ਬ੍ਰਾਂਡ ਬਣਾਉਣ ਦਾ ਟੀਚਾ: ਰਮਨਦੀਪ ਕੌਰ ਨੇ ਜਿੱਥੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਮਾਪੇ ਉਹਨਾਂ ਨੂੰ 25 ਤੋਂ 30 ਲੱਖ ਰੁਪਏ ਲਗਾ ਕੇ ਵਿਦੇਸ਼ ਭੇਜ ਰਹੇ ਹਨ ਤਾਂ ਉਹਨਾਂ ਨੂੰ ਇੱਥੇ ਵੀ ਕੋਈ ਨਾ ਕੋਈ ਕੰਮ ਜ਼ਰੂਰ ਖੋਲ ਕੇ ਦਿੱਤਾ ਜਾ ਸਕਦਾ ਹੈ ।ਉਹਨਾਂ ਦੱਸਿਆ ਕਿ ਉਹਨਾਂ ਦਾ ਖੁਦ ਦਾ ਭਰਾ ਭਾਵੇਂ ਵਿਦੇਸ਼ ਵਿੱਚ ਕੰਮ ਕਰਦਾ ਹੈ ਪਰ ਉਹ ਚਾਹੁੰਦੇ ਨੇ ਕਿ ਨੌਜਵਾਨ ਪੀੜੀ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣਾ ਕੰਮ ਸ਼ੁਰੂ ਕਰ ਸਕਦੀ ਹੈ ।ਉਹਨਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਬੋਟਨਿਕਾ ਇੱਕ ਅਜਿਹਾ ਬ੍ਰੈਂਡ ਬਣੇ ਜਿਸ ਦੀ ਪੂਰੇ ਵਿਸ਼ਵ ਦੇ ਵਿੱਚ ਬ੍ਰਾਂਡਿੰਗ ਹੋਵੇ ਅਤੇ ਉਹ ਆਉਣ ਵਾਲੇ ਪੰਜ ਸਾਲ 'ਚ ਆਪਣੀ ਨੈਟਵਰਥ ਪੰਜ ਕਰੋੜ ਰੁਪਏ ਸਾਲਾਨਾ ਤੋਂ 50 ਕਰੋੜ ਰੁਪਏ ਤੱਕ ਪਹੁੰਚਣਾ ਦਾ ਟਿੱਚਾ ਮਿੱਥ ਕੇ ਚੱਲ ਰਹੇ ਹਨ।ਉਹਨ੍ਹਾਂ ਆਖਿਆ ਕਿ ਨਰਸਰੀ ਇੱਕ ਅਜਿਹੀ ਡੈਸਟੀਨੇਸ਼ਨ ਬਣੇ ਜਿੱਥੇ ਇੱਕਂੋ ਛੱਤ ਥੱਲੇ ਸਾਰੀਆਂ ਹੀ ਸੁਵਿਧਾਵਾਂ ਉਪਲਬਧ ਹੋਣ ਅਤੇ ਕਿਸੇ ਨੂੰ ਕੋਈ ਵੀ ਦਿੱਕਤ ਨਾ ਆਵੇ।

Last Updated : Dec 14, 2023, 6:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.