ETV Bharat / lifestyle

ਰਸੋਈ 'ਚ ਵਰਤਿਆ ਜਾਣ ਵਾਲਾ ਇਹ ਮਸਾਲਾ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਹੋਰ ਕਈ ਬਿਮਾਰੀਆਂ ਤੋਂ ਦਿਵਾਏਗਾ ਛੁਟਕਾਰਾ - ASAFOETIDA BENEFITS FOR STOMACH

ਰਸੋਈ 'ਚ ਵਰਤੇ ਜਾਣ ਵਾਲੇ ਮਸਾਲੇ ਹੀਂਗ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ASAFOETIDA BENEFITS FOR STOMACH
ASAFOETIDA BENEFITS FOR STOMACH (Getty Images)
author img

By ETV Bharat Lifestyle Team

Published : Dec 23, 2024, 12:49 PM IST

ਹੀਂਗ ਦੀ ਵਰਤੋ ਹਰ ਘਰ 'ਚ ਖਾਣਾ ਬਣਾਉਣ ਸਮੇਂ ਕੀਤੀ ਜਾਂਦੀ ਹੈ। ਹੀਂਗ ਦੀ ਵਰਤੋ ਜ਼ਿਆਦਾਤਰ ਲੋਕ ਭੋਜਨ ਦਾ ਸਵਾਦ ਵਧਾਉਣ ਅਤੇ ਖੁਸ਼ਬੂ ਲਈ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹੀਂਗ ਸਿਹਤ ਨੂੰ ਕਈ ਲਾਭ ਵੀ ਪਹੁੰਚਾਉਦਾ ਹੈ।

ਹੀਂਗ ਦੇ ਸਿਹਤ ਲਾਭ

ਪਾਚਨ ਕਿਰਿਆ 'ਚ ਸੁਧਾਰ: ਰੋਜ਼ਾਨਾ ਪਕਵਾਨਾਂ ਵਿੱਚ ਹੀਂਗ ਨੂੰ ਸ਼ਾਮਿਲ ਕਰਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਹ ਮਾਮਲਾ 2011 ਵਿੱਚ ਜਰਨਲ ਆਫ਼ ਐਥਨੋਫਾਰਮਾਕੋਲੋਜੀ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਵੀ ਪਾਇਆ ਗਿਆ ਸੀ, ਜਿਸ 'ਚ ਸਮਝਾਇਆ ਗਿਆ ਸੀ ਕਿ ਇਸ ਦੇ ਕੁਦਰਤੀ ਐਂਟੀ-ਇਨਫਲੇਮੇਟਰੀ, ਐਂਟੀਸਪਾਸਮੋਡਿਕ ਅਤੇ ਐਂਟੀ-ਫਲੇਟੁਲੈਂਟ ਗੁਣ ਪਾਚਨ ਨੂੰ ਸੁਧਾਰਨ 'ਚ ਮਦਦ ਕਰ ਸਕਦੇ ਹਨ। ਹੀਂਗ ਪੇਟ ਦਰਦ, ਗੈਸ ਅਤੇ ਬਦਹਜ਼ਮੀ ਨੂੰ ਠੀਕ ਕਰਨ ਲਈ ਵੀ ਫਾਇਦੇਮੰਦ ਹੈ।

ਪੀਰੀਅਡਸ ਦੇ ਦਰਦ ਤੋਂ ਰਾਹਤ: ਪੀਰੀਅਡਸ ਦੌਰਾਨ ਇੱਕ ਔਰਤ ਨੂੰ ਬੇਅਰਾਮੀ ਅਤੇ ਕੜਵੱਲ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਇਨ੍ਹਾਂ ਨੂੰ ਘੱਟ ਕਰਨ ਲਈ ਕਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੀਂਗ ਇਸ ਦਰਦ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ, ਇਹ ਔਰਤਾਂ ਵਿੱਚ ਪ੍ਰੋਜੇਸਟ੍ਰੋਨ ਹਾਰਮੋਨ ਪੈਦਾ ਕਰਦਾ ਹੈ ਅਤੇ ਜਣੇਪੇ ਦੌਰਾਨ ਜ਼ਿਆਦਾ ਖੂਨ ਵਹਿਣ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ, ਇਹ ਇੱਕ ਕੁਦਰਤੀ ਖੂਨ ਨੂੰ ਪਤਲਾ ਕਰਨ ਅਤੇ ਸਹੀ ਖੂਨ ਸੰਚਾਰ ਨੂੰ ਯਕੀਨੀ ਬਣਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਹਾਰਮੋਨਲ ਸੰਤੁਲਨ: ਹੀਂਗ ਸਾਡੇ ਸਰੀਰ ਵਿੱਚ ਹੋਣ ਵਾਲੇ ਹਾਰਮੋਨਲ ਉਤਰਾਅ-ਚੜ੍ਹਾਅ ਨੂੰ ਸੰਤੁਲਿਤ ਕਰਦਾ ਹੈ। ਇਹ ਖਾਸ ਤੌਰ 'ਤੇ ਔਰਤਾਂ ਵਿੱਚ ਜਣਨ ਸ਼ਕਤੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ, ਇਹ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਮਜ਼ਬੂਤ ​​ਰੱਖਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ।

ਬੀਪੀ ਅਤੇ ਬਦਹਜ਼ਮੀ ਦੀਆਂ ਸਮੱਸਿਆਵਾਂ: ਹਿੰਗ ਨੂੰ ਕਾਰਬੋਹਾਈਡਰੇਟ, ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਤੇਲ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ ਚਮੜੀ ਦੀ ਸਿਹਤ ਲਈ ਯੋਗਦਾਨ ਪਾਉਦਾ ਹੈ। ਇਹ ਬਦਹਜ਼ਮੀ, ਸਾਹ ਦੀ ਸਮੱਸਿਆ, ਬੀਪੀ ਅਤੇ ਪੀਰੀਅਡਸ ਦੀਆਂ ਸਮੱਸਿਆਵਾਂ ਲਈ ਸਭ ਤੋਂ ਵਧੀਆ ਹੱਲ ਹੈ। ਇਸਦੇ ਨਾਲ ਹੀ, ਹੀਂਗ ਮੋਟਾਪੇ ਨੂੰ ਵੀ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਬਿਹਤਰ ਹੱਡੀਆਂ ਅਤੇ ਦੰਦਾਂ ਦੀ ਸਿਹਤ: ਹੀਂਗ ਹੱਡੀਆਂ ਅਤੇ ਦੰਦਾਂ ਦੀ ਸਿਹਤ ਦੀ ਵੀ ਰੱਖਿਆ ਕਰਦਾ ਹੈ। 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਹੱਡੀਆਂ ਆਮ ਤੌਰ 'ਤੇ ਕਮਜ਼ੋਰ ਹੁੰਦੀਆਂ ਹਨ। ਇਸ ਨਾਲ ਅਜਿਹੇ ਲੋਕਾਂ ਨੂੰ ਚੰਗੀ ਰਾਹਤ ਮਿਲਦੀ ਹੈ। ਇਹ ਸਾਹ ਦੀਆਂ ਸਮੱਸਿਆਵਾਂ ਜਿਵੇਂ ਕਿ ਦਮੇ, ਬ੍ਰੌਨਕਾਈਟਸ, ਨਿਮੋਨੀਆ, ਖੰਘ ਅਤੇ ਜ਼ੁਕਾਮ ਤੋਂ ਰਾਹਤ ਦਿੰਦਾ ਹੈ।

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.