ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਲੁਧਿਆਣਾ 'ਚ ਪਿਆ ਮੀਂਹ, ਵਧੀ ਠੰਢ - ਨਵੇਂ ਸਾਲ ਦੀ ਸ਼ੁਰੂਆਤ
ਲੁਧਿਆਣਾ ਵਿੱਚ ਅੱਜ ਪੂਰਾ ਦਿਨ ਰੁਕ-ਰੁਕ ਕੇ ਮੀਂਹ ਪਿਆ ਹੈ ਜਿਸ ਕਾਰਨ ਨਾ ਸਿਰਫ਼ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸਗੋਂ ਠੰਢ ਵੀ ਵੱਧ ਗਈ ਹੈ ਅਤੇ ਧੁੰਦ ਵੀ ਪੈ ਰਹੀ ਹੈ।
ਲੁਧਿਆਣਾ: ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਲੁਧਿਆਣਾ ਵਾਸੀਆਂ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਵਿੱਚ ਅੱਜ ਪੂਰਾ ਦਿਨ ਰੁਕ-ਰੁਕ ਕੇ ਮੀਂਹ ਪਿਆ ਹੈ ਜਿਸ ਕਾਰਨ ਨਾ ਸਿਰਫ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸਗੋਂ ਠੰਢ ਵੀ ਵੱਧ ਗਈ ਹੈ ਅਤੇ ਧੁੰਦ ਦੀ ਪੈ ਰਹੀ ਹੈ।
ਧੁੰਦ ਪੈਣ ਨਾਲ ਸੜਕਾਂ ਉੱਤੇ ਕੁੱਝ ਦਿਖਾਈ ਦੇ ਰਿਹਾ। ਵਿਜ਼ਿਬਿਲਟੀ ਘੱਟ ਗਈ ਹੈ। ਸੜਕ ਉੱਤੇ ਟਰੈਫ਼ਿਕ ਜਾਮ ਲਗ ਰਿਹਾ ਹੈ। ਇਸ ਠੰਢ ਦੇ ਕਹਿਰ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ ਅਤੇ ਆਪਣੇ ਆਪ ਨੂੰ ਇਸ ਠੰਢ ਤੋਂ ਬਚਾ ਰਹੇ ਹਨ।
ਸਥਾਨਕ ਵਾਸੀਆਂ ਨੇ ਕਿਹਾ ਇਸ ਵੱਧਦੀ ਠੰਢ ਵਿੱਚ ਲੋਕਾਂ ਨੂੰ ਬੱਚ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕੋਹਰੇ ਵਿੱਚ ਸੜਕ ਹਾਦਸੇ ਹੋਣ ਦਾ ਖ਼ਦਸ਼ਾ ਵੱਧ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਹਰੇ ਤੋਂ ਬਚਣ ਆਪਣੇ ਵਾਹਨਾਂ ਨੂੰ ਹੌਲੀ ਚਲਾਉਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਸ ਹੈ ਕਿ ਜੋ ਪੰਜਾਬ ਦੇ ਕਿਸਾਨ ਠੰਢ 'ਚ ਦਿੱਲੀ ਧਰਨੇ 'ਤੇ ਬੈਠੇ ਨੇ ਉਹ ਜਿੱਤ ਕੇ ਪਰਤਣ।