ਖੰਨਾ (ਲੁਧਿਆਣਾ) : ਪੰਜਾਬ ਵਿੱਚ ਮੀਂਹ ਨੇ ਜਿੱਥੇ ਠੰਡ ਦਾ ਅਹਿਸਾਸ ਕਰਵਾਇਆ, ਉੱਥੇ ਹੀ ਪਹਿਲੀ ਬਾਰਿਸ਼ ਨੇ ਦਾਣਾ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ 'ਚ ਬਰਸਾਤ ਤੋਂ ਬਚਾਅ ਲਈ ਫ਼ਸਲ ਨੂੰ ਢੱਕਣ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਮੀਂਹ ਨਾਲ ਫ਼ਸਲ ਦੀਆਂ ਬੋਰੀਆਂ ਗਿੱਲੀਆਂ ਹੁੰਦੀਆਂ ਰਹੀਆਂ।
ਮੀਂਹ ਨਾਲ ਪਰੇਸ਼ਾਨ ਹੋਏ ਕਿਸਾਨ : ਜਾਣਕਾਰੀ ਮੁਤਾਬਿਕ ਕਿਸਾਨਾਂ ਕੋਲ ਆਪਣੀਆਂ ਫ਼ਸਲ ਨੂੰ ਸੰਭਾਲਣ ਲਈ ਥਾਂ ਨਹੀਂ ਬਚੀ ਸੀ। ਕਿਸਾਨ ਆਪਣੀ ਫ਼ਸਲ ਦੀਆਂ ਟਰਾਲੀਆਂ ਜੀਟੀ ਰੋਡ ਉਪਰ ਪੁਲਾਂ ਥੱਲੇ ਖੜ੍ਹੀਆਂ ਕਰਨ ਲਈ ਮਜ਼ਬੂਰ ਹੋਏ, ਜਿਵੇਂ ਹੀ ਮੀਂਹ ਸ਼ੁਰੂ ਹੋਇਆ ਤਾਂ ਅਨਾਜ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਬੈਠੇ ਕਿਸਾਨਾਂ ਵਿੱਚ ਹਫੜਾ-ਦਫੜੀ ਮੱਚ ਗਈ। ਮੰਡੀ ਵਿੱਚ ਉਪਲਬਧ ਤਰਪਾਲਾਂ ਨਾਲ ਫ਼ਸਲ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਤਰਪਾਲਾਂ ਨਾਲ ਫ਼ਸਲ ਨੂੰ ਸੰਭਾਲਣਾ ਔਖਾ ਸੀ। ਬੋਰੀਆਂ ਗਿੱਲੀਆਂ ਹੋ ਰਹੀਆਂ ਸਨ। ਤਰਪਾਲਾਂ ਦੇ ਉੱਪਰ ਕੋਈ ਪੱਥਰ ਜਾਂ ਹੋਰ ਕੋਈ ਚੀਜ਼ ਰੱਖਣ ਦੀ ਬਜਾਏ ਝੋਨੇ ਨਾਲ ਭਰੀਆਂ ਬੋਰੀਆਂ ਹੀ ਰੱਖ ਦਿੱਤੀਆਂ ਗਈਆਂ। ਇਹ ਵੀ ਇੱਕ ਵੱਡੀ ਅਣਗਹਿਲੀ ਸੀ।
ਕਿਸਾਨਾਂ ਨੇ ਇਤਰਾਜ਼ ਜਤਾਇਆ : ਪਿੰਡ ਈਸ਼ਨਪੁਰ ਤੋਂ ਫ਼ਸਲ ਲੈ ਕੇ ਆਏ ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਪਰ ਇੱਥੇ ਪ੍ਰਬੰਧ ਜ਼ੀਰੋ ਹਨ। ਮੰਡੀ ਵਿੱਚ ਸ਼ੈੱਡ ਬਹੁਤ ਘੱਟ ਹਨ। ਫ਼ਸਲਾਂ ਨੂੰ ਰੱਖਣ ਲਈ ਕੋਈ ਥਾਂ ਨਹੀਂ ਹੈ। ਬਰਸਾਤ ਕਾਰਨ ਉਨ੍ਹਾਂ ਨੂੰ ਮੰਡੀ ਦੇ ਬਾਹਰ ਜੀ.ਟੀ ਰੋਡ ’ਤੇ ਪੁਲ ਹੇਠਾਂ ਆਪਣੀ ਫ਼ਸਲ ਦੀਆਂ ਟਰਾਲੀਆਂ ਰੋਕਣੀਆਂ ਪਈਆਂ। ਸਮੁੱਚੀ ਮੰਡੀ ਵਿੱਚ ਵੀ ਕਾਫੀ ਫਸਲ ਗਿੱਲੀ ਹੋ ਗਈ। ਗੁਰਿੰਦਰ ਸਿੰਘ ਨੇ ਕਿਹਾ ਕਿ ਇਹ ਹਰ ਸਾਲ ਹੁੰਦਾ ਹੈ। ਇੱਥੇ ਮੁੱਖਮੰਤਰੀ, ਮੰਤਰੀ ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਸ਼ੈੱਡਾਂ ਦਾ ਨਿਰਮਾਣ ਨਹੀਂ ਕੀਤਾ ਜਾਂਦਾ। ਜਿਹੜਾ ਇੱਕ ਸ਼ੈੱਡ ਮੇਨ ਗੇਟ ਦੇ ਕੋਲ ਸੀ ਉਹ ਕਿਸੇ ਗੱਡੀ ਵਾਲੇ ਨੇ ਤੋੜ ਦਿੱਤਾ ਸੀ ਉੱਥੇ ਸ਼ੈੱਡ ਤਾਂ ਕੀ ਬਣਾਉਣਾ ਸੀ ਪੁਰਾਣਾ ਸ਼ੈੱਡ ਵੀ ਪਤਾ ਨਹੀਂ ਕਿੱਥੇ ਲੈ ਗਏ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੰਡੀ ਚ ਸ਼ੈੱਡ ਵੱਧ ਤੋਂ ਵੱਧ ਬਣਾਏ ਜਾਣ ਤਾਂ ਜੋ ਫਸਲ ਬਰਬਾਦ ਨਾ ਹੋਵੇ ਅਤੇ ਕਿਸਾਨ ਸੌਖਾਲੇ ਰਹਿਣ।
- Ferozepur Swing Breakdown: ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ, ਝੂਲਾ ਟੁੱਟਣ ਨਾਲ ਦੋ ਬੱਚਿਆਂ ਦੀ ਗਈ ਜਾਨ, ਇੱਕ ਗੰਭੀਰ ਜ਼ਖ਼ਮੀ
Stubble Burn Issue: ਪਰਾਲੀ ਦੀ ਸੰਭਾਲ ਲਈ ਸਰਕਾਰ ਵੱਲੋਂ ਉਪਲਬਧ ਕਰਾਈ ਜਾ ਰਹੀ ਮਸ਼ੀਨਰੀ 'ਤੇ 50 ਪ੍ਰਤੀਸ਼ਤ ਸਬਸਿਡੀ ਨੂੰ ਲੈਕੇ ਕਿਸਾਨਾਂ ਨੇ ਖੜੇ ਕੀਤੇ ਸਵਾਲ- Langur Mela Amritsar: ਬੜਾ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਛੋਟੇ-ਛੋਟੇ ਬੱਚਿਆਂ ਨੇ ਧਾਰਨ ਕੀਤਾ ਰੂਪ, ਜਾਣੋ ਮਿਥਿਹਾਸ
ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਮੰਡੀ ਚ ਫਸਲ ਢਕਣ ਲਈ ਪੂਰੇ ਪ੍ਰਬੰਧ ਹਨ। ਮੌਸਮ ਵਿਭਾਗ ਦੀ ਚਿਤਾਵਨੀ ਮਗਰੋਂ ਸਾਰੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਤਿਰਪਾਲਾਂ ਦਾ ਪ੍ਰਬੰਧ ਰੱਖਣ। ਉਹ ਮੀਂਹ ਪੈਂਦੇ ਸਾਰ ਹੀ ਖੁਦ ਵੀ ਮੰਡੀ ਚ ਆਏ ਸੀ ਅਤੇ ਜਿੱਥੇ ਕਿਤੇ ਥੋੜ੍ਹਾ ਬਹੁਤ ਘਾਟ ਸੀ ਉਹ ਪੂਰੀ ਕਰਾ ਕੇ ਗਏ ਹਨ। ਸੁਪਰਵਾਈਜਰ ਦੀ ਡਿਉਟੀ ਵੀ ਲਾਈ ਗਈ ਸੀ।