ETV Bharat / state

ਕਿਉਂ ਹੋ ਰਿਹਾ ਹੈ ਕੇਂਦਰ ਦੀ ਅਗਨੀਪਥ ਸਕੀਮ ਦਾ ਵਿਰੋਧ ? ਜਾਣੋ ਸੇਵਾਮੁਕਤ ਰੱਖਿਆ ਮਾਹਰ ਦੀ ਜ਼ੁਬਾਨੀ - ਨੌਜਵਾਨਾਂ ਨੂੰ ਅਪੀਲ

ਦੇਸ਼ ਵਿੱਚ ਵੱਡੇ ਪੱਧਰ ਤੇ ਅਗਨੀਪਥ ਸਕੀਮ ਦਾ ਵਿਰੋਧ ਹੋ ਰਿਹਾ ਹੈ। ਇਸ ਸਕੀਮ ਉੱਪਰ ਜਿੱਥੇ ਨੌਜਵਾਨਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਓਥੇ ਹੀ ਹੁਣ ਫੌਜ ਦੇ ਸੇਵਾ ਮੁਕਤ ਉੱਚ ਅਫਸਰਾਂ ਵੱਲੋਂ ਵੀ ਇਸ ਫੈਸਲੇ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਲੁਧਿਆਣਾ ਵਿੱਚ ਸੇਵਾਮੁਕਤ ਮੇਜਰ ਹਰਬੰਸ ਲਾਲ ਭੰਬ ਨੇ ਕਿਹਾ ਹੈ ਕਿ ਇਸ ਸਕੀਮ ਦੇ ਨਾਲ ਨੌਜਵਾਨ ਭਟਕ ਸਕਦੇ ਹਨ ਅਤੇ ਉਨ੍ਹਾਂ ਵਿੱਚ ਦੇਸ਼ ਭਾਵਨਾ ਦੀ ਕਮੀ ਹੋ ਸਕਦੀ ਹੈ।

ਕੇਂਦਰ ਦੀ ਅਗਨੀਪਥ ਸਕੀਮ ਤੇ ਸੇਵਾ ਮੁਕਤ ਮੇਜਰ ਦੇ ਸਵਾਲ

author img

By

Published : Jun 18, 2022, 6:33 PM IST

Updated : Jun 19, 2022, 9:59 AM IST

ਲੁਧਿਆਣਾ: ਕੇਂਦਰ ਸਰਕਾਰ ਦੀ ਸਕੀਮ ਅਗਨੀਪਥ ਦਾ ਪੂਰੇ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ ਅਤੇ ਕਈ ਥਾਵਾਂ ’ਤੇ ਵਿਰੋਧ ਹਿੰਸਕ ਰੂਪ ਧਾਰ ਚੁੱਕਾ ਹੈ ਜਿੱਥੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਥੇ ਹੀ ਕੇਂਦਰ ਸਰਕਾਰ ਇਸ ਸਕੀਮ ਤੋਂ ਬਾਅਦ ਘਿਰਦੀ ਦਿਖਾਈ ਦੇ ਰਹੀ ਹੈ। ਹੁਣ ਸਾਬਕਾ ਫ਼ੌਜੀਆਂ ਵੱਲੋਂ ਵੀ ਇਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਵਿੱਚ ਸੇਵਾਮੁਕਤ ਮੇਜਰ ਹਰਬੰਸ ਲਾਲ ਭੰਬ ਨੇ ਕਿਹਾ ਹੈ ਕਿ ਇਸ ਸਕੀਮ ਦੇ ਨਾਲ ਨੌਜਵਾਨ ਭਟਕ ਸਕਦੇ ਹਨ ਅਤੇ ਉਨ੍ਹਾਂ ਵਿੱਚ ਦੇਸ਼ ਭਾਵਨਾ ਦੀ ਕਮੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋ ਸਕਦੀ।

ਦੇਸ਼ ਭਗਤੀ ਦੀ ਭਾਵਨਾ ’ਤੇ ਸਵਾਲ: ਸੇਵਾਮੁਕਤ ਮੇਜਰ ਨੇ ਦੱਸਿਆ ਕਿ ਕਿਸੇ ਵੀ ਨੌਜਵਾਨ ਨੂੰ ਜਦੋਂ ਫ਼ੌਜ ਵਿੱਚ ਭਰਤੀ ਕੀਤਾ ਜਾਂਦਾ ਹੈ ਤਾਂ ਉਸ ਦੀ ਪਹਿਲਾਂ ਟ੍ਰੇਨਿੰਗ ਚੱਲਦੀ ਹੈ ਜਿਸ ਤੋਂ ਬਾਅਦ ਜਦੋਂ ਉਹ ਬਾਰਡਰ ’ਤੇ ਆਉਂਦਾ ਹੈ ਤਾਂ ਉਸ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਸ ਵਿੱਚ ਜਜ਼ਬਾ ਜਗਾਇਆ ਜਾਂਦਾ ਹੈ ਦੇਸ਼ ਦੇ ਪ੍ਰਤੀ ਉਸ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਵਿਚ ਕਈ ਸਾਲ ਲੱਗ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਹੀ ਇਕ ਫੌਜੀ ਦੇ ਅੰਦਰ ਦੇਸ਼ ਪ੍ਰਤੀ ਮਰ ਮਿਟਣ ਦੀ ਭਾਵਨਾ ਪੈਦਾ ਹੁੰਦੀ ਹੈ।

ਕੇਂਦਰ ਦੀ ਅਗਨੀਪਥ ਸਕੀਮ ਤੇ ਸੇਵਾ ਮੁਕਤ ਮੇਜਰ ਦੇ ਸਵਾਲ
ਕੇਂਦਰ ਦੀ ਅਗਨੀਪਥ ਸਕੀਮ ਤੇ ਸੇਵਾ ਮੁਕਤ ਮੇਜਰ ਦੇ ਸਵਾਲ

ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਇੱਕ ਬਹੁਤ ਵੱਡਾ ਚੈਲੇਂਜ: ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੌਜਵਾਨ ਨੂੰ ਚਾਰ ਸਾਲ ਲਈ ਹੀ ਫ਼ੌਜ ਵਿੱਚ ਭਰਤੀ ਕੀਤਾ ਜਾਣਾ ਹੈ ਉਸ ਤੋਂ ਬਾਅਦ ਉਹ ਚਲਾ ਜਾਵੇਗਾ ਤਾਂ ਇੰਨੇ ਸਮੇਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਇੱਕ ਬਹੁਤ ਵੱਡਾ ਚੈਲੇਂਜ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਨੌਜਵਾਨ ਨੂੰ ਪਤਾ ਹੋਵੇਗਾ ਕਿ ਉਹ ਚਾਰ ਸਾਲ ਬਾਅਦ ਨੌਕਰੀ ਹੀ ਛੱਡ ਦੇਵੇਗਾ ਤਾਂ ਉਹ ਲੜਨ ਲਈ ਕਿਵੇਂ ਤਿਆਰ ਹੋਵੇਗਾ।

ਨੌਜਵਾਨ ਹੋਣਗੇ ਮਿਸ ਗਾਈਡ ! : ਸੇਵਾਮੁਕਤ ਮੇਜਰ ਪੰਪ ਨੇ ਦੱਸਿਆ ਕਿ ਚਾਰ ਸਾਲ ਦੀ ਨੌਕਰੀ ਦੇ ਨਾਲ ਨੌਜਵਾਨ ਮਿਸ ਲੀਡ ਹੋਣਗੇ। ਉਨ੍ਹਾਂ ਕਿਹਾ ਸੀ ਰੈਗੂਲਰ ਨੌਕਰੀ ਫੌਜ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦਾ ਜਵਾਨ ਦੇਸ਼ ਦੀ ਸਰਹੱਦਾਂ ਤੇ ਰਾਖੀ ਲਈ ਲੜਦਾ ਹੈ ਅਤੇ ਜਦੋਂ ਨੌਜਵਾਨ ਚਾਰ ਸਾਲ ਨੌਕਰੀ ਕਰਨਗੇ ਤਾਂ ਉਸ ਤੋਂ ਬਾਅਦ ਨਾ ਤਾਂ ਉਹ ਕੋਈ ਬਾਹਰ ਆ ਕੇ ਕੰਮ ਕਰਨ ਜੋਗੇ ਰਹਿਣਗੇ ਅਤੇ ਨਾ ਹੀ ਫੌਜ ਦੀ ਨੌਕਰੀ ਪੂਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਸੋਚਣਾ ਪਵੇਗਾ ਅਤੇ ਇਸ ਫ਼ੈਸਲੇ ਨੂੰ ਵਾਪਸ ਲੈਣਾ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ੌਜ ਵਿੱਚ ਹੀ ਸਕੀਮ ਕਾਮਯਾਬ ਨਹੀਂ ਹੋ ਸਕਦੀ।

ਨੌਜਵਾਨਾਂ ਨੂੰ ਅਪੀਲ : ਸੇਵਾਮੁਕਤ ਮੇਜਰ ਨੇ ਦੱਸਿਆ ਕਿ ਦੇਸ਼ ਭਰ ਵਿਚ ਜੋ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਹ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਇਹ ਪਸੰਦ ਨਹੀਂ ਹੈ ਤਾਂ ਸ਼ਾਂਤਮਈ ਢੰਗ ਨਾਲ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ ਪਰ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨਾ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਇਸ ਨਾਲ ਦੇਸ਼ ਦੀ ਜਾਇਦਾਦ ਨੂੰ ਵੀ ਨੁਕਸਾਨ ਹੋ ਰਿਹਾ ਹੈ ਅਤੇ ਨੌਜਵਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਅਗਨੀਪਥ ਦਾ ਦਿੱਤਾ ਬਦਲ: ਫ਼ੌਜ ਤੋਂ ਸੇਵਾਮੁਕਤ ਮੇਜਰ ਭੰਬ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਹੀ ਕਰਨਾ ਸੀ ਤਾਂ ਉਸ ਲਈ ਵੀ ਇੱਕ ਵੱਖਰਾ ਢੰਗ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਨੂੰ ਪਰਮਾਨੈਂਟ ਨੌਕਰੀ ਦੇਣ ਦੀ ਗੱਲ ਕਰਕੇ ਰੱਖਣਾ ਚਾਹੀਦਾ ਸੀ। ਚਾਰ ਸਾਲ ਬਾਅਦ ਉਨ੍ਹਾਂ ਨੂੰ ਪੁੱਛਿਆ ਜਾਂਦਾ ਕਿ ਉਹ ਨੌਕਰੀ ਅੱਗੇ ਕਰਨਾ ਚਾਹੁੰਦੇ ਹਨ ਜਾਂ ਨਹੀਂ ਅਤੇ ਜੇਕਰ ਕੋਈ ਨਹੀਂ ਕਰਨਾ ਚਾਹੁੰਦਾ ਤਾਂ ਉਸ ਨੂੰ ਵਾਪਸ ਭੇਜਿਆ ਜਾ ਸਕਦਾ ਸੀ ਪਰ ਜੇਕਰ ਕੋਈ ਦੇਸ਼ ਪ੍ਰਤੀ ਜਜ਼ਬਾ ਰੱਖਦਾ ਅਤੇ ਅੱਗੇ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਰਮਾਨੈਂਟ ਰੱਖ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਢੰਗ ਅਪਣਾ ਕੇ ਸਰਕਾਰ ਇਸ ਸਕੀਮ ਨੂੰ ਪਹਿਲਾਂ ਲਾਗੂ ਕਰਕੇ ਵੇਖ ਸਕਦੀ ਸੀ।

ਇਹ ਵੀ ਪੜ੍ਹੋ: ਚੌਥੇ ਦਿਨ ਵੀ ਅਗਨੀਪਥ ਯੋਜਨਾ ਦਾ ਵਿਰੋਧ ਜਾਰੀ, ਬੰਦ ਦਾ ਦਿੱਤਾ ਸੱਦਾ

Last Updated : Jun 19, 2022, 9:59 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.