ETV Bharat / state

ਪੰਜਾਬ ਦਾ ਧੂੰਆਂ ਨਹੀਂ ਪਹੁੰਚ ਰਿਹਾ ਦਿੱਲੀ: ਮੌਸਮ ਵਿਭਾਗ

author img

By

Published : Nov 18, 2021, 4:58 PM IST

Updated : Nov 18, 2021, 5:07 PM IST

ਤਿਉਹਾਰਾਂ ਦੇ ਮੌਸਮ ਅਤੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਪੂਰੇ ਉੱਤਰ ਭਾਰਤ ਵਿਚ ਵਾਤਾਵਰਣ (Environment in North India)ਅੰਦਰ ਧੂੰਆਂ ਬਣਦਾ ਜਾ ਰਹੀ ਹੈ। ਜਿਸ ਨੂੰ ਲੈ ਕੇ ਇਕ ਸੂਬਾ ਦੂਸਰੇ ਸੂਬੇ 'ਤੇ ਪ੍ਰਦੂਸ਼ਣ ਫੈਲਾਉਣ ਦੇ ਇਲਜ਼ਾਮ ਲਗਾ ਰਿਹਾ ਹੈ।

ਪੰਜਾਬ ਦਾ ਧੂੰਆਂ ਨਹੀਂ ਪਹੁੰਚ ਰਿਹਾ ਦਿੱਲੀ: ਮੌਸਮ ਵਿਭਾਗ
ਪੰਜਾਬ ਦਾ ਧੂੰਆਂ ਨਹੀਂ ਪਹੁੰਚ ਰਿਹਾ ਦਿੱਲੀ: ਮੌਸਮ ਵਿਭਾਗ

ਲੁਧਿਆਣਾ: ਤਿਉਹਾਰਾਂ ਦੇ ਮੌਸਮ ਅਤੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਪੂਰੇ ਉੱਤਰ ਭਾਰਤ ਵਿਚ ਵਾਤਾਵਰਣ ਅੰਦਰ ਧੂੰਆਂ ਬਣਦਾ ਜਾ ਰਹੀ ਹੈ। ਜਿਸ ਨੂੰ ਲੈ ਕੇ ਇਕ ਸੂਬਾ ਦੂਸਰੇ ਸੂਬੇ 'ਤੇ ਪ੍ਰਦੂਸ਼ਣ ਫੈਲਾਉਣ ਦੇ ਇਲਜ਼ਾਮ ਲਗਾ ਰਿਹਾ ਹੈ।

ਇਸ ਪੂਰੇ ਮਾਮਲੇ ਦੀ ਸੁਣਵਾਈ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਹੀ ਹੈ, ਪਰ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ(Punjab Agricultural University Meteorological Department) ਨੇ ਦਾਅਵਾ ਕੀਤਾ ਕਿ ਇਕ ਸੂਬੇ ਤੋਂ ਦੂਜੇ ਸੂਬੇ 'ਚ ਫਿਲਹਾਲ ਪ੍ਰਦੂਸ਼ਣ ਜਾਣ ਦਾ ਕੋਈ ਮਤਲਬ ਹੀ ਪੈਦਾ ਨਹੀਂ ਹੁੰਦਾ ਹੈ। ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਹਵਾ ਦੀ ਗਤੀ ਕਾਫੀ ਧੀਮੀ ਹੁੰਦੀ ਹੈ, ਜਿਸ ਕਰਕੇ ਇਕ ਸੂਬੇ ਤੋਂ ਦੂਜੇ ਸੂਬੇ ਵੱਲ ਪ੍ਰਦੂਸ਼ਣ ਜਾਣ ਦਾ ਮਤਲਬ ਹੀ ਨਹੀਂ।

ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਆਪੋ ਆਪਣੇ ਸੂਬੇ ਦਾ ਹੀ ਹੈ, ਜੋ ਹੁਣ ਧੂੰਆਂ ਬਣ ਕੇ ਵਾਤਾਵਰਨ ਵਿੱਚ ਚਲਾ ਗਿਆ ਹੈ ਅਤੇ ਬਾਰਿਸ਼ ਪੈਣ ਤੋਂ ਬਾਅਦ ਹੀ ਇਸ ਦਾ ਕੋਈ ਹੱਲ ਨਿਕਲੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ.ਪ੍ਰਭਜੋਤ ਕੌਰ(Dr. Prabhjot Kaur, Head, Meteorological Department, Punjab Agricultural University) ਨੇ ਕਿਹਾ ਕਿ ਹੁਣ ਠੰਢ ਵਿੱਚ ਇਜ਼ਾਫ਼ਾ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਠੰਢ 'ਚ ਹੋਰ ਇਜ਼ਾਫਾ ਹੋਵੇਗਾ।

ਉਧਰ ਦੂਜੇ ਪਾਸੇ ਧੂੰਆਂ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੇ ਵਿਚ ਹਵਾ ਦਾ ਦਬਾਅ ਘਟਣ ਕਰਕੇ ਘੱਟਾ ਅਸਮਾਨ 'ਚ ਚੜ ਜਾਂਦਾ ਹੈ, ਜਿਸ ਕਰਕੇ ਮੌਸਮ ਅਜਿਹਾ ਬਣ ਜਾਂਦਾ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਹੀ ਮੌਸਮ ਸਾਫ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇਕ ਸੂਬੇ ਤੋਂ ਦੂਜੇ ਸੂਬੇ ਇਨ੍ਹਾਂ ਦਿਨਾਂ ਚ ਪ੍ਰਦੂਸ਼ਣ ਨਹੀਂ ਜਾ ਸਕਦਾ ਕਿਉਂਕਿ ਨਾਂ ਦਾ ਹਵਾ ਦੀ ਦਿਸ਼ਾ ਦਿੱਲੀ(Delhi) ਵੱਲ ਹੁੰਦੀ ਹੈ ਅਤੇ ਨਾ ਹੀ ਹਵਾ ਦੀ ਗਤੀ ਇਨ੍ਹੀਂ ਹੁੰਦੀ ਹੈ ਕੇ ਇਕ ਸੂਬੇ ਤੋਂ ਦੂਜੇ ਸੂਬੇ ਧੂੰਆਂ ਜਾ ਸਕੇ।

ਇਹ ਵੀ ਪੜ੍ਹੋ: ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰੇਟ ਖਲੀ ਨਾਲ ਮੁਲਾਕਾਤ

Last Updated : Nov 18, 2021, 5:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.