ਲੁਧਿਆਣਾ: ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਆਉਂਦੇ ਦਿਨਾਂ ਦੇ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਕੁਝ ਇਲਾਕਿਆਂ ਵਿੱਚ ਤੇਜ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਕਿ 24 ਅਗਸਤ ਤੱਕ ਇਹ ਸਿਸਟਮ ਬਣਿਆ ਰਹੇਗਾ, ਜਿਸ ਕਰਕੇ ਮੌਸਮ ਵਿਭਾਗ ਵੱਲੋਂ 24 ਅਗਸਤ ਤੱਕ ਸੂਬੇ ਦੇ ਕਈ ਇਲਾਕਿਆਂ 'ਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਸਧਾਰਨ ਨਾਲੋਂ ਵੱਧ ਤਾਪਮਾਨ: ਹਾਲਾਂਕਿ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਵੀ ਸਧਾਰਨ ਨਾਲੋਂ ਵੱਧ ਤਾਪਮਾਨ ਚੱਲ ਰਿਹਾ ਹੈ। ਵਿਭਾਗ ਅਨੁਸਾਰ ਰਾਤ ਦਾ 3 ਡਿਗਰੀ ਦੇ ਕਰੀਬ ਅਤੇ ਦਿਨ ਸਮੇਂ ਦਾ 4 ਡਿਗਰੀ ਦੇ ਕਰੀਬ ਵੱਧ ਤਾਪਮਾਨ ਚੱਲ ਰਿਹਾ ਹੈ। ਇਸ ਕਾਰਨ ਹੁਮਸ ਵਾਲੀ ਗਰਮੀਂ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਜਿਆਦਾ ਗਰਮੀਂ ਮਹਿਸੂਸ ਕਰ ਰਹੇ ਹਨ।
ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ: ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਦੇ ਮੁਤਾਬਕ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਆਉਦੇ 2 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਹੈ। ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜਪੁਰ ਆਦਿ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਵੀ ਪੈ ਸਕਦਾ ਹੈ। ਹਾਲਾਂਕਿ ਅਗਸਤ ਮਹੀਨੇ ਵਿਚ ਬੀਤੇ ਸਾਲਾਂ ਮੁਕਾਬਲੇ ਕਾਫੀ ਘੱਟ ਬਰਸਾਤ ਹੋਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਇਕ 2 ਦਿਨਾਂ 'ਚ ਲੋਕਾਂ ਨੂੰ ਗਰਮੀਂ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਸਾਨਾਂ ਲਈ ਵੀ ਆਪਣੇ ਸੁਝਾਅ ਦਿੱਤੇ।
ਪਹਾੜੀ ਇਲਾਕਿਆਂ 'ਚ ਲਗਾਤਾਰ ਮੀਂਹ ਕਾਰਨ ਹੜ੍ਹ: ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪਹਾੜੀ ਇਲਾਕਿਆਂ 'ਚ ਲਗਾਤਾਰ ਮੀਂਹ ਪੈਣ ਕਰਕੇ ਹੀ ਸੂਬੇ 'ਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਦਾਨੀ ਇਲਾਕੇ 'ਚ ਅਗਸਤ ਮਹੀਨੇ ਅੰਦਰ ਆਮ ਨਾਲੋਂ 50 ਫ਼ੀਸਦੀ ਤੱਕ ਬਾਰਿਸ਼ ਘੱਟ ਰਹੀ ਹੈ। ਮੌਸਮ ਵਿਗਿਆਨੀ ਦਾ ਕਹਿਣਾ ਕਿ ਸਤੰਬਰ 'ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਤੰਬਰ 'ਚ ਮੀਂਹ ਜਿਆਦਾ ਹੁੰਦਾ ਹੈ ਤਾਂ ਸਾਨੂੰ ਪਾਣੀਆਂ ਦਾ ਪ੍ਰਬੰਧਨ ਕਰਨਾ ਹੋਵੇਗਾ।
- Sunny Deol News: ਸਾਂਸਦ ਸੰਨੀ ਦਿਓਲ ਦੇ ਸਿਆਸਤ ਛੱਡਣ ਦੇ ਐਲਾਨ 'ਤੇ ਬਾਗੋ ਬਾਗ ਹੋਏ ਗੁਰਦਾਸਪੁਰ ਦੇ ਲੋਕ
- ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਵੱਡਾ ਬਿਆਨ, ਕਿਹਾ- ਅੱਜ ਤੱਕ ਦਾ ਸਭ ਤੋਂ ਜ਼ਾਲਮ ਮੁੱਖ ਮੰਤਰੀ ਭਗਵੰਤ ਮਾਨ !
- Chandrayaan 3: ਰਾਕੇਟ ਵਿਗਿਆਨੀ ਦਾ ਦਾਅਵਾ, 40 ਸਾਲਾ 'ਚ ਚੰਨ 'ਤੇ ਤਿਰੰਗਾ ਲਹਿਰਾਉਣ ਵਾਲਾ ਭਾਰਤ ਹੋਵੇਗਾ ਦੂਜਾ ਦੇਸ਼
ਕੁਝ ਦਿਨ ਮਿਲੇਗੀ ਗਰਮੀ ਤੋਂ ਰਾਹਤ: ਪੀ.ਏ.ਯੂ ਮੌਸਮ ਵਿਭਾਗ ਦੀ ਵਿਗਿਆਨੀ ਨੇ ਕਿਹਾ ਕਿ 80 ਫ਼ੀਸਦੀ ਤੱਕ ਹਵਾ ਦੇ ਵਿੱਚ ਨਮੀ ਹੈ ਜਿਸ ਕਰਕੇ ਲੋਕਾਂ ਨੂੰ ਘਬਰਾਹਟ ਹੋ ਰਹੀ ਹੈ। ਇਹੀ ਕਾਰਨ ਹੈ ਕੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਫਿਲਹਾਲ 24 ਅਗਸਤ ਤੱਕ ਕੁਝ ਰਾਹਤ ਲੋਕਾਂ ਨੂੰ ਜਰੂਰ ਮਿਲੇਗੀ ਪਰ ਉਸ ਤੋਂ ਬਾਅਦ ਆਮ ਵਰਗ ਮੌਸਮ ਬਣ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦਾ ਖਤਰਾ ਹੈ ਕਿਸਾਨ ਉਸ ਤੋਂ ਵੀ ਸੁਚੇਤ ਰਹਿਣ।