ਲੁਧਿਆਣਾ: ਪੰਜਾਬ ਵਿੱਚ ਕੈਬਨਿਟ ਮੰਤਰੀ ਉਪਰ ਹੋਈ ਕਾਰਵਾਈ ਤੋਂ ਬਾਅਦ ਪੰਜਾਬ ਰਾਈਸ ਹਸਕ ਐਸੋਸੀਏਸ਼ਨ ਨੇ ਵਿਧਾਇਕਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ ਤੇ ਕਿਹਾ ਕੁੱਝ ਵਿਧਾਇਕਾਂ ਦੀ ਸ਼ਹਿ 'ਤੇ ਯੂਨੀਅਨਾਂ ਵੱਲੋਂ ਗੁੰਡਾ ਟੈਕਸ ਲਿਆ ਜਾਂਦਾ ਹੈ ਤੇ ਸ਼ੈਲਰ ਮਾਲਕਾਂ ਵੱਲੋਂ ਅੰਡਰ ਬਿਲਿੰਗ ਰਾਹੀਂ ਮਾਲ ਵੇਚਿਆ ਜਾਂਦਾ ਹੈ।
ਇਸੇ ਦੌਰਾਨ ਹੀ ਪੰਜਾਬ ਰਾਈਸ ਹਸਕ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਵਿੱਚ ਇੱਕ ਮੀਟਿੰਗ ਕੀਤੀ ਗਈ। ਜਿੱਥੇ ਉਨ੍ਹਾਂ ਨੇ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਵੀ ਕੀਤੀ। ਪੰਜਾਬ ਭਰ ਤੋਂ ਆਏ ਪੰਜਾਬ ਰਾਈਸ ਹਸਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਸ਼ੈਲਰ ਮਾਲਕਾਂ ਵੱਲੋਂ ਧੱਕੇ ਸ਼ਾਹੀ ਕੀਤੀ ਜਾ ਰਹੀ ਅਤੇ ਕਿਹਾ ਕਿ ਯੂਨੀਅਨਾਂ ਵਲੋਂ ਗੁੰਡ ਟੈਕਸ ਵਸੂਲਿਆ ਜਾ ਰਿਹਾ ਹੈ । ਇਸ ਵਿਚ ਉਨਾਂ ਨੇ ਵਿਧਾਇਕਾਂ ਦੀ ਮਿਲੀ ਭੁਗਤ ਦੇ ਇਲਜ਼ਾਮ ਵੀ ਲਗਾਏ।
ਇਸ ਮੌਕੇ ਤੇ ਬੋਲਦੇ ਹੋਏ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਸੈਲਰ ਮਾਲਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸ਼ੋਸ਼ਣ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਅੰਡਰ ਬਿਲਿੰਗ ਕਰ ਬਾਕੀ ਪੈਸੇ ਕੱਚੇ ਵਿੱਚ ਵਸੂਲੇ ਜਾਂਦੇ ਹਨ। ਜਿਸ ਦੇ ਨਾਲ ਉਨ੍ਹਾਂ ਨੂੰ ਵਧੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਟਰੱਕ ਯੂਨੀਅਨਾਂ ਵੱਲੋਂ ਵੀ ਗੁੰਡਾ ਟੈਕਸ ਵਸੂਲਿਆ ਜਾਂਦਾ ਹੈ। ਇਹ ਵੱਖ-ਵੱਖ ਥਾਂ ਦੇ ਵੱਖ-ਵੱਖ ਰੇਟ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਅਨਾਂ ਦੀ ਗੁੰਡਾਗਰਦੀ ਵਿੱਚ ਕਈ ਵੀ ਸ਼ਾਮਲ ਹਨ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਤੇ ਉਨ੍ਹਾਂ ਨੂੰ ਨਵੀ ਬਣੀ ਪੰਜਾਬ ਸਰਕਾਰ ਤੋਂ ਬਹੁਤ ਉਮੀਦਾਂ ਹਨ।
ਉੱਥੇ ਹੀ ਬੋਲਦੇ ਹੋਏ ਐਸੋਸੀਏਸ਼ਨ ਦੇ ਪੰਜਾਬ ਸਕੱਤਰ ਨੇ ਕਿਹਾ ਕਿ ਸ਼ੈੱਲਰ ਮਾਲਕਾਂ ਦੀ ਧੱਕੜਸ਼ਾਹੀ ਨਾ-ਬਰਦਾਸ਼ਤ ਕਾਬਲ ਹੈ ਅਤੇ ਯੂਨੀਅਨਾਂ ਵੱਲੋਂ ਵਸੂਲੇ ਜਾ ਰਹੇ ਗੁੰਡਾ ਟੈਕਸ ਦੇ ਬਾਰੇ ਸ਼ੰਘਿਆਨ ਲੈਣ ਦੀ ਵੀ ਅਪੀਲ ਕੀਤੀ, ਉਹਨਾਂ ਨੇ ਕਿਹਾ ਕਿ ਯੂਨੀਅਨਾਂ ਵੱਲੋਂ ਵਿਧਾਇਕਾਂ ਦੇ ਨਾਂ ਉਪਰ ਵਸੂਲੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ:- ਮਾਨ ਸਰਕਾਰ ਦਾ ਵੱਡਾ ਫੈਸਲਾ, ਪੇਪਰਲੈਸ ਹੋਵੇਗਾ ਇਸ ਵਾਰ ਦਾ ਬਜਟ