ਲੁਧਿਆਣਾ: ਚਾਈਨਾ ਡੋਰ ਕਰਕੇ ਕਈ ਘਰਾਂ ਦੇ ਚਿਰਾਗ ਉਜੜ ਚੁੱਕੇ ਹਨ। ਹੁਣ ਲੁਧਿਆਣਾ ਪੁਲਿਸ ਵੱਲੋਂ ਇਸ ਉੱਤੇ ਸਖ਼ਤੀ ਵਿਖਾਉਂਦਿਆਂ ਨਾ ਸਿਰਫ ਪਤੰਗਾਂ ਦੀਆਂ ਦੁਕਾਨਾਂ ਦੇ ਬਾਹਰ ਚਾਈਨਾ ਡੋਰ ਨਾ ਵੇਚਣ ਸਬੰਧੀ ਪੋਸਟਰ ਲਗਾਏ ਜਾ ਰਹੇ ਹਨ। ਉੱਥੇ ਹੀ, ਲੁਧਿਆਣਾ ਪੁਲਿਸ ਕਮਿਸ਼ਨਰੇਟ (Punjab Police prepared a song On China Dor) ਵੱਲੋਂ ਇੱਕ ਗੀਤ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲੁਧਿਆਣਾ ਦੀ ਬਾਲ ਕਲਾਕਾਰ ਹੇਜ਼ਲ ਨੂੰ ਇਕ ਪੰਛੀ ਦਾ ਕਿਰਦਾਰ ਦੇਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਗੀਤ ਵਿੱਚ ਬਾਲ ਕਲਾਕਾਰ ਸਣੇ ਸੀਨੀਅਰ ਅਫ਼ਸਰ ਵੀ ਮੌਜੂਦ: ਇਸ ਗੀਤ ਵਿੱਚ ਪੁਲਿਸ ਦੇ ਸੀਨੀਅਰ ਅਫਸਰ ਵੀ ਨਜ਼ਰ ਆ ਰਹੇ ਹਨ। ਉਹ ਲੋਕਾਂ ਨੂੰ ਅਪੀਲ ਕਰਦੇ ਵਿਖਾਈ ਦੇ ਰਹੇ ਹਨ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ। ਇੰਨਾ ਹੀ ਨਹੀਂ, ਪੁਲਿਸ ਵੱਲੋਂ ਸਕੂਲਾਂ ਵਿੱਚ (Hazel New Song on China Dor) ਅਤੇ ਹੋਰ ਜਨਤਕ ਥਾਵਾਂ ਉੱਤੇ ਵੀ ਲੋਕਾਂ ਨੂੰ ਚਾਈਨਾ ਡੋਰ ਉੱਤੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦੀ ਵਿਕਰੀ ਬੰਦ ਕੀਤੀ ਜਾ ਸਕੇ।
ਜਦੋਂ ਤੱਕ ਡਿਮਾਂਡ ਹੋਵੇਗੀ, ਤਾਂ ਵਿਕਰੀ ਵੀ ਹੋਵੇਗੀ: ਇਹ ਨਹੀਂ ਪੁਲਿਸ ਵੱਲੋਂ ਲਗਾਤਾਰ ਚਾਈਨਾ ਡੋਰ 'ਤੇ ਸ਼ਿਕੰਜਾ ਕੱਸਣ ਲਈ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿੱਚ ਚਾਈਨਾ ਡੋਰ ਬਰਾਮਦ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪਰਚੇ ਦਰਜ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਦੀ ਡਿਮਾਂਡ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਇਹ ਬਾਜ਼ਾਰਾਂ ਵਿੱਚ ਵਿਕਦੀ ਰਹੇਗੀ। ਇਸ ਕਰਕੇ ਉਨ੍ਹਾਂ ਵੱਲੋਂ ਗੀਤ ਤਿਆਰ ਕਰਕੇ ਸ਼ੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਉਸ ਨੂੰ ਪ੍ਰਸਾਰਿਤ ਕੀਤਾ (Ludhiana Police song on china dor) ਜਾ ਰਿਹਾ ਹੈ, ਤਾਂ ਕਿ ਲੋਕ ਜਾਗਰੂਕ ਹੋ ਸਕਣ।
ਤੰਗ ਹੋਏ ਲੋਕਾਂ ਨੇ ਚਾਇਨਾ ਡੋਰ ਤੋਂ ਬੱਚਣ ਲਈ ਲੱਭਣੇ ਸ਼ੁਰੂ ਕੀਤੇ ਹੱਲ: ਜਿਉਂ ਜਿਉਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤਿਉਂ-ਤਿਉਂ ਚਾਈਨਾ ਡੋਰ ਦਾ ਕਹਿਰ ਜਗ੍ਹਾ-ਜਗ੍ਹਾ ਵੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਵਾਪਰ ਹਾਦਸੇ ਵਾਪਰ ਰਹੇ ਹਨ। ਜਿਸ ਨੂੰ ਰੋਕਣ ਲਈ ਬਠਿੰਡਾ ਦੇ ਨੌਜਵਾਨ ਵੱਲੋਂ ਇੱਕ ਅਜਿਹਾ ਜੁਗਾੜ ਤਿਆਰ ਕੀਤਾ (new trick to avoid accidents due to China Door) ਗਿਆ ਹੈ। ਜੋ ਦੋ ਪਹੀਆ ਵਾਹਨ ਚਾਲਕ ਨੂੰ ਚਾਇਨਾ ਡੋਰ ਤੋਂ ਬਚਾਵੇਗਾ (new trick on two wheelers to avoid accidents due to China Door)।
ਇਹ ਵੀ ਪੜ੍ਹੋ: ਚਾਇਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਪਵਨ ਕੁਮਾਰ ਨੇ ਲਗਾਇਆ ਨਵਾਂ ਜੁਗਾੜ