ਲੁਧਿਆਣਾ: ਇਹ ਵੀਡੀਓ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਤੈਨਾਤ ਏਐਸਆਈ ਜਸਬੀਰ ਸਿੰਘ ਦੀ ਹੈ ਜੋ ਇੱਕ ਔਰਤ ਨੂੰ ਆਪਣੇ ਮੋਢਿਆਂ 'ਤੇ ਬੈਠਾ ਟਿਕਟ ਖਿੜਕੀ ਤੱਕ ਲੈ ਕੇ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੀ ਲੋਕ ਵੀ ਕਾਫ਼ੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ ਉਥੇ ਖੜ੍ਹੇ ਇਕ ਸ਼ਖਸ ਵੱਲੋਂ ਬਣਾਇਆ ਗਿਆ।
ਇਸ ਦੌਰਾਨ ਟੀਮ ਵੱਲੋਂ ਜਦੋਂ ਇਹ ਸੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੇ ਮਹਿਲਾ ਦੇ ਨਾ ਚੱਲਣ ਕਾਰਨ ਉਸ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਖਿੜਕੀ ਤੱਕ ਛੱਡਿਆ ਗਿਆ ਹੈ।