ਲੁਧਿਆਣਾ: ਪੁਲਿਸ ਲਾਈਨ ਵਿੱਚ ਦਫ਼ਤਰ ਇੰਚਾਰਜ ਸਬ ਇੰਸਪੈਕਟਰ ਮਮਤਾ ਮਿਨਹਾਸ ਇਨ੍ਹੀਂ ਦਿਨੀਂ ਆਪਣੀ ਗੇਮ ਨੂੰ ਲੈਕੇ ਚਰਚਾ ਵਿੱਚ ਹੈ। ਉਨ੍ਹਾਂ ਦੀ ਚੋਣ ਭਾਰਤੀ ਟੀਮ ਵਿੱਚ, ਏਸ਼ੀਅਨ ਗੇਮਸ ਲਈ ਹੋਈ ਹੈ। ਉਹ ਚੋਟੀ ਦੀ ਖਿਡਾਰਣ ਹੋਣ ਦੇ ਨਾਲ-ਨਾਲ ਸੁਪਰ ਕੋਪ ਵੀ ਹੈ ਅਤੇ ਇੱਕ ਮਾਂ ਵੀ। ਇਸ ਦੇ ਬਾਵਜੂਦ ਉਨ੍ਹਾਂ ਦਾ ਖੇਡ ਪ੍ਰਤੀ ਜਜ਼ਬਾ ਵੇਖਦਿਆਂ ਹੀ ਬਣਦਾ ਹੈ। ਮਮਤਾ ਮਿਨਹਾਸ ਉੱਚ ਦਰਜੇ ਦੀ ਪਿਚਰ ਹੈ ਅਤੇ ਇਕ ਵਾਰ ਨਹੀਂ ਸਗੋਂ ਕਈ ਵਾਰ ਉਹ ਬੈਸਟ ਪਿਚਰ ਦਾ ਖਿਤਾਬ ਆਪਣੇ ਨਾਂਅ ਕਰ ਚੁੱਕੀ ਹੈ। ਭਾਰਤੀ ਸਾਫਟ ਬਾਲ ਟੀਮ ਦੇ ਵਿੱਚ ਉਹ ਕਈ ਵਾਰ ਖੇਡ ਚੁੱਕੇ ਹਨ। 2011 ਏਸ਼ੀਅਨ ਗੇਮਸ, 2017 ਏਸ਼ੀਅਨ ਗੇਮਸ, 2016 ਵਿਸ਼ਵ ਕੱਪ ਖੇਡ ਚੁੱਕੀ ਮਮਤਾ ਨੂੰ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਮਾਨ ਵੱਲੋਂ ਵੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਅਤੇ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ (Punjab Police In Games) ਜਿੱਤਣ ਲਈ ਸਨਮਾਨਿਤ ਕੀਤਾ ਗਿਆ।
ਕਿਵੇਂ ਹੋਈ ਸ਼ੁਰੂਆਤ: ਮਮਤਾ ਸਬ ਇੰਸਪੈਕਟਰ ਬਣਨ ਤੋਂ ਪਹਿਲਾ ਕਾਲਜ ਵਿੱਚ ਬਤੌਰ ਐਥਲੀਟ ਖੇਡਦੀ ਰਹੀ ਹੈ। ਫਿਰ ਕਾਲਜ ਵਿੱਚ ਉਨ੍ਹਾਂ ਨੇ ਸਾਫਟ ਬਾਲ ਖੇਡਣੀ ਸ਼ੁਰੂ ਕੀਤੀ। ਉਨ੍ਹਾਂ ਨੇ ਪਹਿਲਾਂ ਕਾਲਜ ਪੱਧਰ ਉੱਤੇ ਫਿਰ ਯੂਨੀਵਰਸਿਟੀ ਪੱਧਰ 'ਤੇ ਖੇਡ ਕੇ ਗੋਲਡ ਮੈਡਲ ਜਿੱਤਿਆ। ਫਿਰ ਉਹ ਬਤੌਰ ਸਿਪਾਹੀ ਜਰਨਲ ਕੋਟੇ ਵਿੱਚ ਭਰਤੀ ਹੋਈ। 2016 ਵਿੱਚ ਉਨ੍ਹਾਂ ਦਾ ਵਿਆਹ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਨੌਕਰੀ ਕਰਦੇ ਵਿਅਕਤੀ ਨਾਲ ਹੋਇਆ। ਇਕ ਬੇਟੀ ਹੋਈ। 4 ਮਹੀਨੇ ਦੀ ਬੇਟੀ ਨੂੰ ਉਨ੍ਹਾਂ ਦੀ ਸੱਸ ਨੇ ਦੇਖਿਆ ਅਤੇ ਮਮਤਾ ਨੂੰ ਸਪੋਰਟ ਕਰਦੇ ਹੋਏ ਮੁੜ ਤੋਂ (Job in Punjab Police) ਗੇਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਬ ਇੰਪੈਕਟਰ ਦੇ ਅਹੁਦੇ ਤੱਕ ਪਹੁੰਚੀ।
ਪਰਿਵਾਰ ਦਾ ਸਮਰਥਨ: ਮਮਤਾ ਜਿੱਥੇ, ਆਪਣੇ ਪਰਿਵਾਰ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ, ਉੱਥੇ ਹੀ, ਖੇਡਾਂ ਨੂੰ ਵੀ ਪੂਰਾ ਸਮਾਂ ਦੇ ਰਹੇ ਹਨ। ਸਵੇਰੇ-ਸ਼ਾਮ ਮਮਤਾ ਪ੍ਰੈਕਟਿਸ ਕਰਦੇ ਹਨ। ਪੁਲਿਸ ਦੀ ਸਖ਼ਤ ਡਿਊਟੀ ਹੋਣ ਦੇ ਬਾਵਜੂਦ ਉਹ 16 ਸਤੰਬਰ ਨੂੰ ਲੁਧਿਆਣਾ ਪੀਏਯੂ ਵਿਖੇ ਹੋਣ ਜਾ ਰਹੀ ਖੇਡਣ ਪੰਜਾਬ ਦੇ ਵਿੱਚ ਹਿੱਸਾ ਲੈਣਗੇ। ਉਹ ਪੰਜਾਬ ਦੀ ਟੀਮ ਦੀ ਕਈ ਵਾਰ ਅਗਵਾਈ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਖੇਡਾਂ ਪ੍ਰਤੀ ਉਨ੍ਹਾਂ ਦਾ ਜਜ਼ਬਾ ਕਾਇਮ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਕਮਿਸ਼ਨਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਉਸ ਦਾ ਸਾਥ ਦਿੰਦੇ ਹਨ, ਖੇਡਣ ਲਈ ਪ੍ਰੇਰਿਤ ਕਰਦੇ ਹਨ।
ਏਸ਼ੀਅਨ ਗੇਮਸ: ਮਮਤਾ 2011 ਅਤੇ 2017 ਵਿੱਚ ਏਸ਼ੀਅਨ ਗੇਮਜ਼ ਹਿੱਸਾ ਲੈਕੇ ਭਾਰਤ ਦੀ ਟੀਮ ਦੀ ਅਗਵਾਈ ਕਰ ਚੁੱਕੀ ਹੈ। ਇਸ ਵਾਰ ਵੀ ਏਸ਼ੀਅਨ ਗੇਮਜ਼ ਵਿੱਚ ਉਨ੍ਹਾ ਨੇ ਆਪਣੀ ਥਾਂ ਭਾਰਤੀ ਟੀਮ ਵਿੱਚ ਪੱਕੀ ਕਰ ਲਈ ਹੈ। ਇੰਨਾਂ ਹੀ ਨਹੀਂ, ਸਗੋਂ 2016 ਵਿਸ਼ਵ ਖੇਡਾਂ ਵਿੱਚ ਵੀ ਉਹ ਮਲ੍ਹਾਂ (SI Mamta Minhas) ਮਾਰ ਚੁੱਕੇ ਹਨ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਮਮਤਾ ਹਿੱਸਾ ਲੈਂਦੇ ਹਨ। ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਟੀਮ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਸੀ।
ਸਰਕਾਰ ਦੀ ਸ਼ਲਾਘਾ: ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਦੀ ਵੀ ਮਮਤਾ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਖੇਡਣ ਵਾਲੀਆਂ ਕਈ ਲੜਕੀਆਂ ਦੀ ਨੌਕਰੀ ਬਤੌਰ ਕੋਚ ਲੱਗੀ ਹੈ। ਇਸ ਤੋਂ ਇਲਾਵਾ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਵਿੱਚ ਟ੍ਰੇਨਿੰਗ ਲਈ 8 ਹਜ਼ਾਰ ਰੁਪਏ ਸਲਾਨਾ ਡਾਈਟ ਨੂੰ ਵਧਾ ਕੇ 16 ਹਜ਼ਾਰ ਰੁਪਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੀ ਹੈ। ਇਸ ਕਰਕੇ ਹੁਣ ਖੇਡਾਂ ਕਾਫੀ ਪ੍ਰਫੁਲਿਤ ਹੋ ਰਹੀਆਂ ਨੇ ਜੋ ਕਿ ਪੰਜਾਬ ਦੇ ਖਿਡਾਰੀਆਂ ਦੇ ਲਈ ਚੰਗੀ ਗੱਲ ਹੈ।