ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਲਈ ਹੁਣ ਵੋਟਾਂ ਦੀ ਗਿਣਤੀ ਨੂੰ ਲੈ ਕੇ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਵੋਟਿੰਗ ਹੋਈ ਸੀ ਅਤੇ ਇੱਕੋ ਹੀ ਦਿਨ ਯਾਨੀ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ ਜਿਸ ਨੂੰ ਲੈ ਕੇ ਈਵੀਐਮ ਮਸ਼ੀਨਾਂ ਸਟਰਾਂਗ ਰੂਮ ਵਿੱਚ ਅਸੁਰੱਖਿਅਤ ਹਨ ਜਿੰਨ੍ਹਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰੁਣਾ ਰਾਜੂ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਖ ਵੱਖ ਸਟਰਾਂਗ ਰੂਮ ਦਾ ਜਾਇਜ਼ਾ ਲਿਆ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਹੁੰਦਿਆਂ ਚੋਣ ਅਫਸਰ ਪੰਜਾਬ ਨੇ ਕਿਹਾ ਕਿ ਉਹ ਸਾਰੇ ਸਟਰਾਂਗ ਰੂਮ ਦਾ ਜਾਇਜ਼ਾ ਲੈਣ ਪਹੁੰਚੇ ਹਨ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਬਿਲਕੁਲ ਅਮਨ ਅਮਾਨ ਦੇ ਨਾਲ ਵੋਟਿੰਗ ਦੀ ਪ੍ਰਕਿਰਿਆ ਖਤਮ ਹੋਈ ਸੀ ਜਿਸ ਤੋਂ ਉਹ ਕਾਫ਼ੀ ਸੰਤੁਸ਼ਟ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਵੇਂ ਵੋਟਿੰਗ ਦਾ ਅਪਡੇਟ ਐਪ ਰਾਹੀਂ ਮਿਲ ਰਿਹਾ ਸੀ ਉਸ ਦਾ ਚੰਗਾ ਫੀਡਬੈਕ ਉਨ੍ਹਾਂ ਨੂੰ ਮਿਲਿਆ ਹੈ।
ਹਾਲਾਂਕਿ ਜਦੋਂ ਉਨ੍ਹਾਂ ਨੂੰ ਨਤੀਜਿਆਂ ਸਬੰਧੀ ਤਿਆਰੀਆਂ ਜਾਂ ਢੰਗ ਬਾਰੇ ਪੁੱਛਿਆ ਗਿਆ ਉਨ੍ਹਾਂ ਨੇ ਕਿਹਾ ਕਿ ਇਹ ਫਿਲਹਾਲ ਉਨ੍ਹਾਂ ਦੀ ਗੇੜੀ ਸਿਰਫ਼ ਸਟਰਾਂਗ ਰੂਮ ਦੀ ਸੁਰੱਖਿਆ ਦੀ ਚੈਕਿੰਗ ਲਈ ਸੀ ਇਸ ਸਬੰਧੀ ਉਹ ਗਿਣਤੀ ਦੇ ਇੱਕ ਦਿਨ ਪਹਿਲਾਂ ਹੀ ਪੂਰੀ ਵਿਸਥਾਰ ਜਾਣਕਾਰੀ ਚੰਡੀਗੜ੍ਹ ਮੁੱਖ ਦਫਤਰ ਦੇਣਗੇ।
ਉਨ੍ਹਾਂ ਕਿਹਾ ਕਿ ਟ੍ਰਿਪਲ ਲੇਅਰ ਸੁਰੱਖਿਆ ਵਿੱਚ ਈਵੀਐੱਮਜ਼ ਰੱਖੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਇਹੀ ਅਪੀਲ ਕਰਦੇ ਕਿਹਾ ਕਿ ਉਹ ਦਸ ਤਰੀਕ ਦੀ ਉਡੀਕ ਕਰਨ ਕਿਵੇਂ ਵੋਟਾਂ ਪੂਰੇ ਅਮਨੋ ਅਮਾਨ ਨਾਲ ਹੋਈਆਂ ਹਨ ਉਸੇ ਤਰ੍ਹਾਂ ਵੋਟਾਂ ਦੀ ਗਿਣਤੀ ਵੀ ਹੋਵੇਗੀ। ਹਾਲਾਂਕਿ ਵੋਟਾਂ ਦੀ ਗਿਣਤੀ ਕਿੰਨੇ ਪੜਾਅ ਚ ਹੋਵੇਗੀ ਜਾਂ ਨਤੀਜੇ ਕਦੋਂ ਤੱਕ ਸਾਫ ਹੋ ਜਾਣਗੇ ਇਸ ਸਬੰਧੀ ਉਹ ਖੁੱਲ੍ਹ ਕੇ ਨਹੀਂ ਬੋਲੇ।
ਇਹ ਵੀ ਪੜ੍ਹੋ: ਚੋਣਾਂ ਦੇ ਚੱਲਦੇ ਵੋਟਾਂ ਤੋਂ ਬਾਅਦ ਹੁਣ ਜਲੰਧਰ ਛਾਉਣੀ ਹਲਕੇ ਵਿਚ "ਅੱਗੇ ਕੀ"