ETV Bharat / state

ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਬੰਦ, ਕਈ ਜ਼ਿਲ੍ਹਿਆਂ 'ਚ ਵਿਖਿਆ ਅਸਰ - punjab bandh

ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਭਰ 'ਚ ਟੀ ਵੀ ਚੈਨਲ ਪ੍ਰਸ਼ਾਰਿਤ ਹੋਣ ਵਾਲੇ ਸੀਰੀਅਲ 'ਰਾਮ-ਸੀਆ ਕੇ ਲਵ ਕੁਸ਼' ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਈਚਾਰੇ ਨੇ ਦੋਸ਼ ਲਗਾਇਆ ਹੈ ਕਿ ਸੀਰੀਅਲ ਵਿੱਚ ਭਗਵਾਨ ਵਾਲਮੀਕਿ ਜੀ ਦੇ ਜੀਵਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਫ਼ੋਟੋ
author img

By

Published : Sep 7, 2019, 12:53 PM IST

ਲੁਧਿਆਣਾ: ਨਿੱਜੀ ਟੀਵੀ ਚੈਨਲ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ 'ਰਾਮ-ਸੀਆ ਕੇ ਲਵ ਕੁਸ਼' ਵਿੱਚ ਭਗਵਾਨ ਵਾਲਮੀਕਿ ਮਹਾਰਾਜ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿੱਚ ਸ਼ਨਿਵਾਰ ਨੂੰ ਪੰਜਾਬ ਭਰ 'ਚ ਵਾਲਮੀਕਿ ਭਾਈਚਾਰੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦਾ ਅਸਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਫ਼ਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।

ਵੇਖੋ ਵੀਡੀਓ

ਵਾਲਮੀਕਿ ਭਾਈਚਾਰੇ ਦੇ ਲੋਕ ਚੈਨਲ ਖ਼ਿਲਾਫ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਵਾਲਮੀਕਿ ਭਾਈਚਾਰੇ ਵੱਲੋਂ ਅਮ੍ਰਿਤਸਰ ਦੇ ਜੰਡਿਆਲਾ ਰੋਡ ਟੋਲ ਪਲਾਜ਼ਾ 'ਤੇ ਰੋਡ ਜਾਮ ਕੀਤਾ ਗਿਆ। ਭਾਈਚਾਰੇ ਦੇ ਲੋਕਾਂ ਨੇ ਵੱਲਾ ਰੇਲਵੇ ਫਾਟਕ 'ਤੇ ਸ਼ਤਾਬਦੀ ਟਰੇਨ ਨੂੰ 40 ਮਿੰਟ ਤੱਕ ਰੋਕੇ ਰੱਖਿਆ। ਇਸ ਮੌਕੇ 'ਤੇ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਭਾਈਚਾਰੇ ਨੇ ਮੰਗ ਕੀਤੀ ਕਿ ਇਸ ਸੀਰੀਅਲ ਨੂੰ ਬੰਦ ਕੀਤਾ ਜਾਵੇ ਤੇ ਦੂਜਾ ਇਸ ਦੇ ਨਿਰਦੇਸ਼ਕ ਤੇ ਨਿਰਮਾਤਾ, ਲੇਖਕ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਉੱਥੇ ਹੀ ਲੁਧਿਆਣਾ 'ਚ ਵੀ ਚੌੜਾ ਬਾਜ਼ਾਰ, ਅਕਾਲਗੜ੍ਹ ਮਾਰਕੀਟ, ਮਾਤਾ ਰਾਣੀ ਚੌਕ, ਗਾਂਧੀ ਨਗਰ ਮਾਰਕੀਟ ਸਮੇਤ ਹੋਰ ਬਾਜ਼ਾਰ ਬੰਦ ਕਰਵਾਏ ਗਏ। ਇਸ ਮੌਕੇ ਵੱਡੀ ਤਾਦਾਦ 'ਚ ਪੁਲਿਸ ਫ਼ੋਰਸ ਵੀ ਤੈਨਾਤ ਰਹੀ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਸਕੱਤਰ ਅਕਸ਼ੈ ਰਾਜ ਨੇ ਕਿਹਾ ਕਿ ਉਨ੍ਹਾਂ ਦੇ ਭਗਵਾਨ ਦੀ ਇੱਕ ਨਿੱਜੀ ਚੈਨਲ 'ਤੇ ਚੱਲ ਰਹੇ ਸੀਰੀਅਲ 'ਚ ਬੇਅਦਬੀ ਕੀਤੀ ਗਈ ਹੈ। ਇਸ ਲਈ ਉਨ੍ਹਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਇਸ ਮਾਮਲੇ ਨੂੰ ਲੈ ਕੇ ਜਲੰਧਰ 'ਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਵਾਲਮੀਕਿ ਸਮਾਜ ਦੇ ਨੇਤਾ ਸੁਭਾਸ਼ ਸੋਂਧੀ ਨੇ ਕਿਹਾ ਕਿ ਨਿੱਜੀ ਚੈਨਲ ਵਿੱਚ ਦਿਖਾਏ ਜਾ ਰਹੇ ਸੀਰੀਅਲ ਵਿੱਚ ਭਗਵਾਨ ਵਾਲਮੀਕਿ ਜੀ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ ਹੈ ਜਿਸ ਨੂੰ ਲੈ ਕੇ ਵਾਲਮੀਕਿ ਸਮਾਜ ਵਿੱਚ ਭਾਰੀ ਰੋਸ ਹੈ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਸੀਰੀਅਲ ਨੂੰ ਹੀ ਨਹੀਂ ਬਲਕਿ ਚੈਨਲ ਨੂੰ ਹੀ ਬੰਦ ਕਰਵਾਇਆ ਜਾਏ।

Intro:ਐਂਕਰ: ਅਮ੍ਰਿਤਸਰ ਵਿੱਚ ਅੱਜ ਵਾਲਮੀਕ ਭਾਈਚਾਰੇ ਵੱਲੋਂ ਜਿਹੜਾ ਕਲਰਸ ਚੈਨਲ ਤੇ ਸੀਰੀਅਲ ਸਿਆ ਕੇ ਰਾਮ ਨਾਟਕ ਵਿਚ ਵਾਲਮੀਕ ਭਾਈਚਾਰੇ ਦੇ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆBody:ਜਿਸ ਦੇ ਕਾਰਨ ਅੱਜ ਪੰਜਾਬ ਬੰਦ ਦਾ ਸੱਦਾ1ਦਿੱਤਾ ਗਿਆ ਸੀ, ਇਸੇ ਦੌਰਾਨ ਵਾਲਮੀਕ ਭਾਈਚਾਰੇ ਵਲੋਂ ਅੱਜ ਸਵੇਰੇ ਅਮ੍ਰਿਤਸਰ ਜੰਡਿਆਲਾ ਰੋਡ ਤੇ ਟੂਲ ਪਲਾਜ਼ਾ ਤੇ ਰੋਡ ਜਾਮ ਕੀਤਾ ਗਿਆ ,ਉਨ੍ਹਾਂ ਦੀ ਇਹ ਮੰਗ ਸੀ ਕਿ ਇਸ ਨਾਟਕ ਨੂੰ ਬੰਦ ਕੀਤਾ ਜਾਵੇ ਤੇ ਦੂਜਾ ਇਸ ਦੇ ਨਿਰਦੇਸ਼ਕ ਤੇ ਨਿਰਮਾਤਾ, ਲੇਖਕ ਨੂੰ ਗਿਰਫ਼ਤਾਰ ਕੀਤਾ ਜਾਵੇ ਤੇConclusion:ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਉਨ੍ਹਾਂ ਦਾ ਕਿਹਨਾਂ ਸੀ ਕਿ ਜਿਨ੍ਹਾਂ ਚਿਰ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨ੍ਹਾਂ ਚਿਰ ਤੱਕ ਉਹ ਧਰਨਾ ਪ੍ਰਦਰਸ਼ਨ ਕਰਦੇ ਰਿਹਨ ਗਏ ਇਸ ਮੌਕੇ ਤੇ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ ਕੋਲੋ ਮੰਗ ਪੱਤਰ ਲੈ ਲਿਆ ਹੈ, ਤੇ ਉਹ ਡੀਸੀ ਸਾਹਿਬ ਨੂੰ ਦੇਕੇ ਜੋ ਵੀ ਬਣਦੀ ਕਾਰਵਾਈ ਕਰਨ ਗਏ

ਬਾਈਟ: ਅੰਮ੍ਰਿਤ ਸਵਰੂਪ ਪੁਲਿਸ ਅਧਿਕਾਰੀ ਦੇਹਾਤੀ
ETV Bharat Logo

Copyright © 2025 Ushodaya Enterprises Pvt. Ltd., All Rights Reserved.