ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਤਿਆਰੀਆਂ ਮੁਕੰਮਲ (Punjab Assembly Elections 2022) ਹੋ ਗਈਆਂ ਹਨ। ਕੱਲ੍ਹ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਵੋਟਿੰਗ ਹੋਣੀ ਹੈ ਜਿਸ ਨੂੰ ਲੈ ਕੇ ਬੂਥਾਂ ’ਤੇ ਈਵੀਐਮ ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ। ਈਵੀਐਮ ਮਸ਼ੀਨਾਂ ਦੀ ਸਿਖਲਾਈ ਪਹਿਲਾਂ ਹੀ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ।
ਪੋਲਿੰਗ ਬੂਥਾਂ ਤੇ 21,000 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ
ਲੁਧਿਆਣਾ ਦੇ ਡੀਸੀ ਨੇ ਦੱਸਿਆ ਕਿ 21,000 ਦੇ ਕਰੀਬ ਮੁਲਾਜ਼ਮਾਂ ਦੀਆਂ ਡਿਊਟੀਆਂ ਪੋਲਿੰਗ ਬੂਥਾਂ ਤੇ ਵੋਟਿੰਗ ਦੀ ਪ੍ਰਕਿਰਿਆ ਲਈ ਲਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟ ਪਾਉਣ ਲਈ ਵੈਕਸੀਨੇਸ਼ਨ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਰਿਆਂ ਦਾ ਜਮਹੂਰੀ ਹੱਕ ਹੈ।
ਵੋਟਿੰਗ ਲਈ ਕੋਰੋਨਾ ਖੁਰਾਕ ਨਹੀਂ ਜ਼ਰੂਰੀ
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਜ਼ਰੂਰ ਕਰਵਾਈ ਜਾਵੇਗੀ ਜਿਸਦੇ ਚੱਲਦੇ ਮਾਸਕ ਆਦਿ ਦਿੱਤੇ ਜਾਣਗੇ ਪਰ ਟੀਕਾਕਰਨ ਜ਼ਰੂਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਵੋਟਿੰਗ ਅਮਲਿਆਂ ਨੂੰ ਲਗਾਤਾਰ ਬੂਥਾਂ ’ਤੇ ਭੇਜਿਆ ਜਾ ਰਿਹਾ ਹੈ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਲੁਧਿਆਣਾ ਵਿੱਚ ਕੁੱਲ 14 ਵਿਧਾਨਸਭਾ ਹਲਕੇ
ਲੁਧਿਆਣਾ ਵਿੱਚ ਕੁੱਲ 14 ਵਿਧਾਨਸਭਾ ਹਲਕੇ ਹਨ। 14 ਵਿਧਾਨਸਭਾ ਹਲਕਿਆਂ ਵਿੱਚ 175 ਉਮੀਦਵਾਰ ਆਪਣੀ ਕਿਸਤਮ ਅਜ਼ਮਾ ਰਹੇ ਹਨ। ਇਸਦੇ ਨਾਲ ਹੀ ਜੇਕਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂਸਾਹਨੇਵਾਲ ਵਿੱਚ 19 ਉਮੀਦਵਾਰ ਹਨ। ਇਸਦੇ ਨਾਲ ਹੀ ਲੁਧਿਆਣਾ ਪੱਛਮੀ ਵਿੱਚ 8 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਕਿੰਨ੍ਹੀ ਹੈ ਲੁਧਿਆਣਾ ਚ ਵੋਟਰਾਂ ਦੀ ਗਿਣਤੀ ?
ਲੁਧਿਆਣਾ ਵਿੱਚ ਕੁੱਲ 26.93 ਲੱਖ ਵੋਟਰ ਹਨ। ਇੰਨ੍ਹਾਂ ਚੋਂ 12 ਲੱਖ ਮਹਿਲਾ ਅਤੇ 14 ਲੱਖ ਮਰਦ ਵੋਟਰ ਹਨ।
2979 ਬਣਾਏ ਪੋਲਿੰਗ ਬੂਥ
ਇਸਦੇ ਚੱਲਦੇ ਲੁਧਿਆਣਾ ਵਿੱਚ 2979 ਪੋਲਿੰਗ ਬੂਥ ਲਗਾਏ ਗਏ ਹਨ ਅਤੇ 785 ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥ ਲਗਾਏ ਗਏ ਹਨ। ਇੰਨ੍ਹਾਂ ਵਿੱਚ ਅਤਿ ਸੰਵੇਦਨਸ਼ੀਲ ਬੂਥ ਲੁਧਿਆਣਾ ਦਾ ਆਤਮ ਨਗਰ ਅਤੇ ਕੇਂਦਰੀ ਹਲਕਾ ਹੈ।
ਕਿੰਨੇ ਹਨ ਸੰਵੇਦਨਸ਼ੀਲ ਬੂਥ ?
ਇਸਦੇ ਨਾਲ ਹੀ 26 ਫੀਸਦੀ ਬੂਥਾਂ ਨੂੰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਕੈਟਾਗਿਰੀ ਚ ਰੱਖਿਆ ਗਿਆ ਹੈ। ਇੱਕ ਬੂਥ ਤੇ 2 ਈਵੀਐਮ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ 21000 ਹਜ਼ਾਰ ਮੁਲਾਜ਼ਮਾਂ ਦਾ ਤਾਇਨਾਤੀ ਕੀਤੀ ਗਈ ਹੈ। ਸੁਰੱਖਿਆ ਦੇ ਚੱਲਦੇ 80 ਟੁਕੜੀਆਂ ਲਈਆਂ ਗਈਆਂ ਹਨ। ਨਾਲ ਹੀ 70 ਕੁਇਕ ਰੀਐਕਸ਼ਨ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਹਰ ਵਿਧਾਨਸਭਾ ਹਲਕੇ ਵਿੱਚ 5 ਕੂਇਕ ਰੀਐਕਸ਼ਨ ਟੀਮਾਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ