ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੋਜ ਕੇਂਦਰ ਅਕਸਰ ਨਵੇਂ ਬੀਜ, ਪੌਦੇ ਤੇ ਪਿਓਦਾਂ ਵਿਕਸਤ ਕਰਨ ਦੇ ਮਾਮਲੇ 'ਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਤੇ ਹਰ ਸਮੇਂ ਨਵੀਂਆਂ ਪੁਲਾਘਾਂ ਪੁੱਟਦਾ ਰਹਿੰਦਾ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ''ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ" ਵੱਲੋਂ 'ਪੀਬੀਡਬਲਯੂ ਵਨ ਚਪਾਤੀ' ਦੇ ਨਾਂ ਦੀ ਇੱਕ ਨਵੀਂ ਕਣਕ ਦੀ ਕਿਸਮ ਵਿਕਸਤ ਕੀਤੀ ਗਈ ਹੈ ਜਿਸ ਨੂੰ ਦੇਸੀ ਕਣਕ ਵੀ ਕਿਹਾ ਜਾਂਦਾ ਹੈ ਇਹ ਕਣਕ ਕਿੰਨੀ ਕੁ ਕਾਰਗਰ ਹੈ ਆਓ ਜਾਣਦੇ ਹਾਂ ਇਹ ਰਿਪੋਰਟ।
''ਪੀਬੀਡਬਲਿਊ 1 ਚਪਾਤੀ'' ਹੁਣ ਐਮਪੀ ਦੀ ਕਣਕ ਨੂੰ ਦੇਵੇਗੀ ਮਾਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੋਜ ਕੇਂਦਰ ਅਕਸਰ ਨਵੇਂ ਬੀਜ, ਪੌਦੇ ਤੇ ਪਿਓਦਾਂ ਵਿਕਸਤ ਕਰਨ ਦੇ ਮਾਮਲੇ 'ਚ ਕਿਸੇ ਜਾਣ ਪਛਾਣ ਦਾ ਮੁਧਾਜ ਨਹੀਂ ਤੇ ਹਰ ਸਮੇਂ ਨਵੀਂਆਂ ਪੁਲਾਘਾਂ ਪੁੱਟਦਾ ਰਹਿੰਦਾ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ''ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ" ਵੱਲੋਂ 'ਪੀਬੀਡਬਲਯੂ ਵਨ ਚਪਾਤੀ' ਦੇ ਨਾਂ ਦੀ ਇੱਕ ਨਵੀਂ ਕਣਕ ਦੀ ਕਿਸਮ ਵਿਕਸਤ ਕੀਤੀ ਗਈ ਹੈ ਜਿਸ ਨੂੰ ਦੇਸੀ ਕਣਕ ਵੀ ਕਿਹਾ ਜਾਂਦਾ ਹੈ ਇਹ ਕਣਕ ਹੁਣ ਐਮਪੀ ਦੀ ਕਣਕ ਨੂੰ ਵੀ ਟੱਕਰ ਦੇਵੇਗੀ। ਇਹੀ ਨਹੀਂ ਨਵੀਂ ਵਿਕਸਤ ਕਣਕ ਤੋਂ ਬਣਨ ਵਾਲੀ ਰੋਟੀ (ਚਪਾਤੀ) ਮੁਲਾਇਮ ਰਹੇਗੀ ਅਤੇ ਜੇਕਰ ਇਕ ਦਿਨ ਬਾਅਦ ਵੀ ਤਾਜ਼ੀ ਰੋਟੀ ਦਾ ਅਹਿਸਾਸ ਕਰਵਾਏਗੀ।
24 ਘੰਟਿਆਂ ਤਕ ਰੋਟੀ ਰਹੇਗੀ ਤਾਜ਼ੀ ਤੇ ਆਟਾ ਰਹੇਗਾ ਮੁਲਾਇਮ
ਜੇਕਰ ਗੁੰਨ੍ਹ ਕੇ ਰੱਖਿਆ ਆਟਾ ਨਹੀਂ ਵੀ ਪਕਾਇਆ ਜਾਂਦਾ ਤਾਂ ਵੀ ਉਸ ਦਾ ਰੰਗ ਕਾਲਾ ਅਤੇ ਉਹ ਫੁੱਲੇਗਾ ਨਹੀਂ ਤੇ ਬੇਝਿਜਕ ਵਰਤਿਆ ਜਾ ਸਕਦਾ ਹੈ। ਇਸ ਨਵੀਂ ਕਿਸਮ ਦੇ ਅਯਾਤਕਰਤਾ ਵਿਭਾਗ ਦੇ ਪ੍ਰੋਫ਼ੈਸਰ ਡਾ. ਵਰਿੰਦਰ ਸਿੰਘ ਨੇ ਕਿਹਾ ਕਿ ਇਸ ਕਿਸਮ ਨੂੰ ਪੌੜੀ ਦਰ ਪੌੜੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਸਾਲ ਇਸ ਨੂੰ ਖੇਤੀਬਾੜੀ ਮੇਲੇ ਦਾ ਸ਼ਿੰਗਾਰ ਬਣਾਇਆ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਇਹ ਕਿਸਮ ਸਤੰਬਰ ਮਹੀਨੇ ਤੱਕ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਖੇਤਾਂ 'ਚ ਬੀਜ (ਬੋ) ਸਕਣ।
154 ਦਿਨਾਂ ਵਿੱਚ ਹੋਵੇਗੀ ਨਵੀਂ ਕਿਸਮ ਤਿਆਰ
ਡਾ. ਵਰਿੰਦਰ ਨੇ ਦੱਸਿਆ ਕਿ ਕਣਕ ਦੀ ਇਸ ਨਵੀਂ ਕਿਸਮ ਨੂੰ ਤਿਆਰ ਹੋਣ ਲਈ ਲਗਪਗ 154 ਦਿਨਾਂ ਦਾ ਸਮਾਂ ਲਗਦਾ ਹੈ ਅਤੇ ਜੇਕਰ ਝਾੜ ਦੀ ਗੱਲ ਕੀਤੀ ਜਾਵੇ ਤਾਂ ਅੰਦਾਜ਼ਨ ਇੱਕ ਏਕੜ ਚੋਂ ਇਹ ਲਗਪਗ 17 ਕੁਇੰਟਲ ਦੇ ਕਰੀਬ ਝਾੜ ਨਿਕਲਦਾ ਹੈ। ਹਾਲਾਂਕਿ ਕਣਕ ਦੀਆਂ ਬਾਕੀ ਕਿਸਮਾਂ ਨਾਲੋਂ ਇਸ ਨਵੀਂ ਕਿਸਮ ਦਾ ਝਾੜ ਘੱਟ ਹੈ ਪਰ ਖਾਣ ਵਿੱਚ ਇਹ ਬੇਹੱਦ ਸੁਆਦ, ਫਾਇਦੇਮੰਦ, ਪੌਸ਼ਟਿਕ ਅਤੇ ਨਾ ਖ਼ਰਾਬ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਮ ਨੂੰ ਬਹੁਤਾ ਸਿੰਚਾਈ ਦੀ ਵੀ ਲੋੜ ਨਹੀਂ ਪੈਂਦੀ ਅਤੇ ਕਣਕ ਦੀਆਂ ਪ੍ਰਚੱਲਤ ਕਿਸਮਾਂ ਨਾਲੋਂ ਇਸ ਨੂੰ ਇੱਕ ਪਾਣੀ ਘੱਟ ਵੀ ਲਗਾਇਆ ਜਾਵੇ ਤਾਂ ਇਸ ਦੇ ਝਾੜ ਤੇ ਦਾਣੇ ਦਾ ਅਕਾਰ 'ਚ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜਦੋਂ ਇਸ ਦਾ ਸ਼ਿੱਟਾ ਆ ਜਾਵੇ ਤਾਂ ਇਸ ਵਿੱਚ ਜ਼ਿੰਕ ਦੀ ਸਪਰੇਅ ਕਰਨ ਨਾਲ ਇਸ ਦੇ ਪੌਸ਼ਟਿਕ ਤੱਤ ਹੋਰ ਵੀ ਵਧ ਸਕਦੇ ਹਨ।
ਇਸ ਤੋਂ ਇਲਾਵਾ ਜੇਕਰ ਇਸ ਨੂੰ ਜੈਵਿਕ ਜਾਂ ਆਰਗੈਨਿਕ ਢੰਗ ਨਾਲ ਉਗਾਇਆਂ ਜਾਵੇ ਤਾਂ ਇਹ ਹੋਰ ਵੀ ਕਾਰਗਰ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਪਗ ਸਾਰੇ ਵਿਭਾਗਾਂ ਵੱਲੋਂ ਇਸ ਨੂੰ ਪੜਾਅ ਦਰ ਪੜਾਅ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਇਸ ਨੂੰ ਸਿਫ਼ਾਰਿਸ਼ ਲਈ ਦਿੱਲੀ ਭੇਜਿਆ ਗਿਆ ਹੈ। ਜਿਸ ਤੋਂ ਬਾਅਦ ਇਹ ਕਿਸਮ ਕਿਸਾਨਾਂ ਨੂੰ ਉਗਾਉਣ ਲਈ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਣਕ ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਲਗਾਈ ਜਾ ਸਕਦੀ ਹੈ ਜੋ ਐੱਮਪੀ ਜਾਂ ਦੇਸੀ ਕਣਕ ਨੂੰ ਵਧੇਰੇ ਪਸੰਦ ਕਰਦੇ ਨੇ..