ETV Bharat / state

Protest of tipper drivers: ਟਿੱਪਰ ਚਾਲਕਾਂ ਨੇ ਸਸਤੇ ਰੇਤਾ ਬਜ਼ਰੀ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਕਹਿ ਦਿੱਤੀ ਇਹ ਵੱਡੀ ਗੱਲ

ਲੁਧਿਆਣਾ ਵਿੱਚ ਪੰਜਾਬ ਸਰਕਾਰ ਦੀ ਕਰੈਸ਼ਰ ਪਾਲਿਸੀ ਤੋਂ ਟਿੱਪਰ ਚਾਲਕ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ। ਟਿੱਪਰ ਚਾਲਕਾਂ ਦਾ ਕਹਿਣਾ ਹੈ ਕਿ ਸੀਐੱਮ ਮਾਨ ਵੱਲੋਂ ਸਰਕਾਰੀ ਸਾਈਟ ਉੱਤੇ ਸਾਢੇ 5 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਲੋਕਾਂ ਨੂੰ ਰੇਤਾ ਮੁਹੱਈਆ ਕਰਵਾਉਣ ਦੀ ਗੱਲ ਕਹੀ ਅਤੇ ਸਰਕਾਰ ਉਨ੍ਹਾਂ ਨੂੰ ਰੇਤ ਮਾਫੀਆ ਕਹਿ ਰਹੀ ਹੈ ਨਾਲ ਹੀ ਅਜਿਹੀਆਂ ਥਾਵਾਂ ਤੋਂ ਰੇਤਾ ਚੁੱਕਣ ਲਈ ਕਿਹਾ ਜਿ ਰਿਹਾ ਜਿੱਥੇ ਉਨ੍ਹਾਂ 22 ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਰੇਤਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀਆਂ ਰਾਹੀਂ ਰੇਤਾ ਬਜ਼ਰੀ ਢੋਣ ਦੀ ਇਜਾਜ਼ਤ ਦੇਕੇ ਸਰਕਾਰ ਨੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ।

Protest of tipper drivers against the government in Ludhiana
Protest of tipper drivers: ਟਿੱਪਰ ਚਾਲਕਾਂ ਨੇ ਸਸਤੇ ਰੇਤਾ ਬਜ਼ਰੀ ਨੂੰ ਲੈਕੇ ਘੇਰੀ ਪੰਜਾਬ ਸਰਕਾਰ, ਕਹਿ ਦਿੱਤੀ ਇਹ ਵੱਡੀ ਗੱਲ
author img

By

Published : Feb 7, 2023, 7:46 PM IST

Protest of tipper drivers: ਟਿੱਪਰ ਚਾਲਕਾਂ ਨੇ ਸਸਤੇ ਰੇਤਾ ਬਜ਼ਰੀ ਨੂੰ ਲੈਕੇ ਘੇਰੀ ਪੰਜਾਬ ਸਰਕਾਰ, ਕਹਿ ਦਿੱਤੀ ਇਹ ਵੱਡੀ ਗੱਲ

ਲੁਧਿਆਣਾ: ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਨਵੀਂ ਨੀਤੀ ਤਿਆਰ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਰਕਾਰੀ ਸਾਈਟ ਉੱਤੇ 5.50 ਰੁਪਏ ਪ੍ਰਤੀ ਸਕੇਅਰ ਫੁੱਟ ਰੇਤ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ, ਪਰ ਇਸ ਨੂੰ ਲੈ ਕੇ ਹੁਣ ਟਿੱਪਰ ਚਾਲਕ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਟਿੱਪਰ ਚਾਲਕ ਨੇ ਕਿਹਾ ਹੈ ਕਿ ਭਗਵੰਤ ਮਾਨ ਸਾਨੂੰ ਰੇਤ ਮਾਫੀਆ ਕਹਿ ਕੇ ਬੁਲਾ ਰਹੇ ਨੇ।

ਟਿੱਪਰ ਲੈਕੇ ਜਾਣ ਦੀ ਮਨਾਹੀ: ਟਿੱਪਰ ਚਾਲਕਾਂ ਨੇ ਅੱਜ ਲੁਧਿਆਣਾ ਦੇ ਵਿੱਚ ਬੈਠਕ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ। ਲੁਧਿਆਣਾ ਟਿੱਪਰ ਚਾਲਕ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਇਲਆਸ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਬੇਰੁਜਗਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰੇਸ਼ਾਨ ਹਾਂ ਮੁੱਖ ਮੰਤਰੀ ਸਾਨੂੰ ਰੇਤ ਮਾਫ਼ੀਆ ਕਹਿ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰੀ ਸਾਈਟਾਂ ਉੱਤੇ ਸਾਨੂੰ ਮਸ਼ੀਨਾਂ ਅਤੇ ਟਿੱਪਰ ਲੈ ਕੇ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ। ਟਿੱਪਰ ਚਾਲਕਾਂ ਨੇ ਕਿਹਾ ਕਿ ਸਰਕਾਰ ਨੇ ਹੀ 5000 ਰੁਪਏ ਲੈਕੇ ਉਨ੍ਹਾਂ ਨੂੰ ਲਾਇਸੰਸ ਦਿੱਤਾ ਸੀ ਤਾਂ ਜੋ ਉਹ ਲੋਕਾਂ ਦੇ ਘਰਾਂ ਤੱਕ ਰੇਤਾ ਅਤੇ ਬਜਰੀ ਪਹੁੰਚਾ ਸਕਣ, ਪਰ ਹੁਣ ਸਰਕਾਰ ਨੇ ਆਪਣੀਆਂ ਸਾਈਟਾਂ ਖੋਲ੍ਹ ਲਈਆਂ ਨੇ ਅਤੇ ਸਾਨੂੰ ਅਜਿਹੀਆਂ ਖੱਡਾਂ ਤੋਂ ਰੇਤਾ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ ਜਿਥੋਂ ਸਾਨੂੰ 22 ਰੁਪਏ ਪ੍ਰਤੀ ਸਕੇਅਰ ਫੁੱਟ ਰੇਤਾ ਪੈ ਰਿਹਾ ਹੈ।

ਤਿੱਖਾ ਸੰਘਰਸ਼: ਟਿੱਪਰ ਚਾਲਕਾਂ ਨੇ ਕਿਹਾ ਕਿ ਜੇਕਰ ਪੂਰੇ ਪੰਜਾਬ ਵਿੱਚ ਰੇਤਾ ਪਹੁੰਚਾਉਣਾ ਹੈ ਤਾਂ ਸਰਕਾਰ ਨੂੰ ਟਿੱਪਰ ਚਲਾਉਣੇ ਹੀ ਪੈਣਗੇ। ਉਹਨਾਂ ਕਿਹਾ ਕਿ ਕੱਲੀਆਂ ਟਰੈਕਟਰ ਟਰਾਲੀਆਂ ਦੇ ਨਾਲ ਲੋਕਾਂ ਦੀ ਰੇਤੇ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਮਸ਼ੀਨ ਅਤੇ ਟਿੱਪਰ ਰੇਤ ਦੀਆਂ ਸਰਕਾਰੀ ਸਾਈਟਾਂ ਉੱਤੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਨੁਕਸਾਨ ਹੋ ਰਿਹਾ ਹੈ ਅਤੇ ਅਸੀਂ ਬੇਰੁਜ਼ਗਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਕੰਮ ਕਾਰ ਚਲਾਏ ਜਾਣ, ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰਾਂ ਦਾ ਖਰਚਾ ਸਾਡੇ ਕੰਮ ਕਰਨ ਨਾਲ ਹੀ ਚਲਦਾ ਸੀ ਅਤੇ ਹੁਣ ਸਰਕਾਰ ਨੇ ਰੁਜ਼ਗਾਰ ਨੂੰ ਠੋਕਰ ਮਾਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਮਸਲੇ ਦਾ ਹੱਲ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।

ਇਹ ਵੀ ਪੜ੍ਹੋ: Case of murder: ਕੁੱਟਮਾਰ ਮਗਰੋਂ ਸ਼ਖ਼ਸ ਦੀ ਮੌਤ, ਫਾਇਨਾਂਸਰ ਸਣੇ 4 ਲੋਕਾਂ 'ਤੇ ਕਤਲ ਦਾ ਮਾਮਲਾ ਦਰਜ, ਸੀਸੀਟੀਵੀ ਤਸਵੀਰਾਂ ਵੀ ਆਈਆ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.