ਲੁਧਿਆਣਾ: ਸਮਾਜ ਸੇਵੀ ਅਤੇ ਅਕਾਲੀ ਆਗੂ ਟੀਟੂ ਬਾਣੀਆ ਵੱਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਵਸੂਲੇ ਜਾ ਰਹੇ ਪੈਸਿਆਂ ਦੇ ਖਿਲਾਫ ਅੱਜ ਵੱਖਰੇ ਹੀ ਢੰਗ ਨਾਲ ਰੋਸ ਜਾਹਿਰ ਕੀਤਾ ਗਿਆ। ਟੀਟੂ ਬਾਣੀਆ ਵਲੋਂ ਬੈਂਡ ਵਾਜਿਆਂ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟੀਟੂ ਬਾਣੀਆ ਨੇ ਇਲਜ਼ਾਮ ਲਗਾਇਆ ਕਿ ਟੋਲ ਪਲਾਜ਼ਾ ਰਾਹੀਂ ਲੋਕਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਵੱਖ-ਵੱਖ ਮੁੱਦਿਆਂ 'ਤੇ ਆਪਣੀ ਆਵਾਜ਼ ਚੁੱਕਣ ਵਾਲੇ ਲੀਡਰ ਅਤੇ ਜਥੇਬੰਦੀਆਂ ਅੱਜ ਚੁੱਪ ਹਨ। ਇਸ ਦੌਰਾਨ ਉਹਨਾਂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਨਿਸ਼ਾਨੇ 'ਤੇ ਲਿਆ।
ਕਿਸਾਨ ਜਥੇਬੰਦੀਆਂ ਨੂੰ ਸੁਣਾਈਆਂ ਤੱਤੀਆਂ: ਟੀਟੂ ਬਾਣੀਆ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਕਿਹਾ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜਿਹੜੇ ਗੰਨੇ ਦੇ ਰੇਟਾਂ ਨੂੰ ਲੈ ਕੇ ਤਾਂ ਰੋਸ ਪ੍ਰਦਰਸ਼ਨ ਕਰਦੇ ਹਨ ਪਰ ਇਸ ਗੁੰਡਾ ਟੈਕਸ ਨੂੰ ਨਹੀਂ ਰੋਕਿਆ ਜਾਂਦਾ। ਟੀਟੂ ਬਾਣੀਆ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਤਾਂ ਕਾਰਡ ਬਣਵਾ ਲਏ ਪਰ ਆਮ ਜਨਤਾ ਦੇ ਬਾਰੇ ਨਹੀਂ ਸੋਚਿਆ। ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਤਾਂ ਜ਼ਰੂਰ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਸੀ ਪਰ ਜਦੋਂ ਹੁਣ ਉਹਨਾਂ ਦਾ ਆਪਣਾ ਮੁੱਦਾ ਖਤਮ ਹੋ ਗਿਆ ਤਾਂ ਟੋਲ ਤੋਂ ਵੀ ਉਹਨਾਂ ਨੇ ਮੂੰਹ ਮੋੜ ਲਿਆ।
ਚੋਣਾਂ ਸਮੇਂ ਬਿਟੂ ਨੂੰ ਯਾਦ ਆਉਂਦਾ ਟੋਲ ਪਲਾਜ਼ਾ: ਟੀਟੂ ਬਾਣੀਆ ਨੇ ਇਸ ਮੌਕੇ ਟੋਲ ਪਲਾਜ਼ਾ 'ਤੇ ਟੈਕਸ ਕਟਵਾ ਰਹੀ ਗੱਡੀਆਂ ਦਾ ਬੈਂਡ ਬਾਜ਼ੇ ਵਾਲਿਆਂ ਦੇ ਨਾਲ ਸਵਾਗਤ ਕੀਤਾ। ਇਸ ਦੌਰਾਨ ਉਹਨਾਂ ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ'ਤੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਚੋਣਾਂ ਦੇ ਦੌਰਾਨ ਜ਼ਰੂਰ ਰਵਨੀਤ ਬਿੱਟੂ ਨੂੰ ਟੋਲ ਪਲਾਜ਼ਾ ਯਾਦ ਆ ਜਾਂਦਾ ਹੈ ਪਰ ਜਦੋਂ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਉਹ ਇਸ ਤੋਂ ਫਿਰ ਮੂੰਹ ਮੋੜ ਲੈਂਦੇ ਹਨ।
- ਮਸ਼ਹੂਰ ਕਾਰੋਬਾਰੀ ਚੱਢਾ ਪਰਿਵਾਰ ਫਿਰ ਵਿਵਾਦਾਂ 'ਚ, ਹੁਣ ਪੁਰਾਣਾ ਡਰਾਇਵਰ ਆਇਆ ਸਾਹਮਣੇ, ਪ੍ਰੈੱਸ ਕਾਨਫਰੰਸ ਕਰਕੇ ਲਗਾਏ ਗੰਭੀਰ ਇਲਜ਼ਾਮ
- ਪੰਜਾਬ 'ਚ 70 ਫੀਸਦੀ ਖੇਤੀ ਟਿਊਬਵੈੱਲਾਂ 'ਤੇ ਨਿਰਭਰ, ਤਿੰਨ ਦਹਾਕਿਆਂ ਦੌਰਾਨ ਪੰਜਾਬ 'ਚ 15 ਲੱਖ ਤੱਕ ਪੁੱਜੇ ਟਿਊਬਵੈੱਲ ਕੁਨੈਕਸ਼ਨ, ਮਾਹਿਰਾਂ ਨੇ ਜਤਾਈ ਚਿੰਤਾ
- Reservation for Sikhs in Kashmir: ਕਾਂਗਰਸੀ ਸਾਂਸਦ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਕਸ਼ਮੀਰੀ ਸਿੱਖਾਂ ਦੇ ਰਾਖਵੇਂਕਰਨ ਦਾ ਮੁੱਦਾ, ਕਿਹਾ ਨਹੀਂ ਦਿੱਤਾ ਗਿਆ ਲਾਭ
ਲੋਕਾਂ ਦੀ ਹਰ ਰੋਜ਼ ਹੁੰਦੀ ਲੁੱਟ: ਉਹਨਾਂ ਕਿਹਾ ਕਿ ਸਿਰਫ ਰਾਜਨੀਤੀ ਚਮਕਾਉਣ ਲਈ ਹੀ ਲੀਡਰਾਂ ਨੂੰ ਟੋਲ ਟੈਕਸ ਯਾਦ ਆਉਂਦਾ ਹੈ ਪਰ ਜਦੋਂ ਆਮ ਲੋਕਾਂ ਦੀ ਲੁੱਟ ਖਸੁੱਟ ਹੁੰਦੀ ਹੈ, ਉਦੋਂ ਯਾਦ ਨਹੀਂ ਆਉਂਦਾ। ਟੀਟੂ ਬਾਣੀਆ ਨੇ ਕਿਹਾ ਕਿ ਛੋਟੇ ਹੁੰਦੇ ਜਦੋਂ ਅਸੀਂ ਇਥੋਂ ਲੰਘਦੇ ਸਨ ਤਾਂ 5 ਰੁਪਏ ਦਾ ਟੈਕਸ ਲਿਆ ਜਾਂਦਾ ਸੀ ਅਤੇ ਹੁਣ ਇੱਕ ਪਾਸੇ ਦਾ 215 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ ਜੋ ਕਿ ਨਾਜਾਇਜ਼ ਹੈ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਮੰਦਿਰ ਜਾਣਾ ਹੁੰਦਾ ਹੈ ਅਤੇ ਕਈ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਹੁੰਦਾ ਹੈ, ਕੋਈ ਦੁੱਖ ਦੇ ਸਮੇਂ ਜਾਂਦਾ ਹੈ, ਕੋਈ ਖੁਸ਼ੀ ਦੇ ਸਮੇਂ ਜਾਂਦਾ ਹੈ ਪਰ ਟੋਲ ਜ਼ਰੂਰ ਅਦਾ ਕਰਨਾ ਪੈਂਦਾ ਹੈ।