ETV Bharat / state

ਲੁਧਿਆਣਾ ਵਿੱਚ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ, 1984 ਦੰਗਾਂ ਪੀੜਤਾਂ ਨੇ ਕੱਢੀ ਭੜਾਸ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਫੇਰੀ ਉੱਤੇ ਹਨ। ਇਕ ਤੋਂ ਬਾਅਦ ਇਕ ਪੜਾਅ ਵਿੱਚੋਂ ਇਹ ਯਾਤਰਾ ਲੰਘ ਰਹੀ ਹੈ ਅਤੇ ਇਸ ਯਾਤਰਾ ਦਾ ਕਈ ਥਾਈਂ ਵਿਰੋਧ ਵੀ ਹੋ ਰਿਹਾ ਹੈ। ਲੁਧਿਆਣਾ ਵਿੱਚ ਕਾਂਗਰਸ ਭਾਰਤ ਜੁੜੋ ਯਾਤਰਾ ਨੂੰ ਲੈ ਕੇ ਲੁਧਿਆਣਾ ਦੇ ਘੰਟਾ ਘਰ ਚੌਂਕ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ 1984 ਦੰਗਾ ਪੀੜਤਾਂ ਨੇ ਕੀਤਾ ਹੈ।

author img

By

Published : Jan 12, 2023, 4:08 PM IST

Updated : Jan 12, 2023, 6:44 PM IST

protest against rahul gandhi in ludhiana
ਲੁਧਿਆਣਾ ਵਿੱਚ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ, 1984 ਦੰਗਾਂ ਪੀੜਤਾਂ ਨੇ ਕੱਢੀ ਭੜਾਸ
ਲੁਧਿਆਣਾ ਵਿੱਚ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ, 1984 ਦੰਗਾਂ ਪੀੜਤਾਂ ਨੇ ਕੱਢੀ ਭੜਾਸ

ਲੁਧਿਆਣਾ: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅਗਲਾ ਪੜਾਅ ਪੰਜਾਬ ਹੈ ਅਤੇ ਇਹ ਯਾਤਰਾ ਪੰਜਾਬ ਵਿੱਚ ਕਈ ਥਾਵਾਂ ਉੱਤੇ ਰੁਕ ਰਹੀ ਹੈ। ਇਕ ਪਾਸੇ ਇਸ ਯਾਤਰਾ ਨੂੰ ਲੈ ਕੇ ਸਿਆਸਤ ਵੀ ਭਖੀ ਹੋਈ ਹੈ ਤੇ ਦੂਜੇ ਪਾਸੇ ਇਸ ਯਾਤਰਾ ਦਾ ਵਿਰੋਧ ਵੀ ਹੋ ਰਿਹਾ ਹੈ। ਲੰਘੇ ਕੱਲ੍ਹ ਲੁਧਿਆਣਾ ਵਿੱਚ ਕਾਂਗਰਸ ਦੀ ਯਾਤਰਾ ਦੇ ਵਿਰੋਧ ਵਿੱਚ ਪੋਸਟਰ ਲਗਾਏ ਗਏ ਸਨ ਤੇ ਇਸ ਪੋਸਟਰ ਵਿੱਚ 1984 ਦੇ ਸਿੱਖ ਕਤਲੇਆਮ ਦਾ ਖਾਸਤੌਰ ਉੱਤੇ ਜਿਕਰ ਸੀ।

ਲੁਧਿਆਣਾ ਵਿੱਚ ਫੂਕਿਆ ਪੁਤਲਾ: ਰਾਹੁਲ ਗਾਂਧੀ ਦੀ ਭਾਰਤ ਜੁੜੋ ਯਾਤਰਾ ਲੁਧਿਆਣਾ ਪਹੁੰਚਣ ਉੱਤੇ ਰਾਹੁਲ ਗਾਂਧੀ ਦਾ ਸ਼ਹਿਰ ਦੇ ਘੰਟਾ ਘਰ ਚੌਂਕ ਵਿੱਚ ਦੰਗਾ ਪੀੜਤ ਪਰਿਵਾਰਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਇਸਦੇ ਨਾਲ ਹੀ ਰਾਹੁਲ ਗਾਂਧੀ ਨੂੰ ਪੰਜਾਬ ਵਿੱਚੋਂ ਵਾਪਸ ਜਾਣ ਲਈ ਵੀ ਕਿਹਾ ਗਿਆ ਤੇ ਨਾਅਰੇ ਲਾਏ ਗਏ ਹਨ। ਇਕ ਪਾਸੇ ਜਿਥੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਹਨ ਉਥੇ ਹੀ 1984 ਸਿੱਖ ਕਤਲੇਆਮ ਪੀੜਤ ਕਹਿ ਰਹੇ ਨੇ ਕਿ ਹਾਲੇ ਤਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ, ਜਿਸ ਕਰਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਪੀੜਤਾਂ ਨੂੰ ਨਜ਼ਰਬੰਦ ਕਰਨ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਪਰ ਬਾਅਦ ਵਿੱਚ ਘੰਟਾ-ਘਰ ਵਿਖੇ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਹੁਲ ਗਾਂਧੀ ਵਾਪਸ ਨਹੀਂ ਜਾਂਦੇ, ਉਦੋਂ ਤੱਕ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ

ਇਸ ਵਿਰੋਧ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਦੰਗਾਂ ਪੀੜਤਾਂ ਦੇ ਪਰਿਵਾਰਾਂ ਵੱਲੋਂ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ, ਪਰ 38 ਸਾਲ ਹੋ ਗਏ ਪਰ ਦੰਗਾਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਰਾਹੁਲ ਗਾਂਧੀ ਪੰਜਾਬ ਕੀ ਕਰਨ ਆਏ ਹਨ। ਭਾਰਤ ਨਹੀਂ ਟੁੱਟਦਾ ਸਗੋਂ ਕਾਂਗਰਸ ਜਰੂਰ ਇਕਦਿਨ ਟੁੱਟ ਜਾਵੇਗੀ। ਲੋਕਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ।

Last Updated : Jan 12, 2023, 6:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.