ETV Bharat / state

ਇਲੈਕਟ੍ਰਿਕ ਸਾਈਕਲ ਦਾ ਸੁਨਹਿਰਾ ਭਵਿੱਖ, ਵੱਡੀਆਂ ਕੰਪਨੀਆਂ ਦੀ ਪ੍ਰੋਡਕਸ਼ਨ ਸ਼ੁਰੂ - ਲੁਧਿਆਣਾ ਵਿੱਚ ਇਲੈਕਟ੍ਰਿਕ ਸਾਈਕਲ ਦੀ ਡਿਮਾਂਡ

ਅਜੋਕੇ ਸਮੇਂ ਵਿੱਚ ਇਲੈਕਟ੍ਰਿਕ ਸਾਈਕਲ ਦਾ ਵੀ ਸੁਨਹਿਰਾ ਭਵਿੱਖ ਹੈ, ਜਿਸ ਤਹਿਤ ਲੁਧਿਆਣਾ ਵਿੱਚ ਵੱਡੀਆਂ- ਵੱਡੀਆਂ ਕੰਪਨੀਆਂ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਹੈ, ਪਰ ਇਲੈਕਟ੍ਰਿਕ ਸਾਇਕਲ ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਮਾਰਕੀਟ ਵਿੱਚ ਡਿਮਾਂਡ ਘੱਟ ਹੈ। electric cycle Production of big companies started

electric cycle Production of big companies started

author img

By

Published : Oct 26, 2022, 7:01 PM IST

Updated : Oct 26, 2022, 8:09 PM IST

ਲੁਧਿਆਣਾ: ਆਉਣ ਵਾਲਾ ਯੁੱਗ ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਸਕੂਟਰਾਂ ਮੋਟਰਸਾਈਕਲਾਂ ਦਾ ਹੈ, ਜਿਸ ਦੀ ਪੂਰੇ ਦੇਸ਼ ਭਰ ਦੇ ਵਿਚ ਵਿਕਰੀ ਲਈ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੌੜ ਦੇ ਵਿੱਚ ਇਲੈਕਟ੍ਰਿਕ ਸਾਈਕਲ ਪਛੜਦਾ ਵਿਖਾਈ ਦੇ ਰਿਹਾ ਹੈ, ਦੇਸ਼ ਭਰ ਵਿੱਚ ਇਲੈਕਟ੍ਰਿਕ ਰਿਕਸ਼ਾ ਸਭ ਤੋਂ ਜ਼ਿਆਦਾ ਵਿਕ ਰਿਹਾ ਹੈ, ਜਿਸ ਤੋਂ ਬਾਅਦ ਇਲੈਕਟ੍ਰਿਕ ਸਕੂਟਰ ਅਤੇ ਫਿਰ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋ ਰਹੀ ਹੈ। electric cycle Production of big companies started

ਇਲੈਕਟ੍ਰਿਕ ਸਾਈਕਲ ਦਾ ਸੁਨਹਿਰਾ ਭਵਿੱਖ

ਕੇਂਦਰ ਸਰਕਾਰ ਦੇ ਨਾਲ ਸੂਬਾ ਸਰਕਾਰ ਵੱਲੋਂ ਵੀ ਇਲੈਕਟ੍ਰੋਨਿਕ ਵਾਹਨਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇਸ਼ ਵਿਚ ਸਿਰਫ਼ 5 ਫ਼ੀਸਦੀ ਜੀਐਸਟੀ ਹੀ ਇਲੈਕਟ੍ਰਿਕ ਵਾਹਨਾਂ ਉੱਤੇ ਲਗਾਇਆ ਜਾਂਦਾ ਹੈ ਤਾਂ ਜੋ ਇਹਨਾਂ ਦੀ ਕੀਮਤ ਘੱਟ ਸਕੇ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਇਸ ਤੇ ਸਬਸਿਡੀ ਦਿੱਤੀ ਜਾਂਦੀ ਹੈ। ਦੇਸ਼ ਵਿਚ ਲਗਾਤਾਰ ਇਲੈਕਟ੍ਰੋਨਿਕ ਵਾਹਨਾਂ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਖ਼ਰੀਦ ਪਿਛਲੇ ਸਾਲਾਂ ਦੇ ਵਿੱਚ ਕਾਫ਼ੀ ਵਧੀ ਹੈ, ਪਰ ਜਿੱਥੇ ਇਲੈਕਟ੍ਰਿਕ ਰਿਕਸ਼ੇ ਸਕੂਟਰ ਮੋਟਰਸਾਈਕਲ ਕਾਰਾਂ ਆਦਿ ਵਿਕ ਰਹੇ ਹਨ। ਪਰ ਇਲੈਕਟ੍ਰਿਕ ਸਾਈਕਲ ਦੀ ਵਿਕਰੀ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ, ਹਾਲਾਂਕਿ ਇਲੈਕਟ੍ਰਿਕ ਸਾਈਕਲ ਉੱਤੇ ਵੀ 5 ਫੀਸਦੀ ਜੀ.ਐਸ.ਟੀ ਲਗਾਇਆ ਜਾਂਦਾ ਹੈ।

ਇਲੈਕਟ੍ਰਿਕ ਸਾਈਕਲ ਦਾ ਸੁਨਹਿਰਾ ਭਵਿੱਖ
ਇਲੈਕਟ੍ਰਿਕ ਸਾਈਕਲ ਦਾ ਸੁਨਹਿਰਾ ਭਵਿੱਖ

ਇਲੈਕਟ੍ਰਿਕ ਸਾਈਕਲ ਦੀ ਮੈਨੂਫੈਕਚਰਿੰਗ: ਲੁਧਿਆਣਾ ਦੀ ਸਾਈਕਲ ਇੰਡਸਟਰੀ ਦੇਸ਼ ਦੀ ਪਹਿਲੀ ਅਤੇ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਹੈ, ਲੁਧਿਆਣਾ ਵਿੱਚ ਰੋਜ਼ਾਨਾ ਹਜ਼ਾਰਾਂ ਸਾਈਕਲ ਬਣਾਏ ਜਾਂਦੇ ਹਨ। ਇਲੈਕਟ੍ਰਿਕ ਯੁੱਗ ਆਉਣ ਕਰਕੇ 2010 ਦੇ ਵਿਚ ਵੀ ਲੁਧਿਆਣਾ ਅੰਦਰ ਵੰਡੇ ਸਾਈਕਲ ਕਾਰੋਬਾਰੀਆਂ ਨੇ ਇਲੈਕਟ੍ਰੋਨਿਕ ਵਾਹਨਾਂ ਪਲਾਂਟ ਸ਼ੁਰੂ ਕਰ ਦਿੱਤੇ ਸਨ, ਇਸ ਵਿੱਚ ਏਵਨ ਸਾਈਕਲ ਸਭ ਤੋਂ ਮੋਹਰੀ ਹੈ, ਹੁਣ ਹੀਰੋ ਸਾਈਕਲ ਵੱਲੋਂ ਵੀ ਧਨਾਨਸੂ ਸਾਈਕਲ ਵੈਲੀ ਦੇ ਵਿਚ ਆਪਣਾ ਇੱਕ ਵੱਖਰਾ ਇਲੈਕਟ੍ਰੋਨਿਕ ਯੂਨਿਟ ਲਗਾਇਆ ਹੈ। ਲੁਧਿਆਣਾ ਦੇ ਵਿੱਚ ਇਲੈਕਟਰੋਨਿਕ ਸਾਈਕਲ ਦੀ ਮੈਨੂਫੈਕਚਰਿੰਗ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਪਰ ਮਾਰਕਿਟ ਵਿੱਚ ਇਸ ਦੀ ਡਿਮਾਂਡ ਜ਼ਿਆਦਾ ਨਾ ਹੋਣ ਕਰਕੇ ਵੱਡੀਆਂ ਕੰਪਨੀਆਂ ਵੱਲੋਂ ਇਲੈਕਟਰਿਕ ਸਕੂਟਰ ਅਤੇ ਇਲੈਕਟ੍ਰਿਕ ਰਿਕਸ਼ਾ ਆਟਾ ਆਦਤ ਏਨੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

ਮਹਿੰਗਾ ਈ ਸਾਈਕਲ: ਫਿਲਹਾਲ ਮਾਰਕੀਟ ਦੇ ਵਿੱਚ ਹੀਰੋ ਸਾਈਕਲ, ਏਵਨ ਸਾਈਕਲ, ਕਰਾਸ ਸਾਈਕਲ, ਫੋਕਸ ਸਾਈਕਲ, ਹਾਰਕੁਲੀਜ਼ ਸਾਈਕਲ ਵਲੋਂ ਆਪਣੇ ਮਿਡ ਰੇਂਜ ਈ ਸਾਈਕਲ ਲਾਂਚ ਕੀਤੇ ਗਏ ਨੇ ਪਰ ਇਹਨਾਂ ਦੀ ਕੀਮਤ 25 ਹਜ਼ਾਰ ਰੁਪਏ ਤੋਂ ਲੈ ਕੇ 35 ਹਜ਼ਾਰ ਰੁਪਏ ਤੱਕ ਦੀ ਹੈ। ਇਸ ਕਰਕੇ ਇਨ੍ਹਾਂ ਨੂੰ ਖ਼ਰੀਦਣਾ ਆਮ ਵਿਅਕਤੀ ਦੀ ਵੱਸ ਦੀ ਗੱਲ ਨਹੀਂ ਹੈ, ਹਾਲਾਕਿ ਸਾਈਕਲ ਨੂੰ ਆਮ ਆਦਮੀ ਦੀ ਸਵਾਰੀ ਮੰਨਿਆ ਜਾਂਦਾ ਰਿਹਾ ਹੈ ਪਰ ਇਲੈਕਟ੍ਰੋਨਿਕ ਸਾਇਕਲ ਦੀ ਕੀਮਤ ਕਾਫੀ ਜ਼ਿਆਦਾ ਹੈ ਇਸ ਕਰਕੇ ਫਿਲਹਾਲ ਇਸ ਦੀ ਡਿਮਾਂਡ ਵੀ ਮਾਰਕੀਟ ਦੇ ਵਿਚ ਕਾਫੀ ਘੱਟ ਹੈ।

ਪਰ ਸਾਈਕਲ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਯੁੱਗ ਇਲੈਕਟ੍ਰੋਨਿਕ ਸਾਈਕਲ ਦਾ ਹੈ ਜਿਵੇਂ ਲੋਕ ਪਹਿਲਾ ਇਲੈਕਟ੍ਰੋਨਿਕ ਕਾਰਾਂ ਅਤੇ ਇਲੈਕਟ੍ਰੋਨਿਕ ਸਕੂਟਰ ਖਰੀਦਣ ਤੋਂ ਗੁਰੇਜ਼ ਕਰਦੇ ਸਨ। ਉਸੇ ਤਰ੍ਹਾਂ ਫ਼ਿਲਹਾਲ ਇਲੈਕਟ੍ਰੋਨਿਕ ਸਾਈਕਲ ਖਰੀਦਣ ਤੋਂ ਵੀ ਗੁਰੇਜ਼ ਕਰਦੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਇਸ ਦੀ ਜ਼ਿਆਦਾ ਪ੍ਰੋਡਕਸ਼ਨ ਵੱਧਣ ਨਾਲ ਇਸ ਦੀ ਕੀਮਤ ਵੀ ਘਟੇਗੀ ਨਾਲ ਹੀ ਈ ਸਾਈਕਲ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਕਿ ਇਸ ਦੇ ਸਰਕਾਰ ਨੂੰ ਸਫ਼ਾਈ ਦੇਣੀ ਚਾਹੀਦੀ ਹੈ ਤਾਂ ਜੋ ਇਸ ਨੂੰ ਮੁੜ ਆਮ ਆਦਮੀ ਦੀ ਸਵਾਰੀ ਬਣਾਇਆ ਜਾ ਸਕੇ।

ਚਾਈਨਾ ਦੀ ਮਾਰ: ਸਾਈਕਲ ਨਿਰਮਾਤਾਵਾਂ ਨੇ ਕਿਹਾ ਹੈ ਕਿ ਇਲੈਕਟ੍ਰੋਨਿਕ ਸਾਈਕਲ ਦੇ ਖੇਤਰ ਦੇ ਵਿਚ ਇਸ ਕਰਕੇ ਵੀ ਜ਼ਿਆਦਾ ਵਿਕਾਸ ਨਹੀਂ ਹੋ ਪਾ ਰਿਹਾ, ਕਿਉਂਕਿ ਚਾਈਨਾ ਦੀਆਂ ਲੋਕਲ ਕਿੱਟਾਂ ਕਾਫੀ ਪ੍ਰਚਲਿਤ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ 5 ਤੋਂ ਲੈ ਕੇ 7 ਹਜ਼ਾਰ ਰੁਪਏ ਦੇ ਵਿੱਚ ਇਹ ਮਿਲ ਜਾਂਦੀ ਹੈ ਅਤੇ ਲੋਕ ਇਸ ਨੂੰ ਸਾਈਕਲ ਤੇ ਲਗਾ ਲੈਂਦੇ ਨੇ ਪਰ ਬਾਅਦ ਵਿੱਚ ਜ਼ਿਆਦਾ ਦੇਰ ਨਹੀਂ ਚੱਲਦੀ, ਇਲੈਕਟ੍ਰੋਨਿਕ ਸਾਈਕਲ ਦੀ ਕੀਮਤ ਫਿਲਹਾਲ ਕਾਫੀ ਜ਼ਿਆਦਾ ਹੈ ਇਸ ਕਰਕੇ ਕੋਈ ਸ਼ੌਂਕ ਲਈ ਹੀ ਇਸ ਨੂੰ ਖ਼ਰੀਦ ਦਾ ਹੈ।

ਆਉਣ ਵਾਲਾ ਯੁੱਗ ਈ ਸਾਈਕਲ ਦਾ: ਆਉਣ ਵਾਲੇ ਯੁੱਗ ਈ ਸਾਈਕਲ ਦਾ ਹੈ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਇਸ ਦੀ ਹਾਮੀ ਸਾਈਕਲ ਕਾਰੋਬਾਰੀਆਂ ਨੇ ਵੀ ਭਰੀ ਹੈ ਕਿ 4 ਤੋਂ 5 ਸਾਲ ਦੇ ਵਿਚ ਇਲੈਕਟ੍ਰੋਨਿਕ ਸਾਈਕਲ ਦਾ ਵਪਾਰ ਕਾਫੀ ਵੱਧ ਜਾਵੇਗਾ ਅਤੇ ਲੁਧਿਆਣਾ ਤੋਂ ਜਿਵੇਂ ਆਮ ਸਾਇਕਲ ਵਿਦੇਸ਼ਾਂ ਤੱਕ ਸਪਲਾਈ ਹੁੰਦਾ ਹੈ, ਉਸੇ ਤਰ੍ਹਾਂ ਹੀ ਇਲੈਕਟ੍ਰੋਨਿਕ ਸਾਇਕਲ ਵੀ ਵਿਦੇਸ਼ਾਂ ਦੇ ਵਿਚ ਸਪਲਾਈ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਹੀਰੋ ਸਾਈਕਲ ਹਰਕੁਲੀਸ ਸਾਈਕਲ ਅਤੇ ਏ ਵਨ ਸਾਈਕਲ ਵੱਲੋਂ ਆਪਣੇ ਪਲਾਂਟਾਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਪ੍ਰੋਡਕਸ਼ਨ ਦੀ ਵਧਾਈ ਜਾ ਰਹੀ ਹੈ, ਇਲੈਕਟ੍ਰੋਨਿਕ ਸਾਈਕਲ ਨੂੰ ਸਸਤਾ ਕਿਵੇਂ ਕੀਤਾ ਜਾਵੇ। ਇਸ ਉੱਤੇ ਵੀ ਕੰਪਨੀਆਂ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਭਾਰਤ ਵਿਚ ਇਲੈਕਟ੍ਰਾਨਿਕ ਕਾਰਾਂ ਅਤੇ ਇਲੈਕਟ੍ਰੋਨਿਕ ਸਕੂਟਰ ਮੋਟਰਸਾਈਕਲਾਂ ਦੀ ਵਿਕਰੀ ਕਾਫੀ ਦੇਰੀ ਨਾਲ ਸ਼ੁਰੂ ਹੋਈ ਹੈ, ਇਲੈਕਟ੍ਰਿਕ ਸਾਈਕਲ ਦੀ ਵਿਕਰੀ ਵੀ 2 ਸਾਲਾਂ ਵਿੱਚ ਵੱਧ ਜਾਵੇਗੀ, ਜਿਸ ਦਾ ਲੋਕਾਂ ਨੂੰ ਕਾਫੀ ਫ਼ਾਈਦਾ ਹੋਵੇਗਾ।

ਈ ਸਾਈਕਲ ਪ੍ਰੋਡਕਟਸ: ਫ਼ਿਲਹਾਲ ਜਿਹੜੇ ਇਲੈਕਟ੍ਰੋਨਿਕ ਸਾਈਕਲ ਭਾਰਤ ਦੇ ਵਿੱਚ ਉਪਲੱਬਧ ਹੈ ਉਨ੍ਹਾਂ ਵਿੱਚ ਲੀਡਰ ਈ ਪਾਵਰ ਹੈ, ਜਿਸ ਦੀ ਕੀਮਤ 32900 ਰੁਪਏ ਹੈ। ਇਸੇ ਤਰਾਂ ਮੋਟੋਵੋਲਟ ਦੀ ਕੀਮਤ 38,753 ਹੈ, ਹੀਰੋ ਸਾਈਕਲ ਦੀ ਲੈਕਟਰੋ ਦੀ ਕੀਮਤ 39,999 ਆਨਲਾਇਨ ਹੈ, ਨਿੰਟੀ ਵਨ ਇਨਿਗਮਾ 30,844 ਦੀ ਹੈ, ਇਹ ਹਾਈ ਰੇਂਜ ਈ ਸਾਈਕਲ ਹਨ। ਇਨ੍ਹਾਂ ਤੋਂ ਇਲਾਵਾ ਮਿਡ ਰੇਂਜ ਈ ਸਾਈਕਲ ਤੇ ਲੋ ਰੇਂਜ ਈ ਸਾਈਕਲ ਵੀ ਉਪਲਬਧ ਹੈ। ਜਿੰਨ੍ਹਾਂ ਦੀ ਕੀਮਤ ਕੁਝ ਘੱਟ ਜਰੂਰ ਹੈ, ਪਰ ਇੰਨੀ ਘੱਟ ਨਹੀਂ ਹੈ ਕਿ ਉਸ ਨੂੰ ਕੋਈ ਆਮ ਵਿਅਕਤੀ ਆਸਾਨੀ ਨਾਲ ਖਰੀਦ ਸਕੇ। ਸਾਈਕਲ ਕਾਰੋਬਾਰੀ ਦਸਦੇ ਹਨ ਕਿ ਪਰਦੂਸ਼ਣ ਤੋਂ ਨਿਜਾਤ ਪਾਉਣ ਲਈ ਇਲੈਕਟ੍ਰੋਨਿਕ ਵਾਹਨ ਇਕ ਬਹੁਤ ਵਧੀਆ ਸਾਧਨ ਹੈ।

ਇਹ ਵੀ ਪੜੋ:- ਹੋਟਲ ਪਾਰਕਿੰਗ ਵਿਵਾਦ: ਸੇਵਾਮੁਕਤ ਇੰਸਪੈਕਟਰ ਦੇ ਬੇਟੇ ਨੂੰ ਇੱਟਾ ਮਾਰ ਮਾਰ ਕੇ ਉਤਾਰਿਆ ਮੌਤ ਘਾਟ

Last Updated : Oct 26, 2022, 8:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.