ਲੁਧਿਆਣਾ: ਪੰਜਾਬ ਰੋਡਵੇਜ਼ ਬਿਜਲੀ ਸੰਕਟ ਕਰਕੇ ਲਗਾਤਾਰ ਬਿਜਲੀ ਵਿਭਾਗ ਵੱਲੋਂ ਪਾਵਰ ਕੱਟ ਲਗਾਏ ਜਾ ਰਹੇ ਹਨ। ਬਿਜਲੀ ਦੇ ਕੱਟਾਂ ਨਾਲ ਸਨਅਤ ਕਾਰਾ ਦਾ ਕਾਰੋਬਾਰ ਬੰਦ ਹੋ ਗਿਆ ਹੈ। ਜੇਕਰ ਗੱਲ ਲੁਧਿਆਣਾ ਦੀ ਇੰਡਸਟਰੀ ਦੀ ਕੀਤੀ ਜਾਵੇ ਤਾਂ ਇੱਥੇ 100 ਕਿਲੋਵਾਟ ਤੋਂ ਵਧੇਰੇ ਬਿਜਲੀ ਵਰਤ ਜਾਂਦੀ ਹੈ ਪਰ ਚਾਰ ਦਿਨਾਂ ਦਾ ਪਾਵਰ ਕੱਟ ਲਗਾਇਆ ਗਿਆ ਜਿਸ ਕਰਕੇ ਸਨਅਤਕਾਰ ਪ੍ਰੇਸ਼ਾਨ ਨੇ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਬੰਦ ਹੋ ਗਈ ਹੈ।
ਉਥੇ ਹੀ ਦੂਜੇ ਪਾਸੇ ਰਿਟੇਲ ਵਪਾਰੀ ਵੀ ਡਿਮਾਂਡ ਪੂਰੀ ਨਾ ਹੋਣ ਕਰਕੇ ਘਾਟੇ ਵੱਲ ਜਾ ਰਹੇ ਹਨ। ਖ਼ਾਸ ਕਰਕੇ ਸਾਈਕਲ ਇੰਡਸਟਰੀ ਜੋ ਲਗਾਤਾਰ ਪ੍ਰਫੁੱਲਿਤ ਹੋ ਰਹੀ ਸੀ ਹੁਣ ਉਸ ਦਾ ਪਹੀਆ ਜਾਮ ਹੋ ਗਿਆ ਹੈ। ਪਹਿਲਾਂ ਦੇ ਪੈਂਡਿੰਗ ਪਏ ਆਰਡਰ ਫੈਕਟਰੀਆਂ ਵਿੱਚ ਪਾਵਰ ਕੱਟ ਅਤੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਹਨ ਹੁਣ ਸਨਅਤਕਾਰਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ।
ਪੰਜਾਬ ਦੇ ਆਰਥਿਕ ਪਹੀਏ ਨੂੰ ਤੇਜ਼ੀ ਨਾਲ ਘੁਮਾਉਣ ਵਾਲੀਆਂ ਚੁੰਨੀਆਂ ਇਨੀਂ ਦਿਨੀਂ ਬੰਦ ਪਈਆਂ ਹਨ। ਬਿਜਲੀ ਕੱਟ ਵਿੱਚ ਦੋ ਦਿਨ ਵਾਧਾ ਕਰ ਦਿੱਤਾ ਗਿਆ। ਇਸ ਦੌਰਾਨ ਸੂਬੇ ਭਰ ਵਿੱਚ 100 ਕਿਲੋਵਾਟ ਤੋਂ ਵੱਧ ਪਾਵਰ ਯੂਨਿਟ ਵਾਲੀਆਂ ਸਨਅਤਾਂ ਨੂੰ ਬੰਦ ਰੱਖਿਆ ਗਿਆ ਹੈ। ਲੁਧਿਆਣਾ ਦੇ ਵਿੱਚ ਇਸ ਵੀਕ ਆਫ ਪਾਵਰ ਕੱਟ ਦੇ ਨਾਲ ਸਾਈਕਲ ਆਟੋ ਪਾਰਟਸ ਮਸ਼ੀਨ ਟੂਲ ਗਾਰਮੈਂਟ ਐਗਰੀਕਲਚਰ ਪਾਰਟਸ ਸਣੇ ਕਈ ਸਨਅਤਾਂ ਪ੍ਰਭਾਵਿਤ ਹੋਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੀਕੇਂਡ ਤੇ ਨਾਈਟ ਕਰਫਿਉ ਹਟਾਇਆ ਗਿਆ, ਫਿਲਹਾਲ ਸਕੂਲ ਰਹਿਣਗੇ ਬੰਦ
ਇਸ ਹਫ਼ਤੇ ਦੇ ਵਿੱਚ ਲਗਾਤਾਰ ਚਾਰ ਦਿਨ ਪਾਵਰ ਕੱਟ ਨਾਲ 40 ਫ਼ੀਸਦੀ ਮੈਨੂਫੈਕਚਰਿੰਗ ਘੱਟ ਗਈ ਹੈ। ਫੈਕਟਰੀ ਮਾਲਕ ਇਸ ਨਾਲ ਕਰੋੜਾਂ ਦਾ ਨੁਕਸਾਨ ਹੋਣ ਦੀ ਗੱਲ ਆਖ ਰਹੇ ਹਨ। ਖਾਸ ਕਰਕੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਜੋ ਕੋਰੋਨਾ ਕਾਲ ਦੌਰਾਨ ਵੀ ਲਗਾਤਾਰ ਪ੍ਰਫੁੱਲਿਤ ਹੋ ਰਹੀ ਸੀ ਪਹਿਲਾਂ ਹੀ ਆਰਡਰ ਪੂਰੇ ਨਹੀਂ ਹੋ ਰਹੇ ਸਨ ਅਤੇ ਹੁਣ ਪਾਵਰ ਕੱਟ ਦੇ ਨਾਲ ਫੈਕਟਰੀਆਂ ਵਿੱਚ ਚੱਲਣ ਵਾਲੀ ਮਸ਼ੀਨਾਂ ਬੰਦ ਹਨ। ਸਨਅਤਕਾਰਾਂ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਦੀ ਮਾਰ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਹੁਣ ਪਾਵਰਕੱਟ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ।
ਉੱਧਰ ਦੂਜੇ ਪਾਸੇ ਗਾਰਮੈਂਟ ਇੰਡਸਟਰੀ ਦਾ ਵੀ ਅਜਿਹਾ ਹਾਲ ਹੈ ਨਾ ਸਿਰਫ ਮਨੂਫੈਕਚਰਰ ਸਗੋਂ ਰਿਟੇਲ ਵਪਾਰੀ ਵੀ ਪ੍ਰੇਸ਼ਾਨ ਹਨ। ਵਪਾਰੀਆਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਦੇ ਦੌਰਾਨ ਕਰੋੜਾਂ ਰੁਪਏ ਦਾ ਵਪਾਰ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਪੀਐੱਸਪੀਸੀਐਲ ਦੀ ਵੱਡੀ ਲਾਪਰਵਾਹੀ ਹੈ ਕਿਉਂਕਿ ਇੰਡਸਟਰੀ ਲਈ ਕਰਫ਼ਿਊ ਜਿਹੇ ਹਾਲਾਤ ਪੈਦਾ ਹੋ ਗਏ ਹਨ। ਪੀਐੱਸਪੀਸੀਐਲ ਦੇ ਨੇ ਫ਼ੁਰਮਾਨਾਂ ਕਰਕੇ ਇੰਡਸਟਰੀ ਪ੍ਰੋਡਕਸ਼ਨ ਲਈ ਆਪਣਾ ਸ਼ੈਡਿਊਲ ਹੀ ਨਹੀਂ ਬਣਾ ਪਾ ਰਹੀ। ਅਜਿਹੇ ਵਿੱਚ ਕਾਰਖਾਨੇ ਜਰਨੇਟਰ ਚਲਾ ਕੇ ਮਹਿੰਗੇ ਡੀਜ਼ਲ ਨਾਲ ਚਲਾਉਣੇ ਵੀ ਸੰਭਵ ਨਹੀਂ ਹੈ। ਇੱਥੋਂ ਤੱਕ ਕਿ ਕਈ ਅਜਿਹੇ ਪਲਾਂਟ ਵੀ ਹਨ ਜਿਨ੍ਹਾਂ ਲਈ ਜਰਨੇਟਰ ਵੀ ਕਾਫ਼ੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਪ੍ਰਸ਼ਾਸਨ ਨੂੰ ਲਗਾਤਾਰ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਵੀਕਐਂਡ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ ਪਰ ਪੰਜਾਬ ਦੇ ਵਿੱਚ ਬਿਜਲੀ ਸੰਕਟ ਕਰਕੇ ਫੈਕਟਰੀਆਂ ਵਿੱਚ ਕਰਫ਼ਿਊ ਜਿਹੇ ਹਾਲਾਤ ਪੈਦਾ ਹੋ ਗਏ ਹਨ। ਇਸ ਲਈ ਸਨਅਤਕਾਰ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਨੂੰ ਜ਼ਿੰਮੇਵਾਰ ਮੰਨ ਰਹੇ ਹਨ।