ETV Bharat / state

ਗ਼ਰੀਬੀ ਕਾਰਨ 50 ਹਜ਼ਾਰ ’ਚ ਵੇਚਿਆ ਬੱਚਾ, ਮਾਮਲਾ ਪੁੱਜਾ ਥਾਣੇ - ਬੱਚਾ ਗੋਦ ਮਾਮਲਾ

ਮਾਛੀਵਾੜਾ ਵਿਖੇ ਗਰੀਬੀ ਤੇ ਨਸ਼ੇ ਦੇ ਕਾਰਨ ਮਾਪਿਆਂ ਨੂੰ ਆਪਣਾ ਦੂਸਰਾ ਪੁੱਤਰ ਗੋਦ ਦੇਣਾ ਪੈ ਗਿਆ। ਪੜ੍ਹੋ ਪੂਰੀ ਖ਼ਬਰ...

ਗਰੀਬੀ ਕਾਰਨ 50 ਹਜ਼ਾਰ ’ਚ ਬੱਚਾ ਦਿੱਤਾ ਗੋਦ
ਗਰੀਬੀ ਕਾਰਨ 50 ਹਜ਼ਾਰ ’ਚ ਬੱਚਾ ਦਿੱਤਾ ਗੋਦ
author img

By

Published : May 29, 2020, 11:55 PM IST

ਮਾਛੀਵਾੜਾ ਸਾਹਿਬ: ਨਸ਼ਾ ਤੇ ਗਰੀਬੀ ਕਈ ਪਰਿਵਾਰਾਂ ਉੱਪਰ ਅਜਿਹੀ ਭਾਰੂ ਪੈ ਰਹੀ ਹੈ ਕਿ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੇ ਤੋਂ ਅਲੱਗ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਮਾਛੀਵਾੜਾ ਥਾਣੇ ਪੁੱਜਾ ਜਿੱਥੇ ਇੱਕ ਵਿਅਕਤੀ ਨੇ ਗਰੀਬੀ ਤੇ ਨਸ਼ੇ ਕਾਰਨ ਸਵਾ ਮਹੀਨੇ ਦਾ ਬੱਚਾ ਕਿਸੇ ਵਿਅਕਤੀ ਨੂੰ 50 ਹਜ਼ਾਰ ਰੁਪਏ ਵਿੱਚ ਗੋਦ ਦੇ ਦਿੱਤਾ।

ਵੇਖੋ ਵੀਡੀਓ।

ਜਾਣਕਾਰੀ ਅਨੁਸਾਰ ਮਾਛੀਵਾੜਾ ਬੇਟ ਖੇਤਰ ਦੇ ਇੱਕ ਪਿੰਡ ’ਚ ਰਹਿੰਦਾ ਨੌਜਵਾਨ ਜਿਸ ਦੇ ਘਰ ਪਤਨੀ ਤੋਂ ਦੂਜਾ ਲੜਕਾ ਪੈਦਾ ਹੋਇਆ ਅਤੇ ਘਰੇਲੂ ਕਲੇਸ਼ ਕਾਰਨ ਇਹ ਪਤੀ-ਪਤਨੀ ਮਾਛੀਵਾੜਾ ਵਿਖੇ ਆ ਕੇ ਰਹਿਣ ਲੱਗ ਪਏ। ਘਰ ’ਚ ਗਰੀਬੀ ਤੇ ਪਤੀ ਨਸ਼ਿਆਂ ਦਾ ਆਦੀ ਹੋਣ ਕਾਰਨ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਨੇ ਨਵਜੰਮਿਆ ਬੱਚਿਆ ਆਪਣੇ ਕਿਸੇ ਪਹਿਚਾਣ ਵਾਲੇ ਪਰਿਵਾਰ ਨੂੰ ਗੋਦ ਦਵਾ ਦਿੱਤਾ।

ਜਾਣਕਾਰੀ ਮੁਤਾਬਕ ਗੋਦ ਲੈਣ ਵਾਲੇ ਪਰਿਵਾਰ ਦੇ ਪਿਛਲੇ 14 ਸਾਲਾਂ ਤੋਂ ਕੋਈ ਔਲਾਦ ਨਹੀਂ ਹੋ ਰਹੀ ਸੀ ਜਿਸ ਕਾਰਨ ਦੋਵਾਂ ਪਰਿਵਾਰਾਂ ਨੇ ਕਚਿਹਰੀਆਂ ਵਿੱਚ ਜਾ ਕੇ ਹਲਫ਼ੀਆ ਬਿਆਨ ਤਿਆਰ ਕਰਵਾ ਲਿਆ। ਗੋਦ ਲੈਣ ਵਾਲੇ ਪਰਿਵਾਰ ਨੇ ਹਸਪਤਾਲ ਅਤੇ ਜਣੇਪੇ ਦੇ ਖ਼ਰਚ ਵਜੋਂ 50 ਹਜ਼ਾਰ ਰੁਪਏ ਨਗਦ ਦੇ ਦਿੱਤੇ ਹਨ।

ਬੱਚੇ ਦੀ ਅਸਲ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬੱਚਾ ਫ਼ਰਵਰੀ ਮਹੀਨੇ ਵਿੱਚ ਉਕਤ ਪਰਿਵਾਰ ਨੂੰ ਗੋਦ ਦਿੱਤਾ ਸੀ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਕਹੇ ਮੁਤਾਬਕ 50 ਹਜ਼ਾਰ ਦੀ ਰਕਮ ਵਿੱਚੋਂ ਹਾਲੇ ਤੱਕ 20 ਹਜ਼ਾਰ ਰੁਪਏ ਹੀ ਮਿਲੇ ਹਨ, ਉਹ ਵੀ ਉਸ ਦੇ ਸ਼ਰਾਬੀ ਪਤੀ ਨੇ ਸ਼ਰਾਬ ਵਿੱਚ ਉਜਾੜ ਦਿੱਤੇ।

ਮਾਂ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਬੱਚੇ ਨੂੰ ਵਾਪਿਸ ਲੈਣਾ ਚਾਹੁੰਦੀ ਹੈ ਜਿਸ ਸਬੰਧੀ ਉਨ੍ਹਾਂ ਬੱਚਾ ਗੋਦ ਲੈਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵੀ ਕੀਤਾ ਪਰ ਜਦੋਂ ਪਰਿਵਾਰ ਨੇ ਕੋਈ ਸਪੱਸ਼ਟ ਨਾਂਹ ਕਰ ਦਿੱਤੀ।

ਜਿਸ ਤੋਂ ਬਾਅਦ ਬੱਚੇ ਦੀ ਮਾਂ ਨੇ ਇਸ ਸਬੰਧੀ ਮਾਛੀਵਾੜਾ ਥਾਣਾ ਵਿੱਚ ਸ਼ਿਕਾਇਤ ਦੇ ਦਿੱਤੀ। ਸ਼ੁੱਕਰਵਾਰ ਨੂੰ ਮਾਛੀਵਾੜਾ ਪੁਲਿਸ ਥਾਣਾ ਵਿਖੇ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਜਿੱਥੇ ਪਤਵੰਤੇ ਸੱਜਣਾਂ ਨੇ ਰਾਜ਼ੀਨਾਮਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।

ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਮਜ਼ਦੂਰੀ ਕਰ ਹਰੇਕ ਮਹੀਨੇ 10 ਹਜ਼ਾਰ ਰੁਪਏ ਵਾਪਸ ਕਰੇਗੀ ਅਤੇ 5 ਮਹੀਨਿਆਂ ’ਚ ਪੈਸੇ ਪੂਰੇ ਕਰ ਦੇਵੇਗੀ। ਪਰ ਦੂਸਰੇ ਪਾਸੇ ਬੱਚਾ ਗੋਦ ਲੈਣ ਵਾਲਾ ਪਰਿਵਾਰ ਇਸ ਗੱਲ ’ਤੇ ਬੇਜ਼ਿੱਦ ਹੋ ਗਿਆ ਕਿ 50 ਹਜ਼ਾਰ ਰੁਪਏ ਤੁਰੰਤ ਦਿੱਤੇ ਜਾਣ ਤਾਂ ਹੀ ਉਹ ਬੱਚਾ ਵਾਪਿਸ ਦੇਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਟ ਖੇਤਰ ਦੀ ਇੱਕ ਸਾਬਕਾ ਸਰਪੰਚ ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੇ ਨਾਲ ਰਾਜ਼ੀਨਾਮੇ ਲਈ ਆਈ ਸੀ। ਉਸ ਨੇ ਤੁਰੰਤ ਗਰੀਬ ਪਰਿਵਾਰ ਦੇ ਹੱਕ ’ਚ ਨਿੱਤਰਦਿਆਂ ਆਪਣੇ ਘਰੋਂ 50 ਹਜ਼ਾਰ ਰੁਪਏ ਮੰਗਵਾ ਕੇ ਬੱਚਾ ਵਾਪਸ ਦੇਣ ਦੀ ਗੱਲ ਕਹੀ।

ਅਖੀਰ ’ਚ ਪੁਲਿਸ ਥਾਣੇ ’ਚ ਪਤਵੰਤੇ ਸੱਜਣਾਂ ਨੇ ਇਹ ਬੱਚਾ ਵਾਪਿਸ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਭਲਕੇ ਰੱਖ ਲਿਆ।

ਥਾਣਾ ਮੁਖੀ ਸੁਖਵੀਰ ਸਿੰਘ ਦਾ ਇਸ ਮਾਮਲੇ ਦੇ ਬਾਬਤ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਅਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.