ਲੁਧਿਆਣਾ: ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਨ ਕਲਚਰ ਦੇ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ, ਹੁਣ ਇਸ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਹਥਿਆਰਾਂ ਤੋਂ ਗੁਰੇਜ ਕੀਤਾ ਜਾਵੇ।
ਆਪ ਵਿਧਾਇਕ ਨੇ ਰਿਹਾਇਸ਼ ਬਾਹਰ ਲਾਇਆ ਪੋਸਟਰ: ਦੱਸ ਦਈਏ ਕਿ ਹਥਿਆਰਾਂ ਨੂੰ ਲੈ ਕੇ ਵਿਧਾਇਕਾਂ ਦੇ ਘਰ ਦੇ ਬਾਹਰ ਵੀ ਹੁਣ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ ਕਿ ਅੰਦਰ ਹਥਿਆਰ ਲੈ ਕੇ ਆਉਣ ਉੱਤੇ ਸਖਤ ਮਨਾਹੀ ਹੈ। ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਰਿਹਾਇਸ਼ ਦੇ ਬਾਹਰ ਹੈ ਪੋਸਟਰ ਲਗਾਏ ਗਏ ਹਨ।
ਕਾਂਗਰਸ ਉੱਤੇ ਵਿਧਾਇਕ ਨੇ ਚੁੱਕੇ ਸਵਾਲ: ਇਨ੍ਹਾਂ ਪੋਸਟਰਾਂ ਤੇ ਗੱਲਬਾਤ ਕਰਦਿਆਂ ਹੋਇਆ ਵਿਧਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹਥਿਆਰਾਂ ਦਾ ਸਭਿਆਚਾਰਕ ਚਲਾਇਆ ਗਿਆ ਸੀ ਪਰ ਅਸੀਂ ਇਸ ’ਤੇ ਠੱਲ੍ਹ ਪਾ ਰਹੇ ਹਾਂ। ਉਨਾਂ ਕਿਹਾ ਕਿ ਸਿਰਫ ਗੈਰ-ਕਾਨੂੰਨੀ ਹਥਿਆਰਾਂ ਨਾਲ ਹੀ ਨਹੀਂ ਸਗੋਂ ਲਾਇਸੰਸ ਹਥਿਆਰਾਂ ਦੇ ਨਾਲ ਵੀ ਜੁਰਮ ਹੋ ਰਹੇ ਹਨ ਜੇਕਰ ਇਸ ਤੇ ਲਗਾਮ ਲਗਾਈ ਜਾਵੇਗੀ ਤਾਂ ਸਮਾਜ ਦਾ ਭਲਾ ਹੋਵੇਗਾ।
ਵਿਧਾਇਕ ਡੀਜੀਪੀ ਨੂੰ ਵੀ ਕਰਨਗੇ ਅਪੀਲ: ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਵੀ ਅਜਿਹੇ ਪੋਸਟਰ ਲੱਗਣੇ ਚਾਹੀਦੇ ਹਨ ਉਹ ਖੁਦ ਡੀਜੀਪੀ ਨੂੰ ਇਸ ਸਬੰਧੀ ਅਪੀਲ ਕਰਨਗੇ ਕਿ ਜਨਤਕ ਥਾਵਾਂ ਤੇ ਹਥਿਆਰਾਂ ’ਤੇ ਪੂਰਨ ਪਾਬੰਦੀ ਲਾਈ ਜਾਵੇ।
ਇਹ ਵੀ ਪੜੋ: ਦੁੱਗਰੀ ਨਹਿਰ ਵਿੱਚੋਂ ਮਿਲੇ ਗੁਟਕਾ ਸਾਹਿਬ, ਸਿੱਖ ਸੰਗਤ ਵਿੱਚ ਭਾਰੀ ਰੋਸ